ਕੱਚੇ ਤੇਲ ਦੇ ਭਾਅ ਇਕ ਸਾਲ ਦੇ ਹੇਠਲੇ ਪੱਧਰ 'ਤੇ, ਪੈਟਰੋਲ-ਡੀਜ਼ਲ ਵੀ ਹੋਇਆ ਸਸਤਾ
Friday, Dec 09, 2022 - 10:57 AM (IST)
![ਕੱਚੇ ਤੇਲ ਦੇ ਭਾਅ ਇਕ ਸਾਲ ਦੇ ਹੇਠਲੇ ਪੱਧਰ 'ਤੇ, ਪੈਟਰੋਲ-ਡੀਜ਼ਲ ਵੀ ਹੋਇਆ ਸਸਤਾ](https://static.jagbani.com/multimedia/2022_12image_10_57_189673919oill.jpg)
ਨਵੀਂ ਦਿੱਲੀ- ਗਲੋਬਲ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਪਿਛਲੇ 24 ਘੰਟਿਆਂ ਦੌਰਾਨ ਆਈ ਗਿਰਾਵਟ ਕਾਰਨ ਇਸ ਦੀਆਂ ਕੀਮਤਾਂ ਇਕ ਸਾਲ ਦੇ ਹੇਠਲੇ ਪੱਧਰ 'ਤੇ ਪਹੁੰਚ ਗਈਆਂ ਹਨ। ਇਸ ਦਾ ਅਸਰ ਸਰਕਾਰੀ ਤੇਲ ਕੰਪਨੀਆਂ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਪੈਟਰੋਲ ਅਤੇ ਡੀਜ਼ਲ ਦੀਆਂ ਪ੍ਰਚੂਨ ਕੀਮਤਾਂ 'ਤੇ ਦਿਖਿਆ। ਅੱਜ ਯੂ.ਪੀ ਦੇ ਕੁਝ ਸ਼ਹਿਰਾਂ 'ਚ ਪੈਟਰੋਲ-ਡੀਜ਼ਲ ਮਹਿੰਗਾ ਹੋਇਆ ਅਤੇ ਕਈ ਥਾਵਾਂ 'ਤੇ ਇਸ ਦੀਆਂ ਕੀਮਤਾਂ ਹੇਠਾਂ ਆਈਆਂ। ਦਿੱਲੀ-ਮੁੰਬਈ ਵਰਗੇ ਦੇਸ਼ ਦੇ ਚਾਰੇ ਮਹਾਨਗਰਾਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਅੱਜ ਕੋਈ ਬਦਲਾਅ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ- ਆਈਫੋਨ ਯੂਜ਼ਰਸ ਨੂੰ ਮਹਿੰਗਾ ਪੈ ਸਕਦਾ ਹੈ ਬਲੂ ਟਿਕ, 8 ਦੀ ਥਾਂ ਦੇਣੇ ਹੋਣਗੇ 11 ਡਾਲਰ
ਸਰਕਾਰੀ ਤੇਲ ਕੰਪਨੀਆਂ ਮੁਤਾਬਕ ਅੱਜ ਸਵੇਰੇ ਗੌਤਮ ਬੁੱਧ ਨਗਰ ਜ਼ਿਲ੍ਹੇ (ਨੋਇਡਾ-ਗ੍ਰੇਟਰ ਨੋਇਡਾ) 'ਚ ਪੈਟਰੋਲ 42 ਪੈਸੇ ਸਸਤਾ ਹੋ ਕੇ 96.58 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 39 ਪੈਸੇ ਸਸਤਾ 89.75 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਲਖਨਊ 'ਚ ਪੈਟਰੋਲ 13 ਪੈਸੇ ਵਧ ਕੇ 96.57 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 12 ਪੈਸੇ ਵਧ ਕੇ 89.76 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ। ਹਰਿਆਣਾ ਦੇ ਗੁਰੂਗ੍ਰਾਮ 'ਚ ਵੀ ਅੱਜ ਪੈਟਰੋਲ 8 ਪੈਸੇ ਮਹਿੰਗਾ ਹੋ ਕੇ 96.85 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ, ਜਦਕਿ ਡੀਜ਼ਲ 8 ਪੈਸੇ ਮਹਿੰਗਾ ਹੋ ਕੇ 89.73 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ- ਟਾਟਾ ਗਰੁੱਪ ਭਾਰਤ ’ਚ ਸ਼ੁਰੂ ਕਰੇਗਾ ਸੈਮੀਕੰਡਕਟਰ ਦਾ ਉਤਪਾਦਨ
ਜੇਕਰ ਕੱਚੇ ਤੇਲ ਦੀ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ 'ਚ ਇਸ ਦੀਆਂ ਕੀਮਤਾਂ 'ਚ ਕਰੀਬ 3 ਡਾਲਰ ਦੀ ਗਿਰਾਵਟ ਦਿਖ ਰਹੀ ਹੈ ਅਤੇ ਬ੍ਰੈਂਟ ਕਰੂਡ ਦੀ ਕੀਮਤ 76 ਡਾਲਰ ਦੇ ਆਲੇ-ਦੁਆਲੇ ਪਹੁੰਚ ਗਈ ਹੈ। ਬ੍ਰੈਂਟ ਕਰੂਡ ਅੱਜ ਸਵੇਰੇ 2 ਡਾਲਰ ਤੋਂ ਜ਼ਿਆਦਾ ਟੁੱਟ ਕੇ 76.15 ਡਾਲਰ ਪ੍ਰਤੀ ਡਾਲਰ 'ਤੇ ਪਹੁੰਚ ਗਿਆ ਹੈ। ਇਹ ਬ੍ਰੈਂਟ ਕਰੂਡ ਦਾ ਇੱਕ ਸਾਲ ਦਾ ਹੇਠਲਾ ਪੱਧਰ ਹੈ। ਡਬਲਯੂ.ਟੀ.ਆਈ. ਦਾ ਰੇਟ ਵੀ ਅੱਜ ਕਰੀਬ 3 ਡਾਲਰ ਦੀ ਗਿਰਾਵਟ ਦੇ ਨਾਲ 72.03 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।