ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 14.14 ਅਰਬ ਡਾਲਰ ਵਧ ਕੇ 707 ਅਰਬ ਡਾਲਰ ’ਤੇ ਪਹੁੰਚਿਆ

Saturday, Aug 15, 2026 - 02:11 PM (IST)

ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 14.14 ਅਰਬ ਡਾਲਰ ਵਧ ਕੇ 707 ਅਰਬ ਡਾਲਰ ’ਤੇ ਪਹੁੰਚਿਆ

ਬਿਜ਼ਨੈੱਸ ਡੈਸਕ - ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 7 ਅਗਸਤ ਨੂੰ ਖਤਮ ਹਫ਼ਤੇ ’ਚ 14.14 ਅਰਬ ਡਾਲਰ ਵਧ ਕੇ 707 ਅਰਬ ਡਾਲਰ ਹੋ ਗਿਆ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਇਕ ਹਫ਼ਤਾ ਪਹਿਲਾਂ ਵਿਦੇਸ਼ੀ ਕਰੰਸੀ ਭੰਡਾਰ 10.512 ਅਰਬ ਡਾਲਰ ਦੇ ਵਾਧੇ ਨਾਲ 692.87 ਅਰਬ ਡਾਲਰ ਰਿਹਾ ਸੀ।

ਇਸ ਸਾਲ 27 ਫਰਵਰੀ ਨੂੰ ਖਤਮ ਹੋਏ ਹਫ਼ਤੇ ’ਚ ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ ਵਧ ਕੇ 728.49 ਅਰਬ ਡਾਲਰ ਦੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ ਸੀ। ਹਾਲਾਂਕਿ, ਪੱਛਮੀ ਏਸ਼ੀਆ ’ਚ ਟਕਰਾਅ ਸ਼ੁਰੂ ਹੋਣ ਤੋਂ ਬਾਅਦ ਕਈ ਹਫ਼ਤਿਆਂ ਤੱਕ ਇਸ ’ਚ ਗਿਰਾਵਟ ਦਰਜ ਕੀਤੀ ਗਈ। ਸੰਕਟ ਦੌਰਾਨ ਰੁਪਏ ’ਤੇ ਦਬਾਅ ਬਣਨ ਨਾਲ ਰਿਜ਼ਰਵ ਬੈਂਕ ਨੂੰ ਡਾਲਰ ਵੇਚ ਕੇ ਵਿਦੇਸ਼ੀ ਕਰੰਸੀ ਬਾਜ਼ਾਰ ’ਚ ਦਖ਼ਲ ਦੇਣਾ ਪਿਆ।

ਇਸ ਦੌਰਾਨ ਸੋਨਾ ਭੰਡਾਰ ਦਾ ਮੁੱਲ 3.99 ਅਰਬ ਡਾਲਰ ਵਧ ਕੇ 108.74 ਅਰਬ ਡਾਲਰ ਹੋ ਗਿਆ। ਵਿਸ਼ੇਸ਼ ਨਿਕਾਸੀ ਹੱਕ (ਐੱਸ. ਡੀ. ਆਰ.) 7.9 ਕਰੋੜ ਡਾਲਰ ਵਧ ਕੇ 18.74 ਅਰਬ ਡਾਲਰ ’ਤੇ ਪਹੁੰਚ ਗਏ।


author

Harinder Kaur

Content Editor

Related News