ਰੂਸ ਤੋਂ ਵਧਿਆ ਕੱਚੇ ਤੇਲ ਦਾ ਆਯਾਤ, ਮੁਕੇਸ਼ ਅੰਬਾਨੀ ਕਰ ਰਹੇ ਮੋਟੀ ਕਮਾਈ

Sunday, Apr 02, 2023 - 10:10 AM (IST)

ਨਵੀਂ ਦਿੱਲੀ (ਇੰਟ.) - ਰੂਸ ਅਤੇ ਯੂਕ੍ਰੇਨ ਜੰਗ ਯਾਨੀ ਇਕ ਵੱਡੀ ‘ਆਫਤ ਵਿਚ ਮੌਕੇ’ ਦੀ ਖੋਜ ਕਰਨ ਵਿਚ ਭਾਰਤ ਦਾ ਜਵਾਬ ਨਹੀਂ ਹੈ। ਪੱਛਮੀ ਦੇਸ਼ਾਂ ਦੇ ਲੱਖ ਮਨ੍ਹਾ ਕਰਨ ਦੇ ਬਾਵਜੂਦ ਭਾਰਤ ਨੇ ਕਿਸੇ ਦੀ ਇਕ ਨਹੀਂ ਸੁਣੀ ਅਤੇ ਸਸਤੇ ਵਿਚ ਰੂਸ ਤੋਂ ਕੱਚਾ ਤੇਲ ਖਰੀਰਦਦਾ ਰਿਹਾ। ਹਾਲਾਂਕਿ ਰੂਸ ਨੂੰ ਵੀ ਇਸ ਦਾ ਫਾਇਦਾ ਹੋਇਆ ਅਤੇ ਜੰਗ ਦੌਰਾਨ ਜੋ ਰੋਕ ਉਸ ਉੱਤੇ ਲੱਗੀ, ਉਸ ਤੋਂ ਅਰਥਵਿਵਸਥਾ ਨੂੰ ਬਚਾਉਣ ਵਿਚ ਕੱਚੇ ਤੇਲ ਦੇ ਟ੍ਰੇਡ ਨੇ ਹੀ ਰੂਸ ਦੀ ਮਦਦ ਕੀਤੀ ਪਰ ਭਾਰਤ ਦੇ ਰੂਸੀ ਤੇਲ ਨਾਲ ਇੰਨੇ ਲਗਾਅ ਦੀ ਕੀ ਇਕਮਾਤਰ ਵਜ੍ਹਾ ਸਸਤਾ ਹੋਣਾ ਹੈ, ਜਾਂ ਕੁੱਝ ਹੋਰ ਵੀ ਹੈ। ਭਾਰਤ ਦੁਨੀਆ ਵਿਚ ਕੱਚੇ ਤੇਲ ਦਾ ਤੀਜਾ ਸਭ ਤੋਂ ਵੱਡਾ ਗਾਹਕ ਹੈ। ਆਪਣੀ ਜ਼ਰੂਰਤ ਦਾ 85 ਫੀਸਦੀ ਕੱਚਾ ਤੇਲ ਭਾਰਤ ਦਰਾਮਦ ਕਰਦਾ ਹੈ। ਕੱਚੇ ਤੇਲ ਦੇ ਭਾਰਤ ਤੋਂ ਵੱਡੇ ਇੰਪੋਰਟਰ ਸਿਰਫ ਅਮਰੀਕਾ ਅਤੇ ਚੀਨ ਹਨ। ਲੰਮੇ ਸਮੇਂ ਤੋਂ ਭਾਰਤ ਲਈ ਕੱਚੇ ਤੇਲ ਦਾ ਸਭ ਤੋਂ ਮੁੱਖ ਸਰੋਤ ਪੱਛਮੀ ਏਸ਼ੀਆ ਦੇ ਖਾੜੀ ਦੇਸ਼ ਰਹੇ ਹਨ ਅਤੇ ਹੁਣ ਇਸ ਮਾਮਲੇ ਵਿਚ ਰੂਸ ਨੰਬਰ ਵਨ ਬਣ ਚੁੱਕਾ ਹੈ। ਇਕ ਖਬਰ ਮੁਤਾਬਕ ਰੂਸ ਜਦੋਂ ਦੁਨੀਆ ’ਚ ਵੱਖ ਪੈ ਗਿਆ, ਉਦੋਂ ਭਾਰਤ ਅਤੇ ਚੀਨ ਨੇ ਗਾਹਕ ਬਣ ਕੇ ਉਸ ਦੀ ਮਦਦ ਕੀਤੀ। ਹੁਣ ਰਹੀ ਗੱਲ ਕਿ ਭਾਰਤ ਰੂਸ ਤੋਂ ਕਿੰਨਾ ਕੱਚਾ ਤੇਲ ਖਰੀਰਦਦਾ ਹੈ, ਤਾਂ ਇਸ ਦਾ ਪੂਰਾ ਇਕ ਹਿਸਾਬ ਹੈ। ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਇਹ ਦੱਸ ਦਈਏ ਕਿ ਮਾਰਚ ਵਿਚ ਭਾਰਤ ਨੇ ਹਰ ਦਿਨ 16.2 ਲੱਖ ਬੈਰਲ ਕੱਚਾ ਤੇਲ ਦਰਾਮਦ ਕੀਤਾ। ਇਹ ਭਾਰਤ ਦੇ ਕੁਲ ਕੱਚੇ ਤੇਲ ਦਰਾਮਦ ਦਾ ਕਰੀਬ 40 ਫੀਸਦੀ ਹੈ। ਜੇਕਰ ਇਸ ਨੂੰ ਲਿਟਰ ਵਿਚ ਕੈਲੂਕੁਲੇਟ ਕਰੋ, ਤਾਂ ਇਕ ਬੈਰਲ ਵਿਚ 159 ਲਿਟਰ ਕੱਚਾ ਤੇਲ ਆਉਂਦਾ ਹੈ। ਯਾਨੀ ਭਾਰਤ ਨੇ ਹਰ ਦਿਨ ਰੂਸ ਤੋਂ 2576 ਲੱਖ ਲਿਟਰ ਕੱਚੇ ਤੇਲ ਦੀ ਦਰਾਮਦ ਕੀਤੀ।

ਇਹ ਵੀ ਪੜ੍ਹੋ : ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਦਾ ਹੋਇਆ ਧਮਾਕੇਦਾਰ ਆਗਾਜ਼

ਮੁਕੇਸ਼ ਅੰਬਾਨੀ ਦਾ ਰੂਸੀ ਤੇਲ ਨਾਲ ਕੁਨੈਕਸ਼ਨ

ਦਰਅਸਲ ਭਾਰਤ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਪੈਟਰੋਲੀਅਮ ਰਿਫਾਈਨਰ ਦੇਸ਼ ਹੈ। ਭਾਰਤ ਵਿਚ 23 ਰਿਫਾਈਨਰੀਆਂ ਹਨ, ਜੋ ਹਰ ਸਾਲ 24.9 ਕਰੋਡ਼ ਟਨ ਕੱਚੇ ਤੇਲ ਨੂੰ ਰਿਫਾਈਨ ਕਰਦੀਆਂ ਹਨ । ਰਿਫਾਈਨਰੀ ਵਿਚ ਹੀ ਕੱਚੇ ਤੇਲ ਤੋਂ ਪੈਟਰੋਲ, ਡੀਜ਼ਲ, ਕੈਰੋਸੀਨ ਅਤੇ ਪੈਟਰੋਲੀਅਮ ਜੈਲੀ ਨੂੰ ਵੱਖ ਕੀਤਾ ਜਾਂਦਾ ਹੈ। ਇਸ ਤੋਂ ਹੀ ਪਲਾਸਟਿਕ ਬਣਾਉਣ ਦਾ ਰਾਅ ਮਟੀਰੀਅਲ ਤਿਆਰ ਹੁੰਦਾ ਹੈ। ਏਸ਼ੀਆ ਦੇ ਸਭ ਤੋਂ ਅਮੀਰ ਇਨਸਾਨ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਵੀ ਗੁਜਰਾਤ ਦੇ ਜਾਮਨਗਰ ਵਿਚ ਇਕ ਰਿਫਾਈਨਰੀ ਆਪ੍ਰੇਟ ਕਰਦੀ ਹੈ। ਇਹ ਦੁਨੀਆ ਦੀ ਸਭ ਤੋਂ ਵੱਡੀ ਪੈਟਰੋਲੀਅਮ ਰਿਫਾਈਨਰੀ ਹੈ। ਰਿਲਾਇੰਸ ਇੰਡਸਟਰੀਜ਼ ਨੇ ਵੀ ਸਸਤਾ ਹੋਣ ਦੀ ਵਜ੍ਹਾ ਨਾਲ ਰੂਸੀ ਕੱਚੇ ਤੇਲ ਦੀ ਖਰੀਦ ਵਧਾਈ ਹੈ। ਕਾਰਗੋ ਟਰੈਕਿੰਗ ਕੰਪਨੀ ਵੋਰਟੈਕਸਾ ਦੇ ਆਂਕੜਿਆਂ ਮੁਤਾਬਕ ਭਾਰਤ ਆਉਣ ਵਾਲੇ ਰੂਸੀ ਕੱਚੇ ਤੇਲ ਦਾ ਕਰੀਬ 45 ਫੀਸਦੀ ਇਕੱਲੇ ਰਿਲਾਇੰਸ ਖਰੀਦ ਲੈਂਦੀ ਹੈ, ਜਦੋਂਕਿ ਭਾਰਤ ਦੀ ਦੂਜੀ ਸਭ ਤੋਂ ਵੱਡੀ ਰਿਫਾਈਨਰੀ ‘ਨਿਆਰਾ’ ਵਿਚ ਰੂਸ ਦੀ ਹੀ ਰੋਜਨੈਫਟ ਦੀ 49 ਫੀਸਦੀ ਹਿੱਸੇਦਾਰੀ ਹੈ।

ਇਹ ਵੀ ਪੜ੍ਹੋ : ਜਾਣੋ ਅੱਜ ਤੋਂ ਕੀ ਹੋਵੇਗਾ ਮਹਿੰਗਾ ਅਤੇ ਕੀ ਹੋਵੇਗਾ ਸਸਤਾ, ਦੇਖੋ ਸੂਚੀ

ਪੈਟਰੋਲ-ਡੀਜ਼ਲ ਬਣਾ ਕੇ ਭੇਜ ਦਿੰਦੇ ਹਨ ਯੂਰਪ

ਰੂਸ ਤੋਂ ਸਸਤਾ ਕੱਚਾ ਤੇਲ ਖਰੀਦਣ ਤੋਂ ਬਾਅਦ ਭਾਰਤ ਇਸ ਨੂੰ ਪੈਟਰੋਲ ਅਤੇ ਡੀਜ਼ਲ ਵਿਚ ਬਦਲ ਦਿੰਦਾ ਹੈ। ਉਸ ਤੋਂ ਬਾਅਦ ਇਸ ਤੇਲ ਨੂੰ ਵਾਪਸ ਯੂਰਪ ਅਤੇ ਦੁਨੀਆ ਦੇ ਹੋਰ ਹਿੱਸਿਆਂ ਨੂੰ ਵੇਚ ਦਿੱਤਾ ਜਾਂਦਾ ਹੈ। ਭਾਰਤ ਤੋਂ ਯੂਰਪੀ ਯੂਨੀਅਨ ਦੇ ਦੇਸ਼ਾਂ ਨੂੰ ਹੋਣ ਵਾਲਾ ਪੈਟਰੋਲੀਅਮ ਐਕਸਪੋਰਟ ਅਪ੍ਰੈਲ ਤੋਂ ਜਨਵਰੀ ਵਿਚਕਾਰ 20.4 ਫੀਸਦੀ ਵੱਧ ਗਿਆ ਹੈ। ਇਹ ਕਰੀਬ 1.16 ਕਰੋਡ਼ ਟਨ ਤੱਕ ਪਹੁੰਚ ਗਿਆ ਹੈ। ਰੂਸ-ਯੂਕ੍ਰੇਨ ਜੰਗ ਦੌਰਾਨ ਰੂਸ ਉੱਤੇ ਜੋ ਆਰਥਿਕ ਰੋਕ ਲੱਗੀ ਹੈ, ਉਸ ਦੀ ਵਜ੍ਹਾ ਨਾਲ ਯੂਰਪੀ ਯੂਨੀਅਨ ਦੇ ਦੇਸ਼ ਰੂਸ ਤੋਂ ਤੇਲ ਨਹੀਂ ਲੈ ਸਕਦੇ ਪਰ ਭਾਰਤ ਵੱਲੋਂ ਰਿਫਾਈਨ ਹੋ ਕੇ ਜਾਣ ਵਾਲਾ ਤੇਲ ਇਸ ਘੇਰੇ ਵਿਚ ਨਹੀਂ ਆਉਂਦਾ, ਇਸ ਲਈ ਯੂਰਪੀ ਦੇਸ਼ਾਂ ਵਿਚ ਪੈਟਰੋਲੀਅਮ ਪੁੱਜਣ ਦਾ ਨਵਾਂ ਰਸਤਾ ਹੁਣ ਭਾਰਤ ਤੋਂ ਹੋ ਕੇ ਜਾਂਦਾ ਹੈ ।

ਇਹ ਵੀ ਪੜ੍ਹੋ : ਵੱਡੀ ਰਾਹਤ! ਸਸਤਾ ਹੋਇਆ LPG ਸਿਲੰਡਰ,  ਜਾਣੋ ਕਿੰਨੇ ਘਟੇ ਭਾਅ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News