ਬੈਂਕਾਂ ਦਾ ਕੁੱਲ ਫਸਿਆ ਕਰਜ਼ ਸਤੰਬਰ ''ਚ ਘੱਟ ਕੇ 9.1 ਫੀਸਦੀ ''ਤੇ

Wednesday, Dec 25, 2019 - 10:30 AM (IST)

ਬੈਂਕਾਂ ਦਾ ਕੁੱਲ ਫਸਿਆ ਕਰਜ਼ ਸਤੰਬਰ ''ਚ ਘੱਟ ਕੇ 9.1 ਫੀਸਦੀ ''ਤੇ

ਮੁੰਬਈ—ਰਿਜ਼ਰਵ ਬੈਂਕ 'ਚ ਫਸੇ ਕਰਜ਼ ਦੀ ਪਛਾਣ ਨੂੰ ਲੈ ਕੇ ਸਖਤੀ ਨਾਲ ਇਹ ਪ੍ਰਕਿਰਿਆ ਕਰੀਬ-ਕਰੀਬ ਪੂਰੀ ਹੋਣ ਨੂੰ ਹੈ ਅਤੇ ਨਾਲ ਹੀ ਬੈਂਕਾਂ ਦੀ ਕੁੱਲ ਐੱਨ.ਪੀ.ਏ. (ਫਸਿਆ ਕਰਜ਼) ਸਤੰਬਰ 2019 'ਚ ਸੁਧਰ ਕੇ 9.1 ਫੀਸਦੀ 'ਤੇ ਆ ਗਿਆ ਹੈ। ਉੱਧਰ ਵਿੱਤੀ ਸਾਲ 2017-18 'ਚ ਇਹ 11.2 ਫੀਸਦੀ ਸੀ। ਰਿਜ਼ਰਵ ਬੈਂਕ ਦੀ ਇਕ ਰਿਪੋਰਟ 'ਚ ਇਹ ਗੱਲ ਸਾਹਮਣੇ ਆਈ ਹੈ। ਸਾਰੇ ਵਪਾਰਕ ਬੈਂਕਾਂ ਦੀਆਂ ਸ਼ੁੱਧ ਗੈਰ-ਲਾਗੂ ਪਰਿਸੰਪਤੀਆਂ 2018-19 'ਚ ਘਟ ਕੇ 3.7 ਫੀਸਦੀ 'ਤੇ ਆ ਗਈ ਜਦੋਂਕਿ ਇਸ ਤੋਂ ਪਹਿਲਾਂ ਵਿੱਤੀ ਸਾਲ 'ਚ ਇਹ ਅਨੁਪਾਤ 6 ਫੀਸਦੀ ਸੀ। ਆਰ.ਬੀ.ਆਈ. ਰਿਪੋਰਟ ਮੁਤਾਬਕ ਲਗਾਤਾਰ ਸੱਤ ਸਾਲ ਵਧਣ ਦੇ ਬਾਅਦ ਸਾਰੇ ਬੈਂਕਾਂ ਦਾ ਕੁੱਲ ਐੱਨ.ਪੀ.ਏ. 2018-19 'ਚ ਘਟਿਆ ਹੈ। ਫਸੇ ਕਰਜ਼ ਨੂੰ ਚਿੰਨ੍ਹਹਿਤ ਕਰਨ ਦੀ ਪ੍ਰਕਿਰਿਆ ਪੂਰੀ ਹੋਣ ਦੇ ਕਰੀਬ ਪਹੁੰਚਣ ਦੇ ਨਾਲ ਇਸ 'ਚ ਕਮੀ ਆਈ ਹੈ। ਇਸ 'ਚ ਕਿਹਾ ਗਿਆ ਹੈ ਕਿ ਕੁੱਲ ਐੱਨ.ਪੀ.ਏ. ਸ਼ੁੱਧ ਐੱਨ.ਪੀ.ਏ. ਅਨੁਪਾਤ 'ਚ ਗਿਰਾਵਟ ਦੇ ਨਾਲ ਜਨਤਕ ਖੇਤਰ ਦੇ ਬੈਂਕਾਂ ਦੀ ਸੰਪਤੀ ਗੁਣਵੱਤਾ ਸੁਧਰੀ ਹੈ।


author

Aarti dhillon

Content Editor

Related News