ਕੋਵਿਡ-19: ਬ੍ਰੋਕਰੇਜ ਫਰਮਾਂ ਨੇ ਭਾਰਤ ਦੇ GDP ਅਨੁਮਾਨ 'ਚ ਕੀਤੀ ਇੰਨੀ ਕਮੀ

Sunday, Apr 18, 2021 - 04:45 PM (IST)

ਨਵੀਂ ਦਿੱਲੀ- ਕੋਵਿਡ-19 ਸੰਕਰਮਣ ਦੁਬਾਰਾ ਤੇਜ਼ੀ ਨਾਲ ਫ਼ੈਲਣ ਵਿਚਕਾਰ ਪ੍ਰਮੁੱਖ ਬ੍ਰੋਕਰੇਜ ਕੰਪਨੀਆਂ ਨੇ ਭਾਰਤ ਦੀ ਜੀ. ਡੀ. ਪੀ. ਵਿਕਾਸ ਦਰ ਦੇ ਅਨੁਮਾਨ ਨੂੰ ਘਟਾ ਕੇ 10 ਫ਼ੀਸਦੀ ਤੱਕ ਕਰ ਦਿੱਤਾ ਹੈ। ਇਸ ਦਾ ਕਾਰਨ ਸਥਾਨਕ ਪੱਧਰ 'ਤੇ ਲਾਈ ਜਾ ਰਹੀ ਤਾਲਾਬੰਦੀ ਕਾਰਨ ਆਰਥਿਕਤਾ ਨੂੰ ਨੁਕਸਾਨ ਹੋਣ ਦਾ ਜੋਖਮ ਹੈ।

ਨੋਮੁਰਾ ਨੇ ਜਿੱਥੇ ਚਾਲੂ ਵਿੱਤੀ ਸਾਲ ਲਈ ਭਾਰਤ ਦੀ ਆਰਥਿਕ ਵਿਕਾਸ ਦਰ ਦੇ ਅਨੁਮਾਨ ਨੂੰ 13.5 ਫ਼ੀਸਦੀ ਤੋਂ ਘੱਟ ਕਰਕੇ 12.6 ਫ਼ੀਸਦੀ ਕਰ ਦਿੱਤਾ ਹੈ, ਉੱਥੇ ਹੀ ਜੇ. ਪੀ. ਮੋਰਗੇਨ ਨੇ ਹੁਣ 11 ਫ਼ੀਸਦੀ ਦਾ ਅਨੁਮਾਨ ਜਤਾਇਆ ਹੈ ਜੋ ਪਹਿਲਾਂ 13 ਫ਼ੀਸਦੀ ਸੀ।

ਇਹ ਵੀ ਪੜ੍ਹੋ- ਬੈਂਕ ਖਾਤਾਧਾਰਕਾਂ ਲਈ ਵੱਡੀ ਖ਼ਬਰ, ਕੋਵਿਡ-19 ਕਾਰਨ ਹੋ ਸਕਦੈ ਇਹ ਫ਼ੈਸਲਾ

ਯੂ. ਬੀ. ਐੱਸ. ਨੇ ਜੀ. ਡੀ. ਪੀ. ਵਿਕਾਸ ਦਰ ਦੇ ਅਨੁਮਾਨ ਨੂੰ 11.5 ਫ਼ੀਸਦੀ ਤੋਂ ਘਟਾ ਕੇ 10 ਫ਼ੀਸਦੀ ਅਤੇ ਸਿਟੀ ਨੇ ਇਸ ਨੂੰ ਘਟਾ ਕੇ 12 ਫ਼ੀਸਦੀ ਕਰ ਦਿੱਤਾ ਹੈ। ਭਾਰਤ ਦੀ ਜੀ. ਡੀ. ਪੀ. ਵਿਕਾਸ ਦਰ ਪਿਛਲੇ ਸਾਲ ਦੀ ਸ਼ੁਰੂਆਤ ਵਿਚ ਆਈ ਮਹਾਮਾਰੀ ਤੋਂ ਪਹਿਲਾਂ ਤੋਂ ਘੱਟ ਰਹੀ ਸੀ। ਵਿੱਤੀ ਸਾਲ 2016-17 ਵਿਚ ਆਰਥਿਕ ਵਿਕਾਸ ਦਰ 8.3 ਫ਼ੀਸਦੀ ਸੀ, ਜੋ ਅਗਲੇ ਦੋ ਸਾਲ 2017-18 ਅਤੇ 2018-19 ਵਿਚ ਘੱਟ ਕੇ ਕ੍ਰਮਵਾਰ 6.8 ਫ਼ੀਸਦੀ ਅਤੇ 6.5 ਫ਼ੀਸਦੀ 'ਤੇ ਆ ਗਈ। ਉੱਥੇ ਹੀ, 2019-20 ਵਿਚ ਇਹ ਘੱਟ ਹੋ ਕੇ 4 ਫ਼ੀਸਦੀ ਰਹਿ ਗਈ। ਕੋਵਿਡ-19 ਮਹਾਮਾਰੀ ਕਾਰਨ ਵਿੱਤੀ ਸਾਲ 2020-21 ਵਿਚ ਆਰਥਿਕ ਵਿਕਾਸ ਦਰ ਵਿਚ 8 ਫ਼ੀਸਦੀ ਗਿਰਾਵਟ ਦਾ ਅਨੁਮਾਨ ਹੈ। ਪਿਛਲੇ ਵਿੱਤੀ ਸਾਲ ਵਿਚ ਕਮਜ਼ੋਰ ਤੁਲਨਾਤਮਕ ਆਧਾਰ ਦੇ ਨਾਲ ਚਾਲੂ ਵਿੱਤੀ ਸਾਲ ਵਿਚ ਵਿਕਾਸ  ਦਰ ਦਹਾਈ ਅੰਕ ਵਿਚ ਅਤੇ ਅਗਲੇ ਵਿੱਤੀ ਸਾਲ 2022-23 ਵਿਚ 6.8 ਫ਼ੀਸਦੀ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। 

ਇਹ ਵੀ ਪੜ੍ਹੋ- ਜ਼ੋਮੈਟੋ ਦਾ ਆਈ. ਪੀ. ਓ. ਵੱਲ ਵੱਡਾ ਕਦਮ, ਤੁਸੀਂ ਵੀ ਕਮਾ ਸਕੋਗੇ ਮੋਟਾ ਪੈਸਾ

►ਕੋਵਿਡ-19 ਕਾਰਨ ਆਰਥਿਕਤਾ ਨੂੰ ਨੁਕਸਾਨ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News