ਗਰਮੀਆਂ 'ਚ ਏ.ਸੀ., ਕੂਲਰ,ਪੱਖੇ ਲਿਆਉਣਗੇ ਪਸੀਨਾ, ਵਧਣਗੀਆਂ ਕੀਮਤਾਂ

Friday, Mar 12, 2021 - 06:20 PM (IST)

ਨਵੀਂ ਦਿੱਲੀ – ਕੱਚੇ ਮਾਲ ਦੀਆਂ ਕੀਮਤਾਂ ’ਚ ਲਗਾਤਾਰ ਹੋ ਰਹੇ ਵਾਧੇ ਨਾਲ ਕੰਪਨੀਆਂ ਏ. ਸੀ. ਦੀਆਂ ਕੀਮਤਾਂ ਵਧਾਉਣ ਦੀ ਤਿਆਰੀ ਕਰ ਰਹੀਆਂ ਹਨ। ਏ. ਸੀ. ਬਣਾਉਣ ਵਾਲੀਆਂ ਕੰਪਨੀਆਂ ਦਾ ਕਹਿਣਾ ਹੈ ਕਿ ਕੱਚੇ ਮਾਲ ਦੀਆਂ ਕੀਮਤਾਂ ’ਚ ਵਾਧੇ ਨਾਲ ਲਾਗਤ ਵਧੀ ਹੈ। ਉਸ ਦੀ ਭਰਪਾਈ ਲਈ ਕੀਮਤ ’ਚ ਵਾਧਾ ਕਰਨਾ ਮਜ਼ਬੂਰੀ ਹੈ। ਕੰਪਨੀਆਂ ਇਕ ਵਾਰ ਮੁੜ ਕੀਮਤਾਂ ’ਚ 4-6 ਫੀਸਦੀ ਵਾਧੇ ਦੀ ਯੋਜਨਾ ਬਣਾ ਰਹੀਆਂ ਹਨ। ਯਾਨੀ ਏ. ਸੀ. 1500 ਤੋਂ 2000 ਰੁਪਏ ਤੱਕ ਮਹਿੰਗੇ ਹੋਣਗੇ। ਯਾਨੀ ਗਾਹਕਾਂ ਦੀ ਜੇਬ ਹੁਣ ਜ਼ਿਆਦਾ ਢਿੱਲੀ ਹੋਵੇਗੀ।

ਇਹ ਵੀ ਪੜ੍ਹੋ : ਹੁਣ ਭਾਰਤ ਵਿਚ ਬਣੇਗਾ ਮੱਝ ਦੇ ਦੁੱਧ ਤੋਂ ਤਿਆਰ ਹੋਣ ਵਾਲਾ ਇਟਲੀ ਦਾ ਮਸ਼ਹੂਰ 'Mozzarella cheese'

ਜ਼ਿਕਰਯੋਗ ਹੈ ਕਿ ਪਾਲੀਮਰਸ, ਕਾਪਰ, ਸਟੀਲ, ਪੈਕੇਜਿੰਗ ਮਟੀਰੀਅਲ ਦੇ ਰੇਟ ’ਚ ਭਾਰੀ ਉਛਾਲ ਨਾਲ ਉਤਪਾਦਨ ਲਾਗਤ ਵਧੀ ਹੈ। ਕਾਪਰ ਦੀ ਕੀਮਤ ਰਿਕਾਰਡ ਉਚਾਈ ’ਤੇ ਪਹੁੰਚ ਗਈ ਹੈ। ਇਸ ਨਾਲ ਏ. ਸੀ., ਫਰਿੱਜ਼, ਕੂਲਰ, ਪੱਖੇ ਵਰਗੀਆਂ ਖਪਤਕਾਰ ਵਸਤਾਂ ਦੇ ਨਿਰਮਾਣ ਦੀ ਲਾਗਤ ਵਧ ਗਈ ਹੈ। ਉੱਦਮੀਆਂ ਨੇ ਦੱਸਿਆ ਕਿ ਪਿਛਲੇ 3 ਮਹੀਨਿਆਂ ਤੋਂ ਤਾਂਬੇ ਦੇ ਰੇਟ ’ਚ ਵਾਧੇ ਨਾਲ ਏ. ਸੀ., ਫਰਿੱਜ਼ ਵਰਗੀਆਂ ਵਸਤਾਂ ਮਹਿੰਗੀਆਂ ਹੋ ਜਾਣਗੀਆਂ, ਕਿਉਂਕਿ ਇਨ੍ਹਾਂ ’ਚ ਤਾਂਬੇ ਦਾ ਵੱਧ ਇਸਤੇਮਾਲ ਹੁੰਦਾ ਹੈ। ਉਥੇ ਹੀ ਸਥਾਨਕ ਪੱਧਰ ’ਤੇ ਪੱਖੇ ਬਣਾਉਣ ਵਾਲੇ ਉੱਦਮੀਆਂ ਨੇ ਵੀ ਮਹਿੰਗੇ ਤਾਂਬੇ ਕਾਰਣ ਕੀਮਤਾਂ ਵਧਣ ਦੀ ਗੱਲ ਕਹੀ ਹੈ। ਇਸ ਨਾਲ ਖਪਤਕਾਰਾਂ ’ਤੇ ਇਕ ਵਾਰ ਮੁੜ ਮਹਿੰਗਾਈ ਦਾ ਬੋਝ ਪੈਣ ਵਾਲਾ ਹੈ। ਹਾਲਾਂਕਿ ਇਸ ਦੇ ਬਾਵਜੂਦ ਮੰਗ ’ਚ ਕਮੀ ਆਉਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਪਿਛਲੇ ਸਾਲ ਕੋਰੋਨਾ ਕਾਰਣ ਵਿਕਰੀ ਬਿਲਕੁਲ ਨਹੀਂ ਹੋਈ ਸੀ। ਇਸ ਵਾਰ ਮੰਗ ’ਚ ਜ਼ਬਰਦਸਤ ਤੇਜ਼ੀ ਦੀ ਉਮੀਦ ਹੈ।

ਇਹ ਵੀ ਪੜ੍ਹੋ : ਭਾਰਤੀ ਖਿਡੌਣਾ ਉਦਯੋਗ 'ਤੇ ਚੀਨ ਦਾ ਕਬਜ਼ਾ, Toy ਵੇਚ ਕੇ ਕਰਦਾ ਹੈ 11 ਹਜ਼ਾਰ ਕਰੋੜ ਦੀ ਕਮਾਈ

ਜਨਵਰੀ ’ਚ ਵੀ ਕੰਪਨੀਆਂ ਨੇ ਕੀਤਾ ਸੀ ਕੀਮਤਾਂ ’ਚ ਵਾਧਾ

ਕੰਜਿਊਮਰ ਡਿਊਰੇਬਲ ਬਣਾਉਣ ਵਾਲੀਆਂ ਕੰਪਨੀਆਂ ਨੇ ਇਸ ਤੋਂ ਪਹਿਲਾਂ ਜਨਵਰੀ ਮਹੀਨੇ ’ਚ ਖਪਤਕਾਰ ਟਿਕਾਊ ਵਸਤਾਂ ਦੀ ਕੀਮਤ ’ਚ 10 ਫੀਸਦੀ ਤੱਕ ਵਾਧਾ ਕੀਤਾ ਸੀ। ਕੰਪਨੀਆਂ ਨੇ ਇਸ ਵਾਧੇ ਦੇ ਪਿੱਛੇ ਤਰਕ ਦਿੱਤਾ ਸੀ ਕਿ ਕੋਰੋਨਾ ਸੰਕਟ ਕਾਰਣ ਕੱਚੇ ਮਾਲ ਦੀ ਸਪਲਾਈ ਪ੍ਰਭਾਵਿਤ ਹੋਣ ਅਤੇ ਕੀਮਤ ਵਧਣ ਨਾਲ ਨਿਰਮਾਣ ਲਾਗਤ ਵਧੀ ਹੈ। ਇਸ ਦੀ ਭਰਪਾਈ ਲਈ ਕੀਮਤ ’ਚ ਵਾਧਾ ਕਰਨਾ ਜ਼ਰੂਰੀ ਹੈ। ਇਸ ਤੋਂ ਲਗਭਗ 2 ਮਹੀਨੇ ਬਾਅਦ ਹੀ ਇਕ ਵਾਰ ਮੁੜ ਕੰਪਨੀਆਂ ਨੇ ਲਾਗਤ ਵਧਣ ਨੂੰ ਲੈ ਕੇ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋ : 11 ਤੋਂ 16 ਮਾਰਚ ਤੱਕ 5 ਦਿਨ ਬੰਦ ਰਹਿਣਗੀਆਂ ਬੈਂਕਾਂ, ਜਾਣੋ ਕਿਸ ਦਿਨ ਹੋਵੇਗਾ ਕੰਮਕਾਜ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News