ਬੀਮਾ ਲੈਣ ਦੇ 90 ਦਿਨ੍ਹਾਂ ''ਚ ਹੋ ਗਈ ਮੌਤ ਤਾਂ ਵੀ ਮਿਲਣਗੇ ਪੈਸੇ
Monday, Feb 12, 2018 - 11:42 AM (IST)
ਨਵੀਂ ਦਿੱਲੀ—ਜੀਵਨ ਬੀਮਾ ਗਾਹਕਾਂ ਦੇ ਲਈ ਚੰਗੀ ਖਬਰ ਹੈ। ਜੇਕਰ ਪਾਲਿਸੀ ਧਾਰਕ ਦੀ ਪਾਲਿਸੀ ਖਰੀਦਣ ਦੇ 90 ਦਿਨ ਦੇ ਅੰਦਰ ਮੌਤ ਹੋ ਜਾਵੇ, ਤਾਂ ਵੀ ਬੀਮਾ ਕੰਪਨੀ ਨਿਸ਼ਚਿਤ ਰਾਸ਼ੀ ਦੇ ਭੁਗਤਾਨ ਤੋਂ ਇਨਕਾਰ ਨਹੀਂ ਕਰ ਸਕਦੀ। ਰਾਸ਼ਟਰੀ ਉਪਭੋਗਤਾ ਵਿਵਾਦ ਨਿਵਾਰਣ ਆਯੋਗ (ਐੱਨ.ਸੀ.ਡੀ.ਆਰ.ਸੀ) ਨੇ ਇਕ ਮਾਮਲੇ 'ਚ ਬੀਮਾ ਕੰਪਨੀ ਨੂੰ ਆਦੇਸ਼ ਦਿੱਤਾ ਹੈ ਕਿ ਉਹ ਮ੍ਰਿਤਕ ਪਾਲਿਸੀਧਾਰਕ ਦੇ ਪਰਿਵਾਰ ਨੂੰ 9 ਫੀਸਦੀ ਦੇ ਵਿਆਜ ਨਾਲ 2.5 ਲੱਖ ਦੀ ਰਾਸ਼ੀ ਦਾ ਭੁਗਤਾਨ ਕਰੇ। ਇਸ ਮਾਮਲੇ 'ਚ ਪਾਲਿਸੀਧਾਰਕ ਦੀ ਮੌਤ ਪਾਲਿਸੀ ਖਰੀਦਣ ਦੇ 90ਵੇਂ ਦਿਨ ਹੋ ਗਈ ਸੀ।
ਇਹ ਮਾਮਲਾ ਪੰਜਾਬ ਦੇ ਫਾਜ਼ਿਲਕਾ ਦੇ ਕੁਲਵਿੰਦਰ ਸਿੰਘ ਦਾ ਹੈ। ਉਨ੍ਹਾਂ ਨੇ 26 ਮਈ 2010 ਨੂੰ ਐੱਚ.ਡੀ.ਐੱਫ.ਸੀ. ਸਟੈਂਡਰਡ ਲਾਈਫ ਇੰਸ਼ੋਰੇਂਸ ਨਾਲ ਇਕ ਬੀਮਾ ਪਾਲਿਸੀ ਖਰੀਦੀ ਸੀ। ਉਨ੍ਹਾਂ ਨੇ ਬਤੌਰ ਪ੍ਰੀਮੀਅਮ 45,999 ਰੁਪਏ ਦਾ ਭੁਗਤਾਨ ਕੀਤਾ ਸੀ।
ਉਸੇ ਸਾਲ 25 ਅਗਸਤ ਨੂੰ ਹਾਰਟ ਅਟੈਕ ਨਾਲ ਉਨ੍ਹਾਂ ਦੀ ਮੌਤ ਹੋ ਗਈ। ਪਰਿਵਾਰ ਨੇ ਜਦੋਂ ਬੀਮਾ ਕੰਪਨੀ ਦੇ ਕੋਲ ਕਲੇਮ ਕੀਤਾ ਤਾਂ ਕੰਪਨੀ ਨੇ ਉਨ੍ਹਾਂ ਨੂੰ ਸਿਰਫ ਪ੍ਰੀਮੀਅਮ ਹੀ ਵਾਪਸ ਕੀਤਾ। ਜਸਟਿਸ ਐੱਸ ਸ਼੍ਰੀਸ਼ਾ ਦੀ ਸਿੰਗਲ ਜੱਜ ਵਾਲੀ ਵੇਂਚ ਨੇ 27 ਜੂਨ 2012 ਨੂੰ ਬੀਮਾ ਨਿਆਮਕ ਇਰਡਾ ਦੁਆਰਾ ਜਾਰੀ ਆਦੇਸ਼ ਦਾ ਹਵਾਲਾ ਦਿੰਦੇ ਹੋਏ ਬੀਮਾ ਕੰਪਨੀ ਨੂੰ ਪੂਰੀ ਰਾਸ਼ੀ ਦੇਣ ਦੇ ਲਈ ਕਿਹਾ। ਇਰਡਾ ਦਾ ਇਹ ਆਦੇਸ਼ ਵੀ ਇਸੇ ਬੀਮਾ ਕੰਪਨੀ ਦੇ ਲਈ ਸੀ।
ਐੱਨ.ਸੀ.ਡੀ.ਆਰ.ਸੀ. ਨੇ ਕਿਹਾ ਕਿ ਬੀਮਾ ਕੰਪਨੀਆਂ 90 ਦਿਨ੍ਹਾਂ ਦਾ ਵੇਟਿੰਗ ਨਹੀਂ ਰੱਖ ਸਕਦੀ। ਇਸਦੇ ਏਵਜ 'ਚ ਕਲੇਮ ਨੂੰ ਖਾਰਿਜ ਨਹੀਂ ਕੀਤਾ ਜਾ ਸਕਦਾ। ਇਰਡਾ ਨੇ ਇਸੇ ਕੰਪਨੀ 'ਤੇ 90 ਦਿਨ੍ਹਾਂ ਦੇ ਵੇਟਿੰਗ ਪੀਰੀਅਡ ਦੀ ਆੜ 'ਚ 21 ਕਲੇਮ ਰਿਜੇਕਟ ਕਰਨ ਲਈ 1 ਕਰੋੜ ਜੁਰਮਾਨਾ ਲਾਇਆ ਸੀ।
