ਡਾਲਮੀਆ ਸ਼ੂਗਰ ਦੀ ਈਥਾਨੋਲ ਨਿਰਮਾਣ ਸਮਰੱਥਾ ਦੁੱਗਣੀ ਕਰਨ ਦੀ ਯੋਜਨਾ

Tuesday, Jun 15, 2021 - 08:31 PM (IST)

ਡਾਲਮੀਆ ਸ਼ੂਗਰ ਦੀ ਈਥਾਨੋਲ ਨਿਰਮਾਣ ਸਮਰੱਥਾ ਦੁੱਗਣੀ ਕਰਨ ਦੀ ਯੋਜਨਾ

ਨਵੀਂ ਦਿੱਲੀ- ਡਾਲਮੀਆ ਭਾਰਤ ਸ਼ੂਗਰ ਐਂਡ ਇੰਡਸਟਰੀਜ਼ ਲਿਮਟਿਡ ਦੀ ਜਨਵਰੀ 2022 ਤੱਕ ਈਥਾਨੋਲ ਨਿਰਮਾਣ ਸਮਰੱਥਾ ਦੁੱਗਣੀ ਕਰਕੇ 15 ਕਰੋੜ ਲਿਟਰ ਸਾਲਾਨਾ ਕਰਨ ਦੀ ਯੋਜਨਾ ਹੈ। ਕੰਪਨੀ ਇਸ ਸਮੇਂ ਸਾਲਾਨਾ 8 ਕਰੋੜ ਲਿਟਰ ਈਥਾਨੋਲ ਦਾ ਉਤਪਾਦਨ ਕਰਦੀ ਹੈ।

ਕੰਪਨੀ ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ ਹੈ ਕਿ ਈਥਾਨੋਲ ਉਥਪਾਦਨ ਸਮਰੱਥਾ ਵਿਚ ਇਹ ਵਾਧਾ ਕੰਪਨੀ ਦੇ ਉੱਤਰ ਪ੍ਰਦੇਸ਼ ਵਿਚ ਜਵਾਹਰਪੁਰ, ਨਿਗੋਹੀ ਅਤੇ ਮਹਾਰਾਸ਼ਟਰ ਕੋਲਹਾਪੁਰ ਪਲਾਂਟਾਂ ਵਿਚ ਕੀਤੀ ਜਾਵੇਗੀ।

ਕੰਪਨੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਰਾਮਗੜ੍ਹ ਵਿਚ ਇਕ ਨਵੀਂ ਡਿਸਟਲਰੀ ਦੀ ਸਥਾਪਨਾ ਕੀਤੀ ਜਾਵੇਗੀ। ਕੰਪਨੀ ਨੇ ਕਿਹਾ ਹੈ ਕਿ ਉਸ ਦੀ ਇਹ ਯੋਜਨਾ ਪੈਟਰੋਲ ਵਿਚ ਈਥਾਨੋਲ ਦਾ ਮਿਸ਼ਰਣ 2025 ਤੱਕ ਮੌਜੂਦਾ 8 ਫ਼ੀਸਦੀ ਤੋਂ ਵਧਾ ਕੇ 20 ਫ਼ੀਸਦੀ ਕਰਨ ਦੇ ਸਰਕਾਰ ਦੇ ਫ਼ੈਸਲੇ ਅਨੁਸਾਰ ਹੈ। ਇਸ ਨਾਲ ਭਾਰਤ ਵਿਚ ਵਾਹਨਾਂ ਦੇ ਪ੍ਰਦੂਸ਼ਣ ਵਿਚ ਕਮੀ ਅਤੇ ਖੰਡ ਬਰਾਮਦ 'ਤੇ ਸਬਸਿਡੀ ਦੀ ਚੁਣੌਤੀ ਨਾਲ ਨਜਿੱਠਣ ਵਿਚ ਮਦਦ ਮਿਲੇਗੀ।

ਡਬਲਿਊ. ਟੀ. ਓ. ਦੇ ਨਿਯਮਾਂ ਤਹਿਤ ਭਾਰਤ 2023 ਤੋਂ ਬਾਅਦ ਖੰਡ ਬਰਾਮਦ 'ਤੇ ਸਬਸਿਡੀ ਨਹੀਂ ਦੇ ਸਕੇਗਾ। ਕੰਪਨੀ ਦਾ ਕਹਿਣਾ ਹੈ ਕਿ ਈਥਾਨੋਲ ਦੀ ਮੰਗ ਵਧਣ ਨਾਲ ਖੰਡ ਕੰਪਨੀਆਂ ਨੂੰ ਆਪਣਾ ਉਤਪਾਦ ਇਸ ਜੈਵਿਕ ਈਂਧਣ ਦੇ ਉਤਪਾਦਨ ਵਿਚ ਖਪਾਉਣ ਦਾ ਮੌਕਾ ਮਿਲੇਗਾ। ਇਸ ਨਾਲ ਖੰਡ ਉਦਯੋਗ ਨੂੰ ਫਾਇਦਾ ਹੋਵੇਗਾ ਅਤੇ ਚਾਰ ਪੰਜ ਸਾਲ ਵਿਚ ਖੰਡ  ਦੀ ਮੰਗ ਤੇ ਸਪਲਾਈ ਵਿਚ ਸੰਤੁਲਨ ਆ ਜਾਵੇਗਾ। ਈਥਨੋਲ ਸਮਰੱਥਾ ਵਿਚ ਵਾਧੇ ਨਾਲ ਕੰਪਨੀ ਤਕਰੀਬਨ 1,50,000 ਟਨ ਖੰਡ ਈਥਾਨੋਲ ਦੇ ਉਤਪਾਦਨ ਵਿਚ ਲਗਾਏਗੀ। ਅਜੇ ਡਾਲਮੀਆ ਭਾਰਤ ਸ਼ੂਗਰ 60,000 ਟਨ ਖੰਡ ਦਾ ਮਾਲ ਈਥਾਨੋਲ ਉਤਪਾਦਨ ਵਿਚ ਲਾ ਰਹੀ ਹੈ।


author

Sanjeev

Content Editor

Related News