ਕੋਵਿਡ-19: ਮਾਰਚ ''ਚ ਘਰੇਲੂ ਜਹਾਜ਼ ਯਾਤਰੀਆਂ ਦੀ ਗਿਣਤੀ 11.8 ਫੀਸਦੀ ਹੋਈ ਘਟ
Saturday, May 02, 2020 - 12:17 AM (IST)
ਨਵੀਂ ਦਿੱਲੀ—ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਣ ਦੇਸ਼ 'ਚ ਜਹਾਜ਼ ਯਾਤਰੀਆਂ ਦੀ ਗਿਣਤੀ ਇਸ ਸਾਲ ਮਾਰਚ ਮਹੀਨੇ 'ਚ ਸਾਲ ਭਰ ਪਹਿਲੇ ਦੀ ਤੁਲਨਾ 'ਚ 11.8 ਫੀਸਦੀ ਘਟ ਹੋ ਗਈ। ਜਹਾਜ਼ ਕੰਪਨੀਆਂ ਦੇ ਗਲੋਬਲੀ ਸੰਗਠਨ ਆਈ.ਈ.ਟੀ.ਏ. ਨੇ ਇਸ ਦੀ ਜਾਣਕਾਰੀ ਦਿੱਤੀ। ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਏਸੋਸੀਏਸ਼ਨ (ਆਈ.ਈ.ਟੀ.ਏ.) ਨੇ ਕਿਹਾ ਕਿ ਇਸ ਦੌਰਾਨ ਗਲੋਬਲੀ ਪੱਧਰ 'ਤੇ ਜਹਾਜ਼ ਯਾਤਰੀਆਂ ਦੀ ਗਿਣਤੀ 'ਚ 52.9 ਫੀਸਦੀ ਦੀ ਵੱਡੀ ਗਿਰਾਵਟ ਆਈ।
ਕੋਰੋਨਾ ਵਾਇਰਸ ਮਹਾਮਾਰੀ 'ਤੇ ਕਾਬੂ ਪਾਉਣ ਲਈ ਭਾਰਤ 'ਚ 25 ਮਾਰਚ ਤੋਂ ਲਾਕਡਾਊਨ ਲਾਗੂ ਹੈ। ਇਸ ਮਹਾਮਾਰੀ ਨਾਲ ਦੇਸ਼ 'ਚ ਹੁਣ ਤਕ ਇਕ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਲਾਕਡਾਊਨ ਦੇ ਮੱਦੇਨਜ਼ਰ ਸਾਰੀਆਂ ਉਡਾਣਾਂ ਬੰਦ ਹਨ। ਆਈ.ਈ.ਟੀ.ਏ. ਨੇ ਕਿਹਾ ਕਿ ਰੂਸ ਅਤੇ ਭਾਰਤ ਦੇ ਘਰੇਲੂ ਬਜ਼ਾਰਾਂ ਦੇ ਅੰਕੜੇ ਗਲੋਬਲੀ ਗਿਰਾਵਟ ਤੋਂ ਵੱਖ ਹਨ। ਮਾਰਚ ਮਹੀਨੇ 'ਚ ਸਾਲਾਨਾ ਆਧਾਰ 'ਤੇ ਰੂਸ 'ਚ ਜਹਾਜ਼ ਯਾਤਰੀਆਂ ਦੀ ਗਿਣਤੀ 'ਚ ਸਿਰਫ 15.4 ਫੀਸਦੀ ਦੀ ਅਤੇ ਭਾਰਤ 'ਚ ਸਿਰਫ 11.8 ਫੀਸਦੀ ਦੀ ਗਿਰਾਵਟ ਆਈ।