ਕ੍ਰਿਸਿਲ ਨੇ ਕਿਹਾ-3.2 ਫੀਸਦੀ ਰਹੇਗੀ ਕੋਰ ਮਹਿੰਗਾਈ
Sunday, Sep 14, 2025 - 12:53 AM (IST)

ਕੋਲਕਾਤਾ, (ਭਾਸ਼ਾ)- ਖੋਜ ਅਤੇ ਰੇਟਿੰਗ ਫਰਮ ਕ੍ਰਿਸਿਲ ਨੇ ਕਿਹਾ ਕਿ ਵਿੱਤੀ ਸਾਲ 2025-26 ਦੌਰਾਨ ਕੋਰ ਮਹਿੰਗਾਈ 3.2 ਫੀਸਦੀ ਰਹਿਣ ਦੀ ਉਮੀਦ ਹੈ, ਜੋ ਕਿ ਇਸ ਦੇ ਪਹਿਲਾਂ ਦੀ ਉਮੀਦ 3.5 ਫੀਸਦੀ ਨਾਲੋਂ ਘੱਟ ਹੈ। ਆਪਣੀ ਤਾਜ਼ਾ ਰਿਪੋਰਟ ਵਿਚ ਕ੍ਰਿਸਿਲ ਨੇ ਕਿਹਾ ਕਿ ਇਹ ਨਰਮੀ ਮੌਜੂਦਾ ਵਿੱਤੀ ਸਾਲ ਦੌਰਾਨ ਖਪਤਕਾਰ ਮੁੱਲ ਸੂਚਕ ਅੰਕ (ਸੀ.ਪੀ.ਆਈ.) ’ਚ 1.4 ਫੀਸਦੀ ਦੀ ਗਿਰਾਵਟ ਨੂੰ ਦਰਸਾਉਂਦੀ ਹੈ, ਜਿਸ ਨਾਲ ਮੁਦਰਾ ’ਚ ਢਿੱਲ ਦੇਣ ਦੀ ਗੁੰਜਾਇਸ਼ ਪੈਦਾ ਹੋਣ ਦੀ ਸੰਭਾਵਨਾ ਹੈ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਆਰ.ਬੀ.ਆਈ. ਇਸ ਸਾਲ ਵਿਆਜ ਦਰਾਂ ’ਚ 2.5 ਫੀਸਦੀ ਦੀ ਕਟੌਤੀ ਕਰ ਸਕਦਾ ਹੈ। ਕ੍ਰਿਸਿਲ ਦੇ ਅਨੁਸਾਰ ਵਿਸ਼ਵ ਪੱਧਰ ’ਤੇ ਉਲਟ ਹਾਲਾਤ ਵਧਣ ਦੇ ਨਾਲ ਹੀ ਘੱਟ ਮਹਿੰਗਾਈ ਅਤੇ ਘਟੀਆਂ ਵਿਆਜ ਦਰਾਂ ਨਾਲ ਅਰਥਵਿਵਸਥਾ ’ਚ ਘਰੇਲੂ ਮੰਗ ’ਚ ਵਾਧਾ ਹੋਵੇਗਾ। ਰਿਪੋਰਟ ’ਚ ਇਹ ਵੀ ਕਿਹਾ ਗਿਆ ਕਿ ਸਾਉਣੀ ਦੇ ਮੌਸਮ ਦੌਰਾਨ ਬਹੁਤ ਜ਼ਿਆਦਾ ਬਾਰਿਸ਼ ਇਕ ਜੋਖਮ ਹੈ ਕਿਉਂਕਿ ਇਹ ਪੰਜਾਬ ਵਰਗੇ ਵੱਡੇ ਬਾਗਬਾਨੀ ਅਤੇ ਅਨਾਜ ਉਤਪਾਦਕ ਖੇਤਰਾਂ ’ਚ ਵਿਘਨ ਪਾ ਸਕਦੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਖੁਰਾਕ ਮਹਿੰਗਾਈ ਹੇਠਲੇ ਪੱਧਰ ਤੋਂ ਵਧਣੀ ਸ਼ੁਰੂ ਹੋ ਗਈ ਹੈ ਪਰ ਅਜੇ ਵੀ ਮੁੱਖ ਮਹਿੰਗਾਈ ਤੋਂ ਪਿੱਛੇ ਹੈ।