ਕਸਟਮ ਡਿਊਟੀ ਵਿਭਾਗ ''ਚ ਦਰਜ ਬੈਂਕ ਖਾਤੇ ''ਚ ਮਿਲੇਗਾ ਜੀ. ਐੱਸ. ਟੀ. ਰਿਫੰਡ
Friday, Oct 13, 2017 - 10:56 PM (IST)

ਨਵੀਂ ਦਿੱਲੀ(ਭਾਸ਼ਾ)-ਸਰਕਾਰ ਨੇ ਕਸਟਮ ਡਿਊਟੀ ਵਿਭਾਗ ਦੇ ਨਾਲ ਦਰਜ ਕੀਤੇ ਗਏ ਬੈਂਕ ਖਾਤਿਆਂ 'ਚ ਬਰਾਮਦਕਾਰਾਂ ਨੂੰ ਜੀ. ਐੱਸ. ਟੀ. ਰਿਫੰਡ ਦੇਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਜੀ. ਐੱਸ. ਟੀ. ਰਜਿਸਟ੍ਰੇਸ਼ਨ ਫ਼ਾਰਮ 'ਚ ਦਿੱਤੇ ਗਏ ਬੈਂਕ ਖਾਤਿਆਂ 'ਚ ਇਹ ਰਿਫੰਡ ਨਹੀਂ ਆਵੇਗਾ। ਸੈਂਟਰਲ ਬੋਰਡ ਆਫ ਐਕਸਾਈਜ਼ ਅਤੇ ਕਸਟਮ (ਸੀ. ਬੀ. ਈ. ਸੀ.) ਨੇ ਕਿਹਾ ਕਿ ਉਸ ਨੇ ਬਰਾਮਦਕਾਰਾਂ ਨੂੰ ਕਸਟਮ ਡਿਊਟੀ ਵਿਭਾਗ ਦੇ ਕੋਲ ਦਰਜ ਬੈਂਕ ਖਾਤਿਆਂ ਦੀ ਜਾਣਕਾਰੀ ਨੂੰ ਜੀ. ਐੱਸ. ਟੀ. ਦੇ ਨਾਲ ਵੀ ਜੋੜਨ ਲਈ ਕਿਹਾ ਹੈ।