ਡੀ-ਮਾਰਟ ਦਾ ਲਾਭ ਦੂਜੀ ਤਿਮਾਹੀ ’ਚ 3.85 ਫ਼ੀਸਦੀ ਵਧ ਕੇ 685 ਕਰੋੜ ਰੁਪਏ ਹੋਇਆ

Sunday, Oct 12, 2025 - 03:34 PM (IST)

ਡੀ-ਮਾਰਟ ਦਾ ਲਾਭ ਦੂਜੀ ਤਿਮਾਹੀ ’ਚ 3.85 ਫ਼ੀਸਦੀ ਵਧ ਕੇ 685 ਕਰੋੜ ਰੁਪਏ ਹੋਇਆ

ਨਵੀਂ ਦਿੱਲੀ (ਭਾਸ਼ਾ)- ਪ੍ਰਚੂਨ ਲੜੀ ਡੀ-ਮਾਰਟ ਦੀ ਮਾਲਕੀ ਰੱਖਣ ਵਾਲੀ ਕੰਪਨੀ ਐਵੇਨਿਊ ਸੁਪਰਮਾਰਟਸ ਲਿਮਟਿਡ ਨੇ ਸ਼ਨੀਵਾਰ ਨੂੰ ਦੱਸਿਆ ਕਿ ਸਤੰਬਰ 2025 ਨੂੰ ਖ਼ਤਮ ਚਾਲੂ ਮਾਲੀ ਸਾਲ ਦੀ ਦੂਜੀ ਤਿਮਾਹੀ ’ਚ ਉਸ ਦਾ ਲਾਭ 3.85 ਫ਼ੀਸਦੀ ਵਧ ਕੇ 684.85 ਕਰੋੜ ਰੁਪਏ ਰਿਹਾ।

ਐਵੇਨਿਊ ਸੁਪਰਮਾਰਟਸ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਕੰਪਨੀ ਨੇ ਇਕ ਸਾਲ ਪਹਿਲਾਂ ਇਸ ਮਿਆਦ ’ਚ 659.44 ਕਰੋੜ ਰੁਪਏ ਦਾ ਸ਼ੁੱਧ ਲਾਭ ਦਰਜ ਕੀਤਾ ਸੀ। ਸਤੰਬਰ ਤਿਮਾਹੀ ’ਚ ਕੰਪਨੀ ਦਾ ਸੰਚਾਲਨ ਮਾਲੀਆ 15.45 ਫ਼ੀਸਦੀ ਵਧ ਕੇ 16,676.30 ਕਰੋੜ ਰੁਪਏ ਹੋ ਗਿਆ, ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ 14,444.50 ਕਰੋੜ ਰੁਪਏ ਸੀ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਨਾਮਿਤ ਅੰਸ਼ੁਲ ਅਸਾਵਾ ਨੇ ਕਿਹਾ, ‘‘2 ਸਾਲ ਅਤੇ ਉਸ ਤੋਂ ਪੁਰਾਣੇ ਡੀ-ਮਾਰਟ ਸਟੋਰਾਂ ’ਚ ਮਾਲੀ ਸਾਲ 2024-25 ਦੀ ਦੂਜੀ ਤਿਮਾਹੀ ਦੇ ਮੁਕਾਬਲੇ ਮਾਲੀ ਸਾਲ 2025-26 ਦੀ ਦੂਜੀ ਤਿਮਾਹੀ ਦੌਰਾਨ 6.8 ਫ਼ੀਸਦੀ ਦਾ ਵਾਧਾ ਹੋਇਆ। ਕੰਪਨੀ ਨੇ ਕਿਹਾ ਕਿ ਉਸ ਨੇ ਕੀਮਤਾਂ ਘੱਟ ਕਰ ਕੇ ਜੀ. ਐੱਸ. ਟੀ. ਸੁਧਾਰਾਂ ਦਾ ਫਾਇਦਾ ਆਪਣੇ ਗਾਹਕਾਂ ਤੱਕ ਪਹੁੰਚਾਇਆ ਹੈ। ਸਮੀਖਿਆ ਅਧੀਨ ਤਿਮਾਹੀ ਦੌਰਾਨ ਡੀ-ਮਾਰਟ ਨੇ 8 ਨਵੇਂ ਸਟੋਰ ਖੋਲ੍ਹੇ, ਜਿਸ ਨਾਲ 30 ਸਤੰਬਰ, 2025 ਤੱਕ ਉਸ ਦੇ ਸਟੋਰਾਂ ਦੀ ਕੁੱਲ ਗਿਣਤੀ 432 ਹੋ ਗਈ।


author

cherry

Content Editor

Related News