ਕਪਾਹ ਕਿਸਾਨਾਂ ''ਤੇ ਮੰਦੀ ਦੀ ਮਾਰ, ਪੰਜਾਬ ਸਰਕਾਰ ਦੇ ਬਜਟ ਤੋਂ ਉਮੀਦਾਂ
Monday, Feb 04, 2019 - 04:58 PM (IST)

ਬਠਿੰਡਾ — ਮਾਲਵਾ ਇਲਾਕਾ ਨਰਮਾ(ਕਪਾਹ) ਪੱਟੀ ਵਾਲਾ ਇਲਾਕਾ ਹੈ ਅਤੇ ਪਿਛਲੇ ਕਾਫੀ ਸਮੇਂ ਤੋਂ ਇਥੋਂ ਦੇ ਕਿਸਾਨ ਕਪਾਹ ਦੀ ਖੇਤੀ ਕਰਦੇ ਆ ਰਹੇ ਹਨ। ਪਰ ਪਿਛਲੇ ਕੁਝ ਸਮੇਂ ਤੋਂ ਵਧਦੀ ਮਹਿੰਗਾਈ ਅਤੇ ਫਸਲਾਂ ਦੀ ਦੇਖਭਾਲ ਲਈ ਵਧ ਹੋ ਰਹੇ ਖਰਚੇ ਨੇ ਕਿਸਾਨਾਂ ਦਾ ਨਰਮੇ ਤੋਂ ਮੋਹ ਭੰਗ ਕਰ ਦਿੱਤਾ ਹੈ। ਪੰਜਾਬ ਸਰਕਾਰ ਦੇ ਬਜਟ ਤੋਂ ਪਹਿਲਾਂ ਨਰਮਾ ਉਤਪਾਦਕ ਕਿਸਾਨ ਪੰਜਾਬ ਸਰਕਾਰ ਤੋਂ ਕਈ ਉਮੀਦਾਂ ਲਗਾ ਰਹੇ ਹਨ। ਉਨ੍ਹਾਂ ਨੂੰ ਆਸ ਹੈ ਕਿ ਪੰਜਾਬ ਸਰਕਾਰ ਬਜਟ 'ਚ ਨਰਮਾ ਉਤਪਾਦਕ ਕਿਸਾਨਾਂ ਲਈ ਜ਼ਰੂਰ ਕੁਝ ਸੋਚੇਗੀ ਕਿਉਂਕਿ ਕੇਂਦਰ ਸਰਕਾਰ ਨੇ ਉਨ੍ਹਾਂ ਲਈ ਕੁਝ ਨਹੀਂ ਕੀਤਾ। ਇਸ ਲਈ ਪੰਜਾਬ ਸਰਕਾਰ ਜੇਕਰ ਬਜਟ ਵਿਚ ਨਰਮੇ ਦਾ ਭਾਅ ਫਿਕਸ ਕਰਦੀ ਹੈ ਤਾਂ ਕਿਸਾਨਾਂ ਨੂੰ ਲਾਭ ਹੋਵੇਗਾ। ਇਸ ਦਾ ਕਾਰਨ ਇਹ ਹੈ ਕਿ ਨਰਮੇ ਦੀ ਬਿਜਾਈ 'ਚ ਖਰਚਾ ਜ਼ਿਆਦਾ ਹੈ ਜੇਕਰ ਸਰਕਾਰ ਨਰਮੇ ਦਾ ਭਾਅ 10 ਹਜ਼ਾਰ ਕਰੇ ਤਾਂ ਕਿਸਾਨਾਂ ਨੂੰ ਨਰਮਾ ਬੀਜਣ ਦਾ ਲਾਭ ਹੋਵੇਗਾ। ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਨਰਮਾ ਇਸੇ ਤਰ੍ਹਾਂ 5300 ਦੇ ਕਰੀਬ ਵਿਕਦਾ ਰਿਹਾ ਤਾਂ ਉਹ ਨਰਮੇ ਦੀ ਬੀਜਾਈ ਛੱਡ ਦੇਣਗੇ। ਪਿਛਲੇ ਸਾਲ ਨਰਮਾ 7,500 ਰੁਪਏ ਤੱਕ ਪਹੁੰਚ ਗਿਆ ਸੀ ਪਰ ਇਸ ਵਾਲ 5500 ਰੁਪਏ ਵੀ ਨਹੀਂ ਵਿਕਿਆ। ਇਸ ਲਈ ਜੇਕਰ ਸਰਕਾਰ ਨੇ ਸਹਾਇਤਾ ਨਾ ਕੀਤੀ ਤਾਂ ਅਗਲੀ ਵਾਰ ਤੋਂ ਨਰਮੇ ਦੀ ਬਿਜਾਈ ਨਹੀਂ ਕੀਤੀ ਜਾਵੇਗੀ।