DASH ''ਚ ਦਰਜ ਕੀਤੀ ਗਈ 16 ਫੀਸਦੀ ਦੀ ਗਿਰਾਵਟ

Wednesday, Nov 24, 2021 - 03:22 AM (IST)

ਬਿਜ਼ਨੈੱਸ ਡੈਸਕ-ਸੰਸਦ ਦੇ ਸਰਦ ਰੁੱਤ ਸੈਸ਼ਨ 'ਚ ਮੋਦੀ ਸਰਕਾਰ ਵੱਲੋਂ ਕ੍ਰਿਪਟੋਕਰੰਸੀ 'ਤੇ ਲਗਾਮ ਲਾਉਣ ਲਈ ਬਿੱਲ ਲਿਆਏ ਜਾਣ ਦੇ ਐਲਾਨ ਤੋਂ ਬਾਅਦ ਕ੍ਰਿਪਟੋਕਰੰਸੀ ਬਾਜ਼ਾਰ 'ਚ ਭਾਰੀ ਗਿਰਾਵਟ ਆਈ ਹੈ। ਬਿਟਕੁਆਇਨ ਤੋਂ ਲੈ ਕੇ ਕਈ ਹੋਰ ਕਰੰਸੀਆਂ ਸ਼ੁਰੂਆਤੀ ਕੀਮਤਾਂ ਤੋਂ ਹੇਠਾਂ ਕਾਰੋਬਾਰ ਕਰ ਰਹੀਆਂ ਹਨ। ETH, EGLD ਤੋਂ ਬਾਅਦ DASH 'ਚ ਵੀ ਆਪਣੀ ਸ਼ੁਰੂਆਤ ਤੋਂ ਹੇਠਾਂ ਕਾਰੋਬਾਰ ਕਰ ਰਿਹਾ ਹੈ।

ਇਹ ਵੀ ਪੜ੍ਹੋ : ਬਿਟਕੁਆਇਨ, ETH ਤੋਂ ਬਾਅਦ EGLD 'ਚ ਵੀ ਆਈ ਭਾਰੀ ਗਿਰਾਵਟ

ਖਬਰ ਲਿਖੇ ਜਾਣ ਤੱਕ ਡੈਸ਼ 16 ਫੀਸਦੀ ਦੀ ਗਿਰਾਵਟ ਨਾਲ 12,900 ਰੁਪਏ 'ਤੇ ਕਾਰੋਬਾਰ ਕਰ ਰਿਹਾ ਹੈ। ਦੱਸ ਦੇਈਏ ਕਿ ਹਾਲ ਹੀ 'ਚ ਆਰ.ਬੀ.ਆਈ. ਨੇ ਕ੍ਰਿਪਟੋਕਰੰਸੀ ਨੂੰ ਲੈ ਕੇ ਰੈਗੂਲੇਟਰੀ ਬਣਾਉਣ ਦੀ ਗੱਲ ਕੀਤੀ ਸੀ। ਕ੍ਰਿਪਟੋਕਰੰਸੀ ਨੂੰ ਲੈ ਕੇ ਵਧਦੀਆਂ ਚਿੰਤਾਵਾਂ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 13 ਨਵੰਬਰ ਨੂੰ ਇਕ ਉੱਚ ਪੱਧਰੀ ਮੀਟਿੰਗ ਬੁਲਾਈ ਸੀ ਅਤੇ ਇਸ ਦੇ ਵੱਖ-ਵੱਖ ਪਹਿਲੂਆਂ 'ਤੇ ਵਿਸਤਾਰ ਨਾਲ ਚਰਚਾ ਕੀਤੀ ਗੀ ਸੀ। ਕਈ ਬਾਜ਼ਾਰਾਂ 'ਚ ਕ੍ਰਿਪਟੋਕਰੰਸੀ ਨਿਵੇਸ਼ ਦਾ ਆਕਰਸ਼ਕ ਵਿਕਲਪ ਬਣਦੀ ਜਾ ਰਹੀ ਹੈ ਪਰ ਕ੍ਰਿਪਟੋਕਰੰਸੀ ਦੇ ਬਾਜ਼ਾਰ 'ਚ ਕੋਈ ਪਾਰਦਰਸ਼ਤਾ ਨਾ ਹੋਣ ਕਾਰਨ ਇਸ 'ਚ ਭਾਰੀ ਉਤਾਰ-ਚੜ੍ਹਾਅ ਦਿਖਦਾ ਹੈ।

ਇਹ ਵੀ ਪੜ੍ਹੋ : ETH ਕੁਆਇਨ 'ਚ ਆਈ 11 ਫੀਸਦੀ ਤੱਕ ਦੀ ਗਿਰਾਵਟ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News