ਲੋੜ ਪੈਣ ''ਤੇ ਡੇਅਰੀ ਉਤਪਾਦਾਂ ਦਾ ਕਰ ਸਕਦੇ ਹਾਂ ਆਯਾਤ, ਸਰਕਾਰ ਨੇ ਵਧਦੀ ਮੰਗ ਦੌਰਾਨ ਦਿੱਤੀ ਮਨਜ਼ੂਰੀ
Saturday, Apr 08, 2023 - 04:46 PM (IST)
ਨਵੀਂ ਦਿੱਲੀ- ਗਰਮੀਆਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਡੇਅਰੀ ਸਹਿਕਾਰੀ ਕਮੇਟੀਆਂ ਦੀ ਮਦਦ ਲਈ ਭਾਰਤ ਫੈਟ ਅਤੇ ਪਾਊਡਰ ਵਰਗੇ ਡੇਅਰੀ ਉਤਪਾਦਾਂ ਦੀ ਲੋੜ ਪੈਣ 'ਤੇ ਦਰਾਮਦ ਕਰ ਸਕਦੀ ਹੈ। ਇਹ ਗੱਲ ਵੀਰਵਾਰ ਸ਼ਾਮ ਨੂੰ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਵੱਲੋਂ ਜਾਰੀ ਇੱਕ ਬਿਆਨ 'ਚ ਕਹੀ ਗਈ। ਮੰਤਰਾਲੇ ਨੇ ਇਹ ਵੀ ਕਿਹਾ ਕਿ ਆਯਾਤ ਦੀ ਜ਼ਰੂਰਤ ਹੋਣ 'ਤੇ ਸਰਕਾਰ ਇਹ ਯਕੀਨੀ ਕਰੇਗੀ ਕਿ ਇਸ ਨੂੰ ਸਿਰਫ਼ ਆਪਣੀ ਏਜੰਸੀ ਨੈਸ਼ਨਲ ਡੇਅਰੀ ਵਿਕਾਸ ਬੋਰਡ (ਐੱਨ.ਡੀ.ਡੀ.ਬੀ) ਦੁਆਰਾ ਭੇਜਿਆ ਜਾਵੇ ਅਤੇ ਸਹੀ ਮੁਲਾਂਕਣ ਤੋਂ ਬਾਅਦ ਲੋੜਵੰਦਾਂ ਨੂੰ ਬਾਜ਼ਾਰ ਕੀਮਤ 'ਤੇ ਸਟਾਕ ਦਿੱਤਾ ਜਾਵੇਗਾ।
ਹਾਲਾਂਕਿ ਸਰਕਾਰ ਨੇ ਮੰਨਿਆ ਕਿ ਡੇਅਰੀ ਸੈਕਟਰ 'ਚ ਪੌਸ਼ਟਿਕ, ਸੁਰੱਖਿਅਤ ਅਤੇ ਸਾਫ਼ ਦੁੱਧ ਅਤੇ ਦੁੱਧ ਉਤਪਾਦਾਂ ਦੀ ਮੰਗ ਅਤੇ ਸਪਲਾਈ 'ਚ ਅੰਤਰ ਮੁੱਖ ਤੌਰ 'ਤੇ ਕੋਵਿਡ-19 ਲਾਗ ਤੋਂ ਬਾਅਦ ਵਧੀ ਮੰਗ ਦੇ ਕਾਰਨ ਦੇਖਿਆ ਗਿਆ ਹੈ। ਇਹ ਮਾਮਲਾ ਸੰਸਦ ਮੈਂਬਰ ਸ਼ਰਦ ਪਵਾਰ ਵੱਲੋਂ ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰੀ ਪੁਰਸ਼ੋਤਮ ਰੁਪਾਲਾ ਨੂੰ ਪੱਤਰ ਲਿਖੇ ਜਾਣ ਤੋਂ ਬਾਅਦ ਆਇਆ ਹੈ। ਸ਼ਰਦ ਪਵਾਰ ਨੇ ਪੱਤਰ 'ਚ ਸੰਭਾਵਿਤ ਦਰਾਮਦ 'ਤੇ ਇਕ ਮੀਡੀਆ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਦਾ ਕੋਈ ਵੀ ਫ਼ੈਸਲਾ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੋਵੇਗਾ ਕਿਉਂਕਿ ਇਨ੍ਹਾਂ ਉਤਪਾਦਾਂ ਦੀ ਦਰਾਮਦ ਦਾ ਘਰੇਲੂ ਦੁੱਧ ਉਤਪਾਦਕਾਂ ਦੀ ਆਮਦਨ 'ਤੇ ਸਿੱਧਾ ਅਸਰ ਪਵੇਗਾ।
ਇਹ ਵੀ ਪੜ੍ਹੋ- ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 32.9 ਕਰੋੜ ਡਾਲਰ ਘਟਿਆ
ਪਵਾਰ ਨੇ ਇੱਕ ਟਵੀਟ 'ਚ ਮੰਤਰੀ ਦੇ ਨਾਲ ਆਪਣੀ ਚਿੱਠੀ ਅਤੇ ਉਸ ਦੁਆਰਾ ਸੰਦਰਭਿਤ ਸਮਾਚਾਰ ਲੇਖ ਨਾਲ ਨੱਥੀ ਕਰਦੇ ਹੋਏ ਕਿਹਾ ਕਿ ਡੇਅਰੀ ਕਿਸਾਨ ਹਾਲ ਹੀ 'ਚ ਬੇਮਿਸਾਲ ਕੋਵਿਡ-19 ਸੰਕਟ 'ਚ ਬਾਹਰ ਆਏ ਹਨ ਅਤੇ ਅਜਿਹਾ ਫ਼ੈਸਲਾ ਡੇਅਰੀ ਸੈਕਟਰ ਦੀ ਮੁੜ ਸੁਰਜੀਤੀ ਦੀ ਪ੍ਰਕਿਰਿਆ ਨੂੰ ਗੰਭੀਰਤਾ ਨਾਲ ਪ੍ਰਭਾਵਤ ਕਰੇਗਾ। ਕਿਰਪਾ ਮੇਰੀ ਚਿੰਤਾ ਵੱਲ ਧਿਆਨ ਦਿੱਤਾ ਜਾਵੇ। ਮੈਨੂੰ ਖੁਸ਼ੀ ਹੋਵੇਗੀ ਜੇਕਰ ਇਸ ਮਾਮਲੇ 'ਤੇ ਗੌਰ ਕੀਤਾ ਜਾਵੇ ਅਤੇ ਮੰਤਰਾਲਾ ਦੁੱਧ ਉਤਪਾਦਾਂ ਦੀ ਦਰਾਮਦ ਲਈ ਕੋਈ ਵੀ ਫ਼ੈਸਲਾ ਲੈਣ ਤੋਂ ਗੁਰੇਜ਼ ਕਰੇ।
ਇਹ ਵੀ ਪੜ੍ਹੋ- ਜੌਨਸਨ ਐਂਡ ਜੌਨਸਨ ਟੈਲਕਮ ਪਾਊਡਰ ਕੈਂਸਰ ਮਾਮਲਿਆਂ 'ਚ ਪੀੜਤਾਂ ਨੂੰ 8.9 ਅਰਬ ਡਾਲਰ ਦੇਣ ਨੂੰ ਤਿਆਰ
ਮੰਤਰਾਲੇ ਦੀ ਰੀਲੀਜ਼ 'ਚ ਕਿਹਾ ਗਿਆ ਹੈ ਕਿ ਵਧਦੀ ਮੰਗ ਨੂੰ ਪੂਰਾ ਕਰਨ ਲਈ ਅਤੇ ਇਸ ਤੱਥ ਨੂੰ ਧਿਆਨ 'ਚ ਰੱਖਦੇ ਹੋਏ ਕਿ ਆਉਣ ਵਾਲੇ ਗਰਮੀ ਦੇ ਮੌਸਮ 'ਚ ਦੁੱਧ ਦੀ ਸਪਲਾਈ ਘੱਟ ਹੋ ਸਕਦੀ ਹੈ। ਕਈ ਡੇਅਰੀ ਸਹਿਕਾਰੀ ਕਮੇਟੀਆਂ ਨੇ ਦੁੱਧ ਦੀ ਫੈਟ ਅਤੇ ਦੁੱਧ ਦੇ ਪਾਊਡਰ ਦੀ ਦਰਾਮਦ ਦੀ ਮੰਗ ਕੀਤੀ ਸੀ। ਉਨ੍ਹਾਂ ਦੀਆਂ ਮੰਗਾਂ ਦੇ ਮੱਦੇਨਜ਼ਰ ਭਾਰਤ ਸਰਕਾਰ ਦੇ ਨਾਲ ਐੱਨ.ਡੀ.ਡੀ.ਬੀ ਮੰਗ ਅਤੇ ਸਪਲਾਈ ਦੀ ਸਥਿਤੀ ਦੀ ਨਿਗਰਾਨੀ ਕਰ ਰਿਹਾ ਹੈ। ਕਿਉਂਕਿ ਆਯਾਤ ਪ੍ਰਕਿਰਿਆ 'ਚ ਸਮਾਂ ਲੱਗਦਾ ਹੈ, ਕਿਸੇ ਵੀ ਅਚਨਚੇਤ ਸਥਿਤੀ 'ਚ ਸਮੇਂ ਸਿਰ ਸਥਿਤੀ ਦਾ ਪ੍ਰਬੰਧਨ ਕਰਨ ਲਈ ਜ਼ਰੂਰੀ ਪ੍ਰਕਿਰਿਆਵਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।