ਕੋਰੋਨਾ ਦੀ ਤੀਜੀ ਲਹਿਰ ਦਾ ਸਹਿਮ : ਸਰਕਾਰ ਨੇ ਅੰਤਰਰਾਸ਼ਟਰੀ ਯਾਤਰੀ ਉਡਾਣਾਂ 'ਤੇ ਲੱਗੀ ਪਾਬੰਦੀ ਦੀ ਮਿਆਦ ਵਧਾਈ
Sunday, Aug 29, 2021 - 06:27 PM (IST)
ਨਵੀਂ ਦਿੱਲੀ : ਕੋਰੋਨਾ ਲ਼ਾਗ ਦੇ ਮੱਦੇਨਜ਼ਰ ਦੇਸ਼ ਦੇ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਅੰਤਰਰਾਸ਼ਟਰੀ ਅਨੁਸੂਚਿਤ ਵਪਾਰਕ ਯਾਤਰੀ ਜਹਾਜ਼ਾਂ ਦੀਆਂ ਉਡਾਣਾਂ 'ਤੇ ਪਾਬੰਦੀ ਨੂੰ ਇੱਕ ਮਹੀਨੇ ਲਈ ਵਧਾ ਦਿੱਤਾ ਹੈ। ਪਹਿਲਾਂ ਇਹ ਪਾਬੰਦੀ 31 ਅਗਸਤ ਨੂੰ ਖਤਮ ਹੋਣੀ ਸੀ ਪਰ ਹੁਣ ਇਸ ਨੂੰ 30 ਸਤੰਬਰ ਤੱਕ ਵਧਾ ਦਿੱਤਾ ਗਿਆ ਹੈ।
ਡੀ.ਜੀ.ਸੀ.ਏ. ਨੇ ਜੂਨ ਮਹੀਨੇ ਵਿੱਚ ਜਾਰੀ ਕੀਤੇ ਆਪਣੇ ਸਰਕੂਲਰ ਵਿੱਚ ਸੋਧ ਕਰਦਿਆਂ ਇਸ ਪਾਬੰਦੀ ਨੂੰ ਵਧਾਉਣ ਦੇ ਆਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਇਹ ਪਾਬੰਦੀ 30 ਸਤੰਬਰ ਰਾਤ 11.59 ਵਜੇ ਤੱਕ ਲਾਗੂ ਰਹੇਗੀ। ਇਸ ਦੇ ਨਾਲ ਹੀ ਇੱਕ ਸਰਕੂਲਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅੰਤਰ -ਰਾਸ਼ਟਰੀ ਅਨੁਸੂਚਿਤ ਉਡਾਣਾਂ ਨੂੰ ਸੀਨੀਅਰ ਅਥਾਰਟੀ ਵਲੋਂ ਕੋਰੋਨਾ ਲਾਗ ਦੀ ਸਥਿਤੀ ਦੇ ਅਧਾਰ 'ਤੇ ਚੁਣੇ ਗਏ ਮਾਰਗਾਂ ਲਈ ਆਗਿਆ ਦਿੱਤੀ ਜਾ ਸਕਦੀ ਹੈ। ਡੀਜੀਸੀਏ ਨੇ ਕਿਹਾ ਕਿ ਇਹ ਪਾਬੰਦੀ ਸਾਰੇ ਅੰਤਰਰਾਸ਼ਟਰੀ ਮਾਲ ਆਪਰੇਸ਼ਨ, ਖਾਸ ਕਰਕੇ ਡੀ.ਜੀ.ਸੀ.ਏ. ਦੁਆਰਾ ਪ੍ਰਵਾਨਤ ਉਡਾਣਾਂ 'ਤੇ ਲਾਗੂ ਨਹੀਂ ਹੋਵੇਗੀ।
ਇਹ ਵੀ ਪੜ੍ਹੋ : 1 ਸਤੰਬਰ ਤੋਂ ਬਦਲੇਗਾ PF ਦਾ ਇਹ ਨਿਯਮ, ਗ਼ਲਤੀ ਹੋਈ ਤਾਂ ਰੁਕ ਸਕਦੈ EPF ਦਾ ਪੈਸਾ
ਐਤਵਾਰ ਨੂੰ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 45,083 ਨਵੇਂ ਮਾਮਲੇ ਸਾਹਮਣੇ ਆਏ
ਸਿਹਤ ਮੰਤਰਾਲੇ ਮੁਤਾਬਕ ਐਤਵਾਰ ਨੂੰ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 45,083 ਨਵੇਂ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ 460 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 35,840 ਮਰੀਜ਼ ਠੀਕ ਹੋ ਕੇ ਘਰ ਪਰਤ ਗਏ ਹਨ। ਦੇਸ਼ ਵਿੱਚ ਸਰਗਰਮ ਮਰੀਜ਼ਾਂ ਦੀ ਗਿਣਤੀ 3,68,558 ਹੈ। ਸ਼ਨੀਵਾਰ ਨੂੰ ਪਿਛਲੇ 24 ਘੰਟਿਆਂ ਵਿੱਚ 46,759 ਨਵੇਂ ਸਕਾਰਾਤਮਕ ਮਰੀਜ਼ ਮਿਲੇ ਜਦੋਂ ਕਿ 509 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 31,374 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਇਹ ਵੀ ਪੜ੍ਹੋ : ਤੁਹਾਡੇ Aadhaar ਕਾਰਡ ਨਾਲ ਕਿੰਨੇ ਮੋਬਾਇਲ ਸਿਮ ਜਾਰੀ ਹੋਏ ਹਨ, ਇੱਕ ਮਿੰਟ 'ਚ ਇੰਝ ਲਗਾਓ ਪਤਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।