ਅਮਰੀਕੀ ਤੇਲ ਭੰਡਾਰ ’ਚ ਵਾਧੇ ਦੀ ਖਬਰ ਨਾਲ ਕੱਚੇ ਤੇਲ ਦੇ ਰੇਟ ’ਚ ਆਈ ਨਰਮੀ

Saturday, Feb 26, 2022 - 04:53 PM (IST)

ਅਮਰੀਕੀ ਤੇਲ ਭੰਡਾਰ ’ਚ ਵਾਧੇ ਦੀ ਖਬਰ ਨਾਲ ਕੱਚੇ ਤੇਲ ਦੇ ਰੇਟ ’ਚ ਆਈ ਨਰਮੀ

ਨਵੀਂ ਦਿੱਲੀ (ਅਨਸ) – ਅਮਰੀਕੀ ਤੇਲ ਭੰਡਾਰ ’ਚ ਵਾਧੇ ਦੀ ਖਬਰ ਅਤੇ ਰੂਸ ਤੋਂ ਤੇਲ ਸਪਲਾਈ ਜਾਰੀ ਰੱਖਣ ਦੇ ਭਰੋਸੇ ਨਾਲ ਸ਼ੁੱਕਰਵਾਰ ਨੂੰ ਵਿਦੇਸ਼ੀ ਬਾਜ਼ਾਰ ’ਚ ਕੱਚੇ ਤੇਲ ਦੇ ਰੇਟ ’ਚ ਹਲਕੀ ਨਰਮੀ ਦਿਖਾਈ ਦਿੱਤੀ। ਯੂਕ੍ਰੇਨ ’ਤੇ ਰੂਸ ਦੇ ਹਮਲੇ ਦੇ ਐਲਾਨ ਨਾਲ ਵੀਰਵਾਰ ਨੂੰ ਕੱਚਾ ਤੇਲ 8 ਸਾਲਾਂ ਦੇ ਉੱਚ ਪੱਧਰ ’ਤੇ ਪਹੁੰਚ ਗਿਆ ਸੀ। ਹਾਲਾਂਕਿ ਕਾਰੋਬਾਰ ਦੇ ਪਿਛਲੀ ਤਿਮਾਹੀ ’ਚ ਇਸ ’ਚ ਹਲਕੀ ਗਿਰਾਵਟ ਆਈ ਅਤੇ ਲੰਡਨ ਦਾ ਬ੍ਰੇਂਟ ਕਰੂਡ 102 ਡਾਲਰ ਪ੍ਰਤੀ ਬੈਰਲ ਅਤੇ ਅਮਰੀਕੀ ਕਰੂਡ 95 ਡਾਲਰ ਪ੍ਰਤੀ ਬੈਰਲ ’ਤੇ ਬੰਦ ਹੋਇਆ।
ਰੂਸ ਦੁਨੀਆ ਦੇ ਚੋਟੀ ਦੇ ਤੇਲ ਉਤਪਾਦਕ ਦੇਸ਼ਾਂ ’ਚੋਂ ਇਕ ਹੈ ਅਤੇ ਉਸ ’ਤੇ ਲਗਾਈਆਂ ਗਈਆਂ ਪਾਬੰਦੀਆਂ ਨਾਲ ਕੌਮਾਂਤਰੀ ਸਪਲਾਈ ਪ੍ਰਭਾਵਿਤ ਹੋਵੇਗੀ। ਭਾਰਤ ਲਈ ਕੱਚੇ ਤੇਲ ਦੇ ਰੇਟ ’ਚ ਤੇਜ਼ੀ ਨਾਲ ਅਰਥਵਿਵਸਥਾ ਪ੍ਰਭਾਵਿਤ ਹੋ ਸਕਦੀ ਹੈ।

ਭਾਰਤ ਫਿਲਹਾਲ ਆਪਣੀ ਲੋੜ ਦਾ 85 ਫੀਸਦੀ ਹਿੱਸਾ ਦਰਾਮਦ ਕਰਦਾ ਹੈ। ਜੇ ਕੱਚੇ ਤੇਲ ਦੇ ਰੇਟ ਵਧਣਗੇ ਤਾਂ ਉਸ ਨਾਲ ਪੈਟਰੋਲ ਅਤੇ ਡੀਜ਼ਲ ਦੇ ਰੇਟ ਵੀ ਵਧ ਸਕਦੇ ਹਨ। ਇਸ ਤਰ੍ਹਾਂ ਕੱਚੇ ਤੇਲ ਦੇ ਰੇਟ ਕਾਰਨ ਮਹਿੰਗਾਈ ਦਰ ਪ੍ਰਭਾਵਿਤ ਹੁੰਦੀ ਹੈ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ ਤਪਨ ਪਟੇਲ ਨੇ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ ਯੂਕ੍ਰੇਨ ’ਤੇ ਰੂਸ ਦੇ ਹਮਲੇ ਨਾਲ ਕੌਮਾਂਤਰੀ ਸਪਲਾਈ ਚਿੰਤਾਵਾਂ ਨੂੰ ਵਧਾ ਰਹੀਆਂ ਹਨ। ਵਪਾਰੀ ਅਤੇ ਨਿਵੇਸ਼ਕ ਵੀ ਨਾਟੋ ਦੀ ਪ੍ਰਤੀਕਿਰਿਆ ਅਤੇ ਰੂਸ ’ਤੇ ਵਪਾਰਕ ਪਾਬੰਦੀਆਂ ਦੇ ਸੰਭਾਵਿਤ ਪ੍ਰਭਾਵ ਲਿਈ ਤਿਆਰ ਹਨ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਅਮਰੀਕੀ ਭੰਡਾਰ ’ਚ ਵਾਧਾ ਅਤੇ ਰੂਸ ਤੋਂ ਊਰਜਾ ਸਪਲਾਈ ਦੇ ਭਰੋਸੇ ਨਾਲ ਕੱਚੇ ਤੇਲ ਦੀਆਂ ਕੀਮਤਾਂ ’ਚ ਤੇਜ਼ੀ ਰੁਕ ਸਕਦੀ ਹੈ। ਅਮਰੀਕਾ ਦੇ ਅਧਿਕਾਰਕ ਅੰਕੜਿਆਂ ਮੁਤਾਬਕ 18 ਫਰਵਰੀ ਤੱਕ ਦੇ ਹਫਤੇ ’ਚ ਉਸ ਦਾ ਤੇਲ ਭੰਡਾਰ 4.515 ਮਿਲੀਅਨ ਬੈਰਲ ਸੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News