ਮਾਲਜ਼ ਅਤੇ ਸਟੋਰਜ਼ ਤੋਂ ਦੂਰੀ ਬਣਾਉਣ ਲੱਗੇ ਗਾਹਕ , ‘ਪ੍ਰਚੂਨ ਵਪਾਰ ’ਚ 30 ਫੀਸਦੀ ਤੱਕ ਦੀ ਗਿਰਾਵਟ’

Saturday, Apr 10, 2021 - 09:45 AM (IST)

ਮਾਲਜ਼ ਅਤੇ ਸਟੋਰਜ਼ ਤੋਂ ਦੂਰੀ ਬਣਾਉਣ ਲੱਗੇ ਗਾਹਕ , ‘ਪ੍ਰਚੂਨ ਵਪਾਰ ’ਚ 30 ਫੀਸਦੀ ਤੱਕ ਦੀ ਗਿਰਾਵਟ’

ਨਵੀਂ ਦਿੱਲੀ (ਵਿਸ਼ੇਸ਼) – ਕੋਰੋਨਾ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਨੇ ਪਿਛਲੇ ਹਫਤੇ ਤੋਂ ਇਕ ਨਵੇਂ ਸਿਖਰ ਨੂੰ ਛੂਹਿਆ ਹੈ ਅਤੇ ਅੱਜ ਸ਼ੁੱਕਰਵਾਰ ਨੂੰ ਵੀ ਇਕ ਲੱਖ ਤੋਂ ਜ਼ਿਆਦਾ ਮਰੀਜ਼ ਪਾਜ਼ੇਟਿਵ ਪਾਏ ਗਏ ਹਨ। ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਵੱਖ-ਵੱਖ ਸੂਬਿਆਂ ਨੇ ਕਮਰਸ਼ੀਅਲ ਗਤੀਵਿਧੀਆਂ ’ਤੇ ਪਾਬੰਦੀ ਲਗਾਉਣੀ ਸ਼ੁਰੂ ਕਰ ਦਿੱਤੀ ਹੈ। ਸ਼ਹਿਰਾਂ ’ਚ ਜੋ ਮਾਲਜ਼ ਅਤੇ ਸਟੋਰ ਖਰੀਦਦਾਰਾਂ ਨਾਲ ਭਰੇ ਰਹਿੰਦੇ ਸਨ, ਅੱਜ ਗਾਹਕਾਂ ਨੇ ਉਸ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਅਜਿਹੇ ਹਾਲਾਤ ’ਚ ਫੈਸ਼ਨ ਰਿਟੇਲਰਸ ਨੂੰ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ ਆਪਣੇ ਕਾਰੋਬਾਰ ਤੋਂ 20-25 ਫੀਸਦੀ ਨੁਕਸਾਨ ਹੋਣ ਦਾ ਡਰ ਹੈ।
ਕੁਲ ਮਿਲਾ ਕੇ ਵੱਖ-ਵੱਖ ਸ਼ਹਿਰਾਂ ’ਚ ਮਾਲਜ਼ ਦੇ ਮਾਲਕਾਂ ਅਤੇ ਪ੍ਰਚੂਨ ਵਿਕ੍ਰੇਤਾਵਾਂ ਨੇ ਕਿਹਾ ਕਿ ਪਿਛਲੇ ਤਿੰਨ ਹਫਤਿਆਂ ’ਚ ਉਨ੍ਹਾਂ ਦੇ ਕਾਰੋਬਾਰ ’ਚ 15 ਤੋਂ 30 ਫੀਸਦੀ ਦੀ ਗਿਰਾਵਟ ਆਈ ਹੈ।

ਪ੍ਰੈਸਟੀਜ਼ ਗਰੁੱਪ ਦੇ ਐਗਜ਼ੀਕਿਊਟਿਵ ਡਾਇਰੈਕਟਰ ਫਾਰ ਰਿਟੇਲ ਸੁਰੇਸ਼ ਸਿੰਗਾਰਵੇਲੁ ਨੇ ਦੱਸਿਆ ਕਿ ਉਨ੍ਹਾਂ ਦੇ ਸਮੂਹ ਦੇ ਕਰਨਾਟਕ ਅਤੇ ਤਾਮਿਲਨਾਡੂ ’ਚ ਅੱਠ ਮਾਲਜ਼ ’ਚ ਪਿਛਲੇ ਤਿਮਾਹੀ ਦੇ ਮੁਕਾਬਲੇ ਜਨਵਰੀ ਤੋਂ ਮਾਰਚ ਤੱਕ 30 ਫੀਸਦੀ ਘੱਟ ਕਾਰੋਬਾਰ ਹੋਇਆ ਹੈ। ਉਨ੍ਹਾਂ ਨੇ ਕੋਰੋਨਾ ਕਾਲ ’ਚ ਪਿਛਲੇ ਸਾਲ ਦੇ ਹਾਲਾਤ ਨਾਲ ਤੁਲਨਾ ਕਰਦੇ ਹੋਏ ਕਿਹਾ ਕਿ ਅਸੀਂ ਵਾਪਸ ਉਸੇ ਥਾਂ ’ਤੇ ਪਹੁੰਚ ਗਏ ਜਿਥੋਂ ਅਸੀਂ ਸ਼ੁਰੂਆਤ ਕੀਤੀ ਸੀ।

ਪ੍ਰੈਸਟੀਜ਼ ਦੀ ਇਸ ਸਾਲ ਦੇ ਅਖੀਰ ਤੱਕ ਬੇਂਗਲੁਰੂ ਅਤੇ ਕੋਚੀ ’ਚ ਦੋ ਮਾਲਜ਼ ਖੋਲ੍ਹਣ ਦੀ ਯੋਜਨਾ ਹੈ ਅਤੇ ਉਨ੍ਹਾਂ ਮਾਲਜ਼ ’ਚ ਪਹਿਲਾਂ ਹੀ ਮਲਟੀਪਲੈਕਸਾਂ ਨੂੰ ਨਿੱਜੀ ਆਪ੍ਰੇਟਰਾਂ ਨੂੰ ਕਿਰਾਏ ’ਤੇ ਦੇ ਦਿੱਤਾ ਹੈ ਜੋ ਕਿ ਯਕੀਨੀ ਨਹੀਂ ਹੈ ਕਿ ਉਹ ਕੋਰੋਨਾ ਵਾਇਰਸ ਫਰਵਰੀ ਅੱਧ ਤੋਂ ਬਾਅਦ ਵਧਦੇ ਮਾਮਲਿਆਂ ਕਾਰਣ ਅੱਗੇ ਕਿਵੇਂ ਵਧ ਸਕਾਂਗੇ। ਸਿੰਗਾਰਵੇਲੁ ਨੇ ਕਿਹਾ ਕਿ ਜੋ ਲੋਕ ਅਸਲ ’ਚ ਚਿੰਤਤ ਹਨ, ਉਹ ਸਿਨੇਮਾ ਆਪ੍ਰੇਟਰ ਹਨ ਅਤੇ ਉਨ੍ਹਾਂ ਨੇ ਸੰਕੇਤ ਦਿੱਤੇ ਹਨ। ਉਹ ਇਸ ਬਾਰੇ ਚਿੰਤਤ ਹਨ ਕਿ ਮਹਾਮਾਰੀ ਦਾ ਇਹ ਪੜਾਅ ਕਿੰਨਾ ਲੰਮਾ ਹੋਵੇਗਾ, ਕੀ ਉਹ ਮੁੜ ਉਸ ਕੰਪਲੈਕਸ ਚੱਕਰ ’ਚ ਜਾਣ ਵਾਲੇ ਹਨ। ਇਸ ਲਈ ਸਿਨੇਮਾ ਆਪ੍ਰੇਟਰਾਂ ਦੇ ਮਨ ’ਚ ਦੁਚਿੱਤੀ ਵਾਲੀ ਸਥਿਤੀ ਬਣੀ ਹੋਈ ਹੈ। ਉਹ ਸਮੇਂ ਅਤੇ ਹਾਲਾਤ ’ਤੇ ਨਜ਼ਰ ਰੱਖੇ ਹੋਏ ਹਨ।ਮਹਾ

ਰਾਸ਼ਟਰ ਸਮੇਤ ਦੂਜੇ ਸੂਬਿਆਂ ਨੇ ਕੋਵਿਡ-19 ਦੇ ਵਧਦੇ ਕੇਸਾਂ ਨੂੰ ਦੇਖਦੇ ਹੋਏ ਨਾਈਟ ਅਤੇ ਵੀਕੈਂਡ ਕਰਫਿਊ ਲਗਾਇਆ ਹੈ। ਮਾਲ ਦੇ ਸੁਰੱਖਿਆ ਗਾਰਡਸ ’ਚ ਗਿਰਾਵਟ ਅਪ੍ਰੈਲ-ਮਈ ਦੀ ਮਿਆਦ ਤੋਂ ਠੀਕ ਪਹਿਲਾਂ ਸ਼ੁਰੂ ਹੋਈ, ਜਿਸ ਨੂੰ ਵਪਾਰ ’ਚ ਆਮ ਤੌਰ ’ਤੇ ਫਰਵਰੀ-ਮਾਰਚ ਦੇ ਦੌਰਾਨ ਰਵਾਇਤੀ ਮੰਦੀ ਮੰਨਿਆ ਜਾਂਦਾ ਹੈ। ਫੈਸ਼ਨ ਰਿਟੇਲਰਸ ਨੂੰ ਇਸ ਮਿਆਦ ਦੌਰਾਨ ਖਰੀਦਦਾਰੀ ਅਤੇ ਰਿਕਵਰੀ ਨੂੰ ਲੈ ਕੇ ਆਪਣੀਆਂ ਉਮੀਦਾਂ ’ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ।

ਬ੍ਰਿਗੇਡ ਸਮੂਹ ਦੇ ਸੀ. ਓ. ਓ. ਸ਼ਸ਼ੀ ਕੁਮਾਰ ਮੁਤਾਬਕ ਮਹਾਮਾਰੀ ਤੋਂ ਪਹਿਲਾਂ ਬੇਂਗਲੁਰੂ ’ਚ ਉਨ੍ਹਾਂ ਦੇ ਤਿੰਨ ਮਾਲਜ਼ ’ਚ ਪ੍ਰਚੂਨ ਵਿਕ੍ਰੇਤਾਵਾਂ ਲਈ ਵਪਾਰ ਲਗਭਗ 95 ਫੀਸਦੀ ਨੂੰ ਛੂਹ ਗਿਆ ਸੀ ਪਰ ਕੋਵਿਡ-19 ਮਾਮਲਿਆਂ ਦੀ ਲਹਿਰ ਕਾਰਣ ਰਿਕਵਰੀ ਦਰ 85 ਫੀਸਦੀ ਤੱਕ ਡਿਗ ਗਈ।

ਟ੍ਰਾਂਸਪੋਰਟਰਾਂ ਨੂੰ ਮਾਲੀ ਨੁਕਸਾਨ ਹੋਣ ਦਾ ਡਰ

ਦੇਸ਼ ਭਰ ’ਚ ਕੋਵਿਡ-19 ਮਾਮਲਿਆਂ ਦੀ ਤਾਜ਼ਾ ਲਹਿਰ ਅਤੇ ਲਾਕਡਾਊਨ ਵਰਗੇ ਉਪਾਅ ਨੇ ਵਪਾਰ ਨੂੰ ਭਾਰੀ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ। ਪ੍ਰਮੁੱਖ ਟ੍ਰਾਂਸਪੋਰਟਰਾਂ ਦੇ ਅਨੁਮਾਨ ਮੁਤਾਬਕ ਅਪ੍ਰੈਲ ਮਹੀਨੇ ’ਚ 240 ਕਰੋੜ ਦੇ ਮਾਲੀ ਨੁਕਸਾਨ ਦਾ ਖਦਸ਼ਾ ਹੈ।

ਮਹਾਰਾਸ਼ਟਰ ’ਚ ਮਲਟੀਪਲੈਕਸ ਬੰਦ ਹੋਣ ਕਾਰਨ ਫਿਲਮ ਰਿਲੀਜ਼ਿੰਗ ਨਹੀਂ

ਮਹਾਰਾਸ਼ਟਰ ’ਚ ਅਪ੍ਰੈਲ ਅਖੀਰ ਤੱਕ ਮਲਟੀਪਲੈਕਸ ਨੂੰ ਬੰਦ ਕਰ ਦਿੱਤਾ ਗਿਆ ਹੈ, ਇਸ ਨਾਲ ਫਿਲਮ ਨਿਰਮਾਤਾਵਾਂ ਨੇ ਆਪਣੀਆਂ ਹਿੰਦੀ ਫਿਲਮਾਂ ਦੀ ਰਿਲੀਜ਼ਿੰਗ ਦੀਆਂ ਤਰੀਕਾਂ ਨੂੰ ਅੱਗੇ ਵਧਾ ਦਿੱਤਾ ਹੈ, ਜਿਸ ਦੇ ਨਤੀਜੇ ਵਜੋਂ ਪੂਰੇ ਉੱਤਰ ਭਾਰਤ ’ਚ ਕਾਰੋਬਾਰ ’ਚ ਭਾਰੀ ਗਿਰਾਵਟ ਆਈ ਹੈ।


author

Harinder Kaur

Content Editor

Related News