ਜੂਨ ਵਿਚ ਕੋਰ ਸੈਕਟਰ ਦੀ ਗ੍ਰੋਥ ਘਟ ਕੇ 8.9 ਫੀਸਦੀ ’ਤੇ ਆਈ
Saturday, Jul 31, 2021 - 10:06 AM (IST)
ਨਵੀਂ ਦਿੱਲੀ (ਏਜੰਸੀ) – ਅੱਠ ਅਹਿਮ ਇੰਫ੍ਰਾਸਟ੍ਰਕਚਰ ਸੈਕਟਰਜ਼ ਦੀ ਗ੍ਰੋਥ ਜੂਨ 2021 ’ਚ ਕਮਜ਼ੋਰ ਰਹੀ ਹੈ। ਇਸ ਤੋਂ ਪਹਿਲਾਂ ਦੇ ਦੋ ਮਹੀਨਿਆਂ ਮਈ ਅਤੇ ਅਪ੍ਰੈਲ ’ਚ ਕੋਰ ਸੈਕਟਰ ਦੀ ਗ੍ਰੋਥ ਦੋਹਰੇ ਅੰਕਾਂ ’ਚ ਸੀ ਪਰ ਜੂਨ ਮਹੀਨੇ ’ਚ ਇਹ ਘਟ ਕੇ 8.9 ਫੀਸਦੀ ’ਤੇ ਆ ਗਈ ਹੈ।
ਇਸ ਸਾਲ ਮਈ ’ਚ ਕੋਰ ਸੈਕਟਰ ਦੀ ਗ੍ਰੋਥ 16.3 ਫੀਸਦੀ ਸੀ। ਇਸ ਤੋਂ ਪਹਿਲਾਂ ਅਪ੍ਰੈਲ ’ਚ ਇਹ ਲੋਅ ਬੇਸ ਇਫੈਕਟ ਕਾਰਨ 60.9 ਫੀਸਦੀ ਸੀ।
ਭਾਰਤ ਦੇ 8 ਅਹਿਮ ਇੰਫ੍ਰਾਸਟ੍ਰਕਚਰ ਸੈਕਟਰ ’ਚ ਕੋਲ, ਕਰੂਡ ਆਇਲ ਅਤੇ ਇਲੈਕਟ੍ਰੀਸਿਟੀ ਦੀ ਹਿੱਸੇਦਾਰੀ 40 ਫੀਸਦੀ ਹੈ। ਸਰਕਾਰੀ ਅੰਕੜਿਆਂ ਮੁਤਾਬਕ ਵਿੱਤੀ ਸਾਲ 2022 ਦੀ ਜੂਨ ਤਿਮਾਹੀ ਦੌਰਾਨ ਇਨ੍ਹਾਂ ਸੈਕਟਰਜ਼ ਦੀ ਗ੍ਰੋਥ ਸਾਲ-ਦਰ-ਸਾਲ ਆਧਾਰ ’ਤੇ 25.3 ਫੀਸਦੀ ਵਧੀ ਹੈ।
ਇਸ ਤੋਂ ਇਲਾਵਾ ਰਿਫਾਈਨਰੀ ਆਊਟਪੁੱਟ ਅਤੇ ਸਟੀਲ ਪ੍ਰੋਡਕਸ਼ਨ ਦੀ ਗ੍ਰੋਥ ’ਚ ਕਮੀ ਆਈ ਹੈ। ਮਈ 2021 ’ਚ ਇਨ੍ਹਾਂ ਦੋਹਾਂ ਸੈਕਟਰ ਦੀ ਗ੍ਰੋਥ ਡਬਲ ਡਿਜ਼ਿਟ ’ਚ ਸੀ ਪਰ ਇਸ ਵਾਰ ਇਨ੍ਹਾਂ ’ਚ ਕਮੀ ਆ ਗਈ ਹੈ। ਹਾਲਾਂਕਿ ਇਸ ਦੌਰਾਨ ਫਰਟੀਲਾਈਜ਼ਰ ਦੇ ਪ੍ਰੋਡਕਸ਼ਨ ’ਚ ਵਾਧਾ ਹੋਇਆ ਹੈ। ਇਸ ਸਾਲ ਮਾਰਚ ’ਚ ਇੰਫ੍ਰਾਸਟ੍ਰਕਚਰ ਸੈਕਟਰ ਦੀ ਗ੍ਰਥ 12.6 ਫੀਸਦੀ ਸੀ ਜਦ ਕਿ ਅਨੁਮਾਨ 6.8 ਫੀਸਦੀ ਦਾ ਸੀ।
ਆਈ. ਐੱਮ. ਐੱਫ. ਨੇ ਘਟਾਇਆ ਅਨੁਮਾਨ
ਇੰਟਰਨੈਸ਼ਨਲ ਮਾਨੇਟਰੀ ਫੰਡ (ਆਈ. ਐੱਮ. ਐੱਫ.) ਨੇ ਮੌਜੂਦਾ ਵਿੱਤੀ ਸਾਲ ਲਈ ਦੇਸ਼ ਦੀ ਗ੍ਰਾਸ ਡੋਮੈਸਟਿਕ ਪ੍ਰੋਡਕਟ (ਜੀ. ਡੀ. ਪੀ.) ਗ੍ਰੋਥ ਦਾ ਅਨੁਮਾਨ 12.5 ਤੋਂ ਘਟਾ ਕੇ 9.5 ਫੀਸਦੀ ਕਰ ਦਿੱਤਾ ਹੈ। ਇਸ ਲਈ ਆਈ. ਐੱਮ. ਐੱਫ. ਨੇ ਕੋਰੋਨਾ ਦੀ ਦੂਜੀ ਲਹਿਰ ਫੈਲਣ ਕਾਰਨ ਹੋਏ ਨੁਕਸਾਨ ਦਾ ਕਾਰਨ ਦੱਸਿਆ ਹੈ। ਕੋਰੋਨਾ ਦੀ ਦੂਜੀ ਲਹਿਰ ਕਾਰਨ ਅਰਥਵਿਵਸਥਾ ਨੂੰ ਵੱਡਾ ਝਟਕਾ ਲੱਗਾ ਹੈ ਅਤੇ ਮੰਗ ’ਚ ਕਾਫੀ ਕਮੀ ਆਈ ਹੈ। ਆਈ. ਐੱਮ. ਐੱਫ. ਨੇ ਆਪਣੀ ਵਰਲਡ ਇਕਨੌਮਿਕ ਆਊਟਲੁੱਕ ਰਿਪੋਰਟ ’ਚ ਕਿਹਾ ਕਿ ਮਾਰਚ ਦੇ ਅੱਧ ’ਚ ਕੋਰੋਨਾ ਦੀ ਦੂਜੀ ਲਹਿਰ ਦੇ ਫੈਲਣ ਤੋਂ ਬਾਅਦ ਦੇਸ਼ ’ਚ ਗ੍ਰੋਥ ਦੀਆਂ ਸੰਭਾਵਨਾਵਾਂ ਘੱਟ ਹੋਈਆਂ ਹਨ। ਇਸ ਨਾਲ ਬਿਜ਼ਨੈੱਸ ਕਾਨਫੀਡੈਂਸ ਵੀ ਬਹੁਤ ਕਮਜ਼ੋਰ ਹੋਇਆ ਹੈ।