ਕੱਚਾ ਤੇਲ 4 ਫੀਸਦੀ ਟੁੱਟਾ

Tuesday, Aug 03, 2021 - 10:32 AM (IST)

ਕੱਚਾ ਤੇਲ 4 ਫੀਸਦੀ ਟੁੱਟਾ

ਨਵੀਂ ਦਿੱਲੀ – ਚੀਨ ’ਚ ਨਿਰਮਾਣ ਖੇਤਰ ਦੀਆਂ ਸਰਗਰਮੀਆਂ 17 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਪਹੁੰਚਣ ਅਤੇ ਸਊਦੀ ਅਰਬ ਅਤੇ ਦੁਬਈ ਦਰਮਿਆਨ ਹੋਏ ਸਮਝੌਤੇ ਕਾਰਨ ਕੱਚੇ ਤੇਲ ਦੀ ਮੰਗ ’ਚ ਗਿਰਾਵਟ ਦੇ ਅਸਰ ਨਾਲ ਸੋਮਵਾਰ ਸ਼ਾਮ ਨੂੰ ਨਿਊਯਾਰਕ ਦੀ ਕਮੋਡਿਟੀ ਐਕਸਚੇਂਜ ’ਤੇ ਕੱਚੇ ਤੇਲ ਦੀਆਂ ਕੀਮਤਾਂ 3.47 ਫੀਸਦੀ ਡਿੱਗ ਗਈਆਂ ਅਤੇ ਬ੍ਰੇਂਟ ਕਰੂਡ 2.59 ਡਾਲਰ ਡਿੱਗ ਕੇ 72.92 ਡਾਲਰ ਪ੍ਰਤੀ ਬੈਰਲ ’ਤੇ ਆ ਗਿਆ। ਇਸਦਾ ਅਸਰ ਭਾਰਤ ’ਚ ਵੀ ਦੇਖਣ ਨੂੰ ਮਿਲਿਆ ਅਤੇ ਭਾਰਤ ’ਚ ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) ਉੱਤੇ ਕੱਚੇ ਤੇਲ ਦੀਆਂ ਕੀਮਤਾਂ ਕਰੀਬ 4 ਫੀਸਦੀ ਡਿੱਗ ਕੇ 5287 ਤੱਕ ਪਹੁੰਚ ਗਈਆਂ। ਦੇਰ ਰਾਤ 9 ਵਜੇ ਤੱਕ ਕੱਚਾ ਤੇਲ 203 ਰੁੁਪਏ ਪ੍ਰਤੀ ਬੈਰਲ ਟੁੱਟ ਕੇ 3.68 ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਸੀ।

ਦਰਅਸਲ ਚੀਨ ’ਚ ਇੰਡਸਟ੍ਰੀਅਲ ਐਕਟੀਵਿਟੀ ਘੱਟ ਹੋਣ ਕਾਰਨ ਨਿਵੇਸ਼ਕਾਂ ਨੂੰ ਕੱਚੇ ਤੇਲ ਦੀ ਮੰਗ ’ਚ ਕਮੀ ਦਾ ਖਦਸ਼ਾ ਹੈ। ਇਸ ਤੋਂ ਇਲਾਵਾ ਸਊਦੀ ਅਰਬ ਅਤੇ ਦੁਬਈ ਦਰਮਿਆਨ ਹੋਏ ਸਮਝੌਤੇ ਤੋਂ ਬਾਅਦ ਆਰਗਨਾਈਜੇਸ਼ਨ ਆਫ ਪੈਟਰੋਲੀਅਮ ਐਕਸਪੋਰਟਿੰਗ ਕੰਟਰੀਜ਼ (ਓਪੇਕ) ਵਲੋਂ ਕੱਚੇ ਤੇਲ ਦਾ ਸਪਲਾਈ ਵਧਾਏ ਜਾਣ ਦੀ ਵੀ ਉਮੀਦ ਹੈ। ਇਸ ਦਰਮਿਆਨ ਬਾਜ਼ਾਰ ਦੁਨੀਆ ਭਰ ’ਚ ਕੋਰੋਨਾ ਦੀ ਵੈਕਸੀਨ ਦੀ ਹੌਲੀ ਰਫਤਾਰ ਨੂੰ ਲੈ ਕੇ ਵੀ ਚਿੰਤਤ ਹੈ, ਜਿਸ ਕਾਰਨ ਕੱਚੇ ਤੇਲ ਦੀਆਂ ਕੀਮਤਾਂ ’ਤੇ ਦਬਾਅ ਬਣਿਆ ਹੋਇਆ ਹੈ।


author

Harinder Kaur

Content Editor

Related News