ਅਗਸਤ 'ਚ 2.67 ਫ਼ੀਸਦੀ ਵਧਿਆ ਕ੍ਰੈਡਿਟ ਕਾਰਡ ਦਾ ਖ਼ਰਚ, ਕੀਤਾ 1.5 ਲੱਖ ਕਰੋੜ ਰੁਪਏ ਦਾ ਲੈਣ-ਦੇਣ

09/28/2023 1:41:44 PM

ਬਿਜ਼ਨੈੱਸ ਡੈਸਕ : ਭਾਰਤ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਕ੍ਰੈਡਿਟ ਕਾਰਡ ਦੇ ਰਾਹੀਂ ਰਾਸ਼ੀ ਦਾ ਭੁਗਤਾਨ ਕਰਦੇ ਹਨ। ਪੁਆਇੰਟ ਆਫ਼ ਸੇਲ (ਪੀਓਐੱਸ) ਅਤੇ ਈ-ਕਾਮਰਸ ਭੁਗਤਾਨਾਂ ਵਿੱਚ ਮਜ਼ਬੂਤ ​​ਵਾਧੇ ਦੇ ਕਾਰਨ ਭਾਰਤੀਆਂ ਵਿੱਚ ਕ੍ਰੈਡਿਟ ਕਾਰਡ ਖ਼ਰਚ ਜੁਲਾਈ 2023 ਵਿੱਚ 1.45 ਲੱਖ ਕਰੋੜ ਰੁਪਏ ਸੀ, ਜੋ ਅਗਸਤ ਵਿੱਚ 2.67 ਫ਼ੀਸਦੀ ਵਧ ਕੇ 1.48 ਲੱਖ ਕਰੋੜ ਰੁਪਏ ਦੇ ਨਵੇਂ ਉੱਚੇ ਪੱਧਰ 'ਤੇ ਪਹੁੰਚ ਗਿਆ।

ਇਹ ਵੀ ਪੜ੍ਹੋ : ਬਜ਼ੁਰਗਾਂ ਨੂੰ ਮਿਲੇਗੀ ਰਾਹਤ, ਸਿਹਤ ਬੀਮਾ ਨੂੰ ਲੈ ਕੇ ਵੱਡਾ ਫ਼ੈਸਲਾ ਲੈਣ ਦੀ ਰੌਂਅ 'ਚ ਕੇਂਦਰ

ਪੀਓਐੱਸ, ਜਿਸ ਰਾਹੀਂ ਗਾਹਕ ਭੁਗਤਾਨ ਕਰਦੇ ਹਨ, 'ਤੇ ਲੈਣ-ਦੇਣ ਲਗਭਗ 6.7 ਫ਼ੀਸਦੀ ਵਧ ਕੇ 52,961 ਕਰੋੜ ਰੁਪਏ ਹੋ ਗਿਆ, ਜਦਕਿ ਈ-ਕਾਮਰਸ ਭੁਗਤਾਨ ਵਧ ਕੇ 95,641 ਕਰੋੜ ਰੁਪਏ ਹੋ ਗਿਆ। ਬੈਂਕਾਂ ਵਿੱਚ ਕ੍ਰੈਡਿਟ ਕਾਰਡ ਪ੍ਰਮੁੱਖ HDFC ਬੈਂਕ ਦਾ ਲੈਣ-ਦੇਣ ਅਗਸਤ ਵਿੱਚ 0.1 ਫ਼ੀਸਦੀ ਘੱਟ ਕੇ 39,371 ਕਰੋੜ ਹੋ ਗਿਆ, ਜੋ ਪਿਛਲੇ ਮਹੀਨੇ 39,403 ਕਰੋੜ ਸੀ।

ਇਹ ਵੀ ਪੜ੍ਹੋ : ਹੋਮ ਲੋਨ ਨੂੰ ਲੈ ਕੇ ਵੱਡਾ ਫ਼ੈਸਲਾ ਲੈਣ ਦੀ ਤਿਆਰੀ 'ਚ ਮੋਦੀ ਸਰਕਾਰ, ਲੱਖਾਂ ਲੋਕਾਂ ਨੂੰ ਹੋਵੇਗਾ ਫ਼ਾਇਦਾ

ICICI Bank ਨੇ ਲੈਣ-ਦੇਣ 'ਚ ਲਗਭਗ 3 ਫ਼ੀਸਦੀ ਦੇ ਵਾਧੇ ਨਾਲ 26,606 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ, ਜਦਕਿ ਐਕਸਿਸ ਬੈਂਕ ਨੇ 0.5 ਫ਼ੀਸਦੀ ਦੇ ਵਾਧੇ ਨਾਲ 17,752 ਕਰੋੜ ਰੁਪਏ 'ਤੇ ਪਹੁੰਚ ਗਈ। ਜਨਤਕ ਖੇਤਰ ਦੇ ਮੋਹਰੀ ਸਟੇਟ ਬੈਂਕ ਦੇ ਐੱਸਬੀਆਈ ਕਾਰਡਾਂ ਰਾਹੀਂ ਲੈਣ-ਦੇਣ ਵਿੱਚ ਲਗਭਗ 6 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਪਿਛਲੇ ਮਹੀਨੇ ਇਹ ਖ਼ਰਚਾ 25,966 ਕਰੋੜ ਰੁਪਏ ਸੀ, ਜੋ ਅਗਸਤ ਵਿੱਚ ਵਧ ਕੇ 27,414 ਕਰੋੜ ਰੁਪਏ ਹੋ ਗਿਆ।

ਇਹ ਵੀ ਪੜ੍ਹੋ : ਭਾਰਤ ਸਰਕਾਰ ਨੇ ਖਾਰਜ ਕੀਤੇ Moody's ਦੇ ਦਾਅਵੇ, ਕਿਹਾ-ਆਧਾਰ ਦੁਨੀਆ ਦੀ ਸਭ ਤੋਂ ਭਰੋਸੇਮੰਦ ਡਿਜੀਟਲ ID

ਇਸ ਦੌਰਾਨ ਘਰੇਲੂ ਬੈਂਕਿੰਗ ਉਦਯੋਗ ਨੇ ਅਗਸਤ ਵਿੱਚ 14.1 ਲੱਖ ਕ੍ਰੈਡਿਟ ਕਾਰਡਾਂ ਦਾ ਵਾਧਾ ਦੇਖਿਆ। ਜੁਲਾਈ 'ਚ ਕ੍ਰੈਡਿਟ ਕਾਰਡਾਂ ਦੀ ਗਿਣਤੀ 8.987 ਕਰੋੜ ਸੀ, ਜੋ ਵਧ ਕੇ 9.128 ਕਰੋੜ ਹੋ ਗਈ। HDFC ਬੈਂਕ ਨੇ ਕੁੱਲ 1.853 ਕਰੋੜ ਕ੍ਰੈਡਿਟ ਕਾਰਡ ਵੰਡੇ ਹਨ ਅਤੇ ਇਸ ਮਾਮਲੇ ਵਿੱਚ ਆਪਣੀ ਅਗਵਾਈ ਵਾਲੀ ਸਥਿਤੀ ਨੂੰ ਬਰਕਰਾਰ ਰੱਖਿਆ ਹੈ। ਹਾਲਾਂਕਿ, ਪਿਛਲੇ ਮਹੀਨੇ ਤੱਕ, ਬੈਂਕ ਨੇ 1.854 ਕਰੋੜ ਕਾਰਡ ਵੰਡੇ ਸਨ, ਜੋ ਕਿ ਥੋੜ੍ਹਾ ਵੱਧ ਸੀ। ਇਸ ਦੌਰਾਨ SBI ਕਾਰਡਾਂ ਦੀ ਗਿਣਤੀ 1.778 ਕਰੋੜ, ICICI ਬੈਂਕ ਦੇ ਕ੍ਰੈਡਿਟ ਕਾਰਡਾਂ ਦੀ ਗਿਣਤੀ 1.530 ਕਰੋੜ ਅਤੇ ਐਕਸਿਸ ਬੈਂਕ ਦੇ ਕਾਰਡਾਂ ਦੀ ਗਿਣਤੀ 1.296 ਕਰੋੜ ਰਹੀ।

ਇਹ ਵੀ ਪੜ੍ਹੋ : ਕੀ ਤੁਹਾਡੇ ਕੋਲ ਹਨ 2000 ਦੇ ਨੋਟ? ਬਚੇ 4 ਦਿਨ, ਜਾਣੋ 30 ਸਤੰਬਰ ਮਗਰੋਂ ਨੋਟਾਂ ਦਾ ਕੀ ਹੋਵੇਗਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News