ਸ਼ੇਅਰ ਬਾਜ਼ਾਰ ''ਚ ਗਿਰਾਵਟ ਜਾਰੀ, ਤਿੰਨ ਦਿਨਾਂ ’ਚ ਨਿਵੇਸ਼ਕਾਂ ਦੇ ਡੁੱਬੇ 5.50 ਲੱਖ ਕਰੋੜ ਰੁਪਏ
Friday, Sep 22, 2023 - 04:51 PM (IST)

ਨਵੀਂ ਦਿੱਲੀ (ਭਾਸ਼ਾ) – ਗਲੋਬਲ ਬਾਜ਼ਾਰਾਂ ਵਿੱਚ ਗਿਰਾਵਟ ਅਤੇ ਵਿਦੇਸ਼ੀ ਪੂੰਜੀ ਦੀ ਨਿਕਾਸੀ ਦਰਮਿਆਨ ਘਰੇਲੂ ਸ਼ੇਅਰ ਬਾਜ਼ਾਰਾਂ ਵਿੱਚ ਤਿੰਨ ਕਾਰੋਬਾਰੀ ਸੈਸ਼ਨਾਂ ਦੇ ਅੰਦਰ ਨਿਵੇਸ਼ਕਾਂ ਦੇ 5.50 ਲੱਖ ਕਰੋੜ ਰੁਪਏ ਡੁੱਬ ਗਏ ਹਨ। ਬੁੱਧਵਾਰ ਨੂੰ ਬੀ. ਐੱਸ. ਈ. ਸੈਂਸੈਕਸ ਲਗਾਤਾਰ ਤੀਜੇ ਦਿਨ ਗਿਰਾਵਟ ਨਾਲ 66,230.24 ਅੰਕ ’ਤੇ ਬੰਦ ਹੋਇਆ। ਸੋਮਵਾਰ ਤੋਂ ਸ਼ੁਰੂ ਹੋਏ ਗਿਰਾਵਟ ਦੇ ਇਸ ਦੌਰ ’ਚ ਹੁਣ ਤੱਕ ਸੈਂਸੈਕਸ 1,608.39 ਅੰਕ ਯਾਨੀ 2.37 ਫ਼ੀਸਦੀ ਤੱਕ ਡਿੱਗ ਚੁੱਕਾ ਹੈ। ਚਾਰੇ ਪਾਸੇ ਗਿਰਾਵਟ ਦੇ ਇਸ ਦੌਰਾ ’ਚ ਬੀ. ਐੱਸ. ਈ. ’ਤੇ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ 5,50,376.85 ਕਰੋੜ ਡਿੱਗ ਕੇ 3,17,90,603.86 ਕਰੋੜ ਰੁਪਏ ’ਤੇ ਆ ਗਿਆ। ਇਸ ਤੋਂ ਪਹਿਲਾਂ ਸੈਂਸੈਕਸ ਨੇ ਲਗਾਤਾਰ 11 ਕਾਰੋਬਾਰੀ ਸੈਸ਼ਨਾਂ ’ਚ ਬੜ੍ਹਤ ਦਰਜ ਕਰਦੇ ਹੋਏ ਹੁਣ ਤੱਕ ਦਾ ਉੱਚ ਪੱਧਰ ਹਾਸਲ ਕੀਤਾ ਸੀ ਇਸ ਹਫ਼ਤੇ ਇਸ ਵਿੱਚ ਗਿਰਾਵਟ ਦਾ ਰੁਖ ਬਣਿਆ ਹੋਇਆ ਹੈ। ਉਧਰ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ ਵੀ 159.05 ਅੰਕ ਯਾਨੀ 0.80 ਅੰਕ ਟੁੱਟ ਕੇ 1,742.35 ਅੰਕ ’ਤੇ ਬੰਦ ਹੋਇਆ।