ਕੱਚੇ ਤੇਲ ਦਾ ਭਾਅ 100 ਡਾਲਰ ਤੋਂ ਹੇਠਾਂ, ਜਾਣੋ ਦੇਸ਼ ਦੇ ਮਹਾਨਗਰਾਂ ''ਚ ਕੀ ਹਨ ਪੈਟਰੋਲ-ਡੀਜ਼ਲ ਦੇ ਰੇਟ

07/13/2022 11:11:38 AM

ਬਿਜਨੈੱਸ ਡੈਸਕ-ਗਲੋਬਲ ਮਾਰਕਿਟ 'ਚ ਕੱਚੇ ਤੇਲ ਦੇ ਭਾਅ 'ਚ ਪਿਛਲੇ 24 ਘੰਟਿਆਂ ਦੇ ਦੌਰਾਨ ਵੱਡੀ ਗਿਰਾਵਟ ਆਈ ਹੈ। ਬ੍ਰੈਂਟ ਕਰੂਡ ਦਾ ਭਾਅ ਤਿੰਨ ਮਹੀਨੇ 'ਚ ਦੂਜੀ ਵਾਰ 100 ਡਾਲਰ ਤੋਂ ਹੇਠਾਂ ਆ ਗਿਆ ਹੈ, ਜਦੋਕਿ ਡਬਲਿਊ.ਟੀ.ਆਈ. ਹੁਣ 95 ਡਾਲਰ ਦੇ ਆਲੇ-ਦੁਆਲੇ ਹੈ। ਕੱਚੇ ਤੇਲ 'ਚ ਜਾਰੀ ਗਿਰਾਵਟ ਤੋਂ ਬਾਅਦ ਸਵੇਰੇ ਸਰਕਾਰੀ ਤੇਲ ਕੰਪਨੀਆਂ ਦੇ ਵਲੋਂ ਜਾਰੀ ਪੈਟਰੋਲ-ਡੀਜ਼ਲ ਦੇ ਖੁਦਰਾ ਰੇਟ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਦਿੱਲੀ 'ਚ ਪੈਟਰੋਲ ਹੁਣ ਵੀ 96.72 ਰੁਪਏ ਲੀਟਰ ਮਿਲ ਰਿਹਾ ਹੈ। ਕੰਪਨੀਆਂ ਨੇ 6 ਅਪ੍ਰੈਲ ਤੋਂ ਬਾਅਦ ਤੋਂ ਇਸ ਦੀਆਂ ਕੀਮਤਾਂ 'ਚ ਕੋਈ ਵਾਧਾ ਨਹੀਂ ਕੀਤਾ ਹੈ, ਜਦਕਿ ਕਰੂਡ ਦੇ ਭਾਅ ਇਕ ਸਮੇਂਥ 140 ਡਾਲਰ ਪ੍ਰਤੀ ਬੈਰਲ ਤੱਕ ਚਲੇ ਗਏ ਸਨ। ਗਲੋਬਲ ਮਾਰਕਿਟ 'ਚ ਬ੍ਰੈਂਟ ਕਰੂਡ ਦਾ ਭਾਅ ਮੰਗਲਵਾਰ ਸਵੇਰੇ 105.09 ਡਾਲਰ ਸੀ, ਜੋ ਅੱਜ 99.7 ਡਾਲਰ ਪ੍ਰਤੀ ਬੈਰਲ ਹੋ ਗਿਆ ਹੈ। ਡਬਲਿਊ.ਟੀ.ਆਈ. ਦਾ ਭਾਅ 95.5 ਡਾਲਰ ਪ੍ਰਤੀ ਬੈਰਲ ਹੈ।
ਚਾਰਾਂ ਮਹਾਨਗਰਾਂ 'ਚ ਪੈਟਰੋਲ-ਡੀਜ਼ਲ ਦੇ ਭਾਅ
ਦਿੱਲੀ ਪੈਟਰੋਲ 96.72 ਰੁਪਏ ਅਤੇ ਡੀਜ਼ਲ 89.62 ਰੁਪਏ ਪ੍ਰਤੀ ਲੀਟਰ
ਮੁੰਬਈ ਪੈਟਰੋਲ 109.27 ਰੁਪਏ ਅਤੇ ਡੀਜ਼ਲ 95.84 ਰੁਪਏ ਪ੍ਰਤੀ ਲੀਟਰ
ਚੇਨਈ ਪੈਟਰੋਲ 102.63 ਰੁਪਏ ਅਤੇ ਡੀਜ਼ਲ 94.24 ਰੁਪਏ ਪ੍ਰਤੀ ਲੀਟਰ
ਕੋਲਕਾਤਾ ਪੈਟਰੋਲ  106.03 ਰੁਪਏ ਅਤੇ ਡੀਜ਼ਲ 92.76 ਰੁਪਏ ਪ੍ਰਤੀ ਲੀਟਰ
ਰੋਜ਼ ਸਵੇਰੇ 6 ਵਜੇ ਜਾਰੀ ਹੁੰਦੇ ਹਨ ਨਵੇਂ ਰੇਟ
ਹਰ ਦਿਨ ਸਵੇਰੇ 6 ਵਜੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਬਦਲਾਅ ਹੁੰਦਾ ਹੈ। ਸਵੇਰੇ 6 ਵਜੇ ਤੋਂ ਹੀ ਨਵੇਂ ਰੇਟ ਲਾਗੂ ਹੋ ਜਾਂਦੇ ਹਨ। ਪੈਟਰੋਲ ਅਤੇ ਡੀਜ਼ਲ ਦੇ ਭਾਅ 'ਚ ਐਕਸਾਈਜ਼ ਡਿਊਟੀ, ਡੀਜ਼ਲ ਕਮੀਸ਼ਨ, ਵੈਟ ਅਤੇ ਹੋਰ ਚੀਜ਼ਾਂ ਜੋੜਣ ਤੋਂ ਬਾਅਦ ਇਸ ਦਾ ਭਾਅ ਮੂਲ ਭਾਅ ਤੋਂ ਲਗਭਗ ਦੁੱਗਣਾ ਹੋ ਜਾਂਦਾ ਹੈ। ਇਹ ਕਾਰਨ ਹੈ ਕਿ ਪੈਟਰੋਲ ਅਤੇ ਡੀਜ਼ਲ ਦੇ ਭਾਅ ਇੰਨੇ ਜ਼ਿਆਦਾ ਦਿਖਾਈ ਦਿੰਦੇ ਹਨ।


Aarti dhillon

Content Editor

Related News