CVC ਨੇ ਬੈਂਕਾਂ ਤੋਂ ਮੰਗੇ ਧੋਖਾਧੜੀ ਦੇ ਆਂਕੜੇ

Sunday, Nov 05, 2017 - 05:06 PM (IST)

CVC ਨੇ ਬੈਂਕਾਂ ਤੋਂ ਮੰਗੇ ਧੋਖਾਧੜੀ ਦੇ ਆਂਕੜੇ

ਨਵੀਂ ਦਿੱਲੀ— ਕੇਂਦਰੀ ਸਤਕਰਤਾ ਆਯੋਗ (ਸੀ.ਵੀ.ਸੀ) ਨੇ ਸਰਵਜਨਿਕ ਖੇਤਰ ਦੇ ਬੈਂਕਾਂ ਤੋਂ ਸਾਲ 2001 ਤੋਂ ਸੀ.ਬੀ.ਆਈ ਕੋਲ ਭੇਜੇ ਗਏ ਸਾਰੇ ਬੈਂਕ ਨੂੰ ਧੋਖਾਧੜੀ ਦਾ ਵੇਰਵਾ ਦੇਣ ਨੂੰ ਕਿਹਾ ਹੈ। ਸਤਕਰਤਾ ਆਯੁਕਤ ਟੀ.ਐਮ ਭਸੀਨ ਨੇ ਇੱਥੇ ਕਿਹਾ ਕਿ ਇਨ੍ਹਾਂ ਤੋਂ ਬੈਂਕ ਧੋਖਾਧੜੀ ਕਰਨ ਵਾਲੇ ਲੋਕਾਂ ਦੇ ਕੰਮ ਦੇ ਤਰੀਕੇ ਦਾ ਵਿਸ਼ਲੇਸ਼ਣ ਕਰਨ 'ਚ ਮਦਦ ਮਿਲੇਗੀ। ਇਹ ਕੇਂਦਰੀ ਸਤਕਰਤਾ ਆਯੋਗ ਵੱਲੋਂ ਧੋਖਾਧੜੀ ਰੋਕਣ ਲਈ ਬੈਂਕਿੰਗ ਪ੍ਰਣਾਲੀ 'ਚ ਕੀਤੇ ਜਾਣ ਵਾਲੇ ਪ੍ਰਣਾਲੀਗਤ ਸੁਧਾਰ ਦੀ ਨਵੀਂ ਪਹਿਲ ਦਾ ਹਿੱਸਾ ਹੈ।
ਉੁਨ੍ਹਾਂ ਨੇ ਕਿਹਾ ਕਿ ਅਸੀਂ ਭਾਰਤੀ ਰਿਜ਼ਰਵ ਬੈਂਕ ਤੋਂ ਧੋਖਾਧੜੀ ਦੇ ਮਾਮਲਿਆਂ ਦਾ ਵੇਰਵਾ ਜੁਟਾਇਆ ਹੈ। ਉਨ੍ਹਾਂ ਨੇ ਸਾਨੂੰ 111 ਵੱਡੇ ਖਾਤਿਆਂ ਦਾ ਵੇਰਵਾ ਦਿੱਤਾ ਹੈ। ਇੰਡੀਅਨ ਬੈਂਕ ਦੇ ਸਾਬਕਾ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਭਸੀਨ ਨੇ ਕਿਹਾ ਕਿ ਸਾਰੇ ਬੈਂਕਾਂ ਤੋਂ ਤਿੰਨ ਕਰੋੜ ਰੁਪਏ ਜਾਂ ਉਸ ਤੋਂ ਜ਼ਿਆਦਾ ਦੇ ਧੋਖਾਧੜੀ ਦੇ ਮਾਮਲਿਆਂ ਦਾ ਵੇਰਵਾ ਮੰਗਿਆ ਗਿਆ ਹੈ। ਭਸੀਨ ਨੇ ਕਿਹਾ ਕਿ 2001 ਤੋਂ ਸੀ.ਬੀ.ਆਈ ਕੋਲ ਤਿੰਨ ਕਰੋੜ ਜਾਂ ਉਸ ਤੋਂ ਜ਼ਿਆਦਾ ਧੋਖਾਧੜੀ ਦੇ ਮਾਮਲੇ ਭੇਜੇ ਗਏ ਹਨ। ਉਨ੍ਹਾਂ ਦੀ ਸੂਚਨਾ ਜੁਟਾਈ ਜਾਰੀ ਹੈ। 15 ਨਵੰਬਰ ਤੱਕ ਆਂਕੜੇ ਦੇਣ ਨੂੰ ਕਿਹਾ ਗਿਆ ਹੈ। ਸਤਕਰਤਾ ਆਯੁਕਤ ਨੇ ਕਿਹਾ ਕਿ ਇਨ੍ਹਾਂ ਆਂਕੜਿਆਂ ਦੇ ਵਿਸ਼ਲੇਸ਼ਣ ਨਾਲ ਧੌਖਾਧੜੀ ਦੇ ਲਈ ਵਰਤੋਂ ਕੀਤੇ ਜਾਣ ਵਾਲੇ ਇਕੋ ਤਰ੍ਹਾਂ ਦੇ ਤਰੀਕਿਆਂ ਦਾ ਪਤਾ ਲਗਾਇਆ ਜਾ ਸਕੇਗਾ। 
ਉਨ੍ਹਾਂ ਨੇ ਕਿਹਾ ਕਿ ਆਯੋਗ ਇਸ ਪ੍ਰੀਕ੍ਰਿਆ ਤਹਿਤ 1,806 ਮੁਖ ਧੋਖਾਧੜੀ ਦੇ ਮਾਮਲਿਆਂ ਦਾ ਵਿਸ਼ਲੇਸ਼ਣ ਕਰੇਗਾ। ਵਿੱਤ ਮੰਤਰਾਲੇ ਵੱਲੋਂ ਜੁਲਾਈ 'ਚ ਸੰਸਦ 'ਚ ਦਿੱਤੀ ਗਈ ਜਾਣਕਾਰੀ ਮੁਤਾਬਕ ਵਿੱਤੀ ਸਾਲ 2016-17 'ਚ ਵੱਖ-ਵੱਖ ਬੈਂਕਾਂ 'ਚ 23,902 ਕਰੋੜ ਰੁਪਏ ਦੀ ਧੋਖਾਧੜੀ ਦੇ 4,851 ਮਾਮਲੇ ਸਾਹਮਣੇ ਆਏ। ਬੈਂਕ ਰਿਜ਼ਰਵ ਬੈਂਕ ਨੂੰ ਧੋਖਾਧੜੀ ਨਿਗਰਾਣੀ ਰਿਟਰਨ ਦੇ ਆਧਾਰ 'ਤੇ ਧੋਖਾਧੜੀ ਦੇ ਮਾਮਲਿਆਂ ਦੀ ਜਾਣਕਾਰੀ ਉਪਲਬਧ ਕਰਵਾ ਰਹੇ ਹਨ।


Related News