ਕੱਚੇ ਤੇਲ ਦੀ ਕੀਮਤ ''ਚ ਗਿਰਾਵਟ, ਪੈਟਰੋਲ-ਡੀਜ਼ਲ ''ਚ ਤੇਜ਼ੀ ਜਾਰੀ

01/11/2020 10:04:51 AM

ਨਵੀਂ ਦਿੱਲੀ—ਇੰਟਰਨੈਸ਼ਨਲ ਮਾਰਕਿਟ 'ਚ ਕੱਚਾ ਤੇਲ ਸਸਤਾ ਹੋ ਰਿਹਾ ਹੈ ਪਰ ਪੈਟਰੋਲ ਅਤੇ ਡੀਜ਼ਲ ਦੀ ਕੀਮਤ 'ਚ ਉਛਾਲ ਜਾਰੀ ਹੈ। ਲਗਾਤਾਰ ਤੀਜੇ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧੀਆਂ ਹਨ। ਪੈਟਰੋਲ 5 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ 12 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ। ਪਿਛਲੇ ਤਿੰਨ ਦਿਨਾਂ 'ਚ ਪੈਟਰੋਲ 27 ਪੈਸਾ ਪ੍ਰਤੀ ਲੀਟਰ ਅਤੇ ਡੀਜ਼ਲ 38 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ। ਇੰਟਰਨੈਸ਼ਨਲ ਮਾਰਕਿਟ 'ਚ ਬ੍ਰੈਂਟ ਕਰੂਡ ਦਾ ਭਾਅ ਅਜੇ 65.07 ਡਾਲਰ ਪ੍ਰਤੀ ਬੈਰਲ ਚੱਲ ਰਿਹਾ ਹੈ।
ਅੱਠ ਜਨਵਰੀ ਨੂੰ ਕੀਮਤ 'ਚ ਕੋਈ ਬਦਲਾਅ ਨਹੀਂ ਹੋਇਆ ਸੀ। ਉਸ ਤੋਂ ਪਹਿਲਾਂ ਲਗਾਤਾਰ ਛੇ ਦਿਨਾਂ ਤੱਕ ਪੈਟਰੋਲ ਅਤੇ ਡੀਜ਼ਲ ਮਹਿੰਗਾ ਹੋਇਆ ਸੀ। 31 ਦਸੰਬਰ ਨੂੰ ਰਾਜਧਾਨੀ ਦਿੱਲੀ 'ਚ ਪੈਟਰੋਲ 75.14 ਰੁਪਏ ਪ੍ਰਤੀ ਲੀਟਰ ਸੀ। ਜਨਵਰੀ ਮਹੀਨੇ 'ਚ ਹੁਣ ਤੱਕ ਇਹ 87 ਪੈਸੇ ਮਹਿੰਗਾ ਹੋ ਚੁੱਕਾ ਹੈ। 31 ਦਸੰਬਰ ਨੂੰ ਡੀਜ਼ਲ ਦੀ ਕੀਮਤ 67.96 ਰੁਪਏ ਪ੍ਰਤੀ ਲੀਟਰ ਸੀ। ਜਨਵਰੀ ਮਹੀਨੇ 'ਚ ਹੁਣ ਤੱਕ ਇਹ 1.21 ਰੁਪਿਆ ਮਹਿੰਗਾ ਹੋ ਚੁੱਕਾ ਹੈ।
ਰਾਜਧਾਨੀ ਦਿੱਲੀ 'ਚ ਅੱਜ ਪੈਟਰੋਲ 76.01 ਰੁਪਏ ਪ੍ਰਤੀ ਅਤੇ ਡੀਜ਼ਲ 69.17 ਰੁਪਏ ਪ੍ਰਤੀ ਲੀਟਰ ਹੈ। ਮੁੰਬਈ 'ਚ ਪੈਟਰੋਲ 81.60 ਰੁਪਏ ਅਤੇ ਡੀਜ਼ਲ 72.54 ਰੁਪਏ, ਕੋਲਕਾਤਾ 'ਚ ਪੈਟਰੋਲ 78.59 ਰੁਪਏ ਅਤੇ ਡੀਜ਼ਲ 71.54 ਰੁਪਏ, ਚੇਨਈ 'ਚ ਪੈਟਰੋਲ 78.98 ਰੁਪਏ ਅਤੇ ਡੀਜ਼ਲ 73.10 ਰੁਪਏ, ਨੋਇਡਾ 'ਚ ਪੈਟਰੋਲ 77.04 ਰੁਪਏ ਪ੍ਰਤੀ ਡੀਜ਼ਲ 69.45 ਰੁਪਏ ਅਤੇ ਗੁਰੂਗ੍ਰਾਮ 'ਚ ਪੈਟਰੋਲ 75.24 ਰੁਪਏ ਅਤੇ ਡੀਜ਼ਲ 67.98 ਰੁਪਏ ਪ੍ਰਤੀ ਲੀਟਰ ਹੈ।


Aarti dhillon

Content Editor

Related News