ਸਾਲ 2025 ''ਚ ITC ਦੇ FMCG ਕਾਰੋਬਾਰ ''ਚ ਖ਼ਪਤਕਾਰ ਖ਼ਰਚ 34,000 ਕਰੋੜ ਤੋਂ ਵੱਧ ਰਿਹਾ

Saturday, Jun 28, 2025 - 04:49 PM (IST)

ਸਾਲ 2025 ''ਚ ITC ਦੇ FMCG ਕਾਰੋਬਾਰ ''ਚ ਖ਼ਪਤਕਾਰ ਖ਼ਰਚ 34,000 ਕਰੋੜ ਤੋਂ ਵੱਧ ਰਿਹਾ

ਨਵੀਂ ਦਿੱਲੀ : ਵੱਖ-ਵੱਖ ਖੇਤਰਾਂ 'ਚ ਕੰਮ ਕਰਨ ਵਾਲੀ ਆਈ. ਟੀ. ਸੀ. ਦੇ ਉਤਪਾਦ ਖ਼ਪਤਕਾਰਾਂ 'ਚ ਬਹੁਤ ਚੰਗਾ ਪ੍ਰਭਾਵ ਪਾ ਰਹੇ ਹਨ। ਕੰਪਨੀ ਦੀ ਸਲਾਨਾ ਰਿਪੋਰਟ ਦੇ ਮੁਤਾਬਕ ਉਸ ਦੇ ਗੈਰ-ਸਿਗਰੇਟ ਐੱਫ. ਐੱਮ. ਸੀ. ਜੀ. ਉਤਪਾਦਾਂ 'ਤੇ ਖ਼ਪਤਕਾਰਾਂ ਨੇ ਵਿੱਤੀ ਸਾਲ 2025 'ਚ 34 ਹਜ਼ਾਰ ਕਰੋੜ ਤੋਂ ਜ਼ਿਆਦਾ ਖ਼ਰਚ ਕੀਤੇ। ਕੰਪਨੀ ਨੇ ਦੱਸਿਆ ਕਿ ਉਸ ਦੇ 25 ਤੋਂ ਜ਼ਿਆਦਾ ਵਿਸ਼ਵ ਪੱਧਰੀ ਭਾਰਤੀ ਬ੍ਰਾਂਡਾਂ ਨੇ ਸੰਸਥਾਗਤ ਤਾਲਮੇਲ ਦਾ ਫ਼ਾਇਦਾ ਚੁੱਕਦੇ ਹੋਏ ਤੇਜ਼ੀ ਨਾਲ ਵਿਕਾਸ ਹਾਸਲ ਕੀਤਾ ਹੈ। ਇਹ ਬ੍ਰਾਂਡ ਬੇਹੱਦ ਘੱਟ ਸਮੇਂ 'ਚ ਸਾਲਾਨਾ 34 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਖ਼ਪਤਕਾਰ ਖ਼ਰਚੇ ਅਤੇ ਭਾਰਤ ਦੇ 26 ਕਰੋੜ ਪਰਿਵਾਰਾਂ ਤੱਕ ਆਪਣੀ ਪਹੁੰਚ ਬਣਾ ਚੁੱਕੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਭਾਰੀ ਤੋਂ ਭਾਰੀ ਮੀਂਹ ਦਾ ਅਲਰਟ, ਮੌਸਮ ਵਿਭਾਗ ਵਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ

ਵਿੱਤੀ ਸਾਲ 2025 'ਚ ਐੱਫ. ਐੱਮ. ਸੀ. ਜੀ. ਕਾਰੋਬਾਰ ਦਾ ਮਾਲੀਆ 21,981.57 ਕਰੋੜ ਰੁਪਏ ਸੀ ਅਤੇ ਈ. ਬੀ. ਆਈ. ਟੀ. ਡੀ. ਏ. 2,163.92 ਕਰੋੜ ਰੁਪਏ ਸੀ। ਖ਼ਪਤਕਾਰ ਖ਼ਰਚ ਮਾਰਜਿਨ ਅਤੇ ਟੈਕਸਾਂ ਸਮੇਤ ਸ਼ੁੱਧ ਵਿਕਰੀ ਕਾਰੋਬਾਰ ਹੁੰਦਾ ਹੈ। ਵਿੱਤੀ ਸਾਲ 2024 'ਚ ਸਲਾਨਾ ਖ਼ਪਤਕਾਰ ਖ਼ਰਚ ਕਰੀਬ 32,500 ਕਰੋੜ ਰੁਪਏ ਸੀ। ਇਸ ਤੋਂ ਪਤਾ ਲੱਗਦਾ ਹੈ ਕਿ  ਵਿੱਤੀ ਸਾਲ 2025 'ਚ ਖ਼ਪਤਕਾਰ ਖ਼ਰਚ ਇਕ ਸਾਲ ਪਹਿਲਾਂ ਦੇ ਮੁਕਾਬਲੇ 4.6 ਫ਼ੀਸਦੀ ਵਧਿਆ ਹੈ। ਵਿੱਤੀ ਸਾਲ 2024 'ਚ ਖ਼ਪਤਕਾਰ ਖ਼ਰਚੇ 'ਚ ਕਰੀਬ 12.1 ਫ਼ੀਸਦੀ ਦਾ ਵਾਧਾ ਹੋਇਆ ਸੀ, ਜਦੋਂ ਕਿ ਉਸ ਤੋਂ ਇਕ ਸਾਲ ਪਹਿਲਾਂ ਮਤਲਬ ਕਿ ਵਿੱਤੀ ਸਾਲ 2023 'ਚ ਇਹ 20.8 ਫ਼ੀਸਦੀ ਵਧਿਆ ਸੀ।

ਇਹ ਵੀ ਪੜ੍ਹੋ : ਗਰਮੀ ਦੀਆਂ ਛੁੱਟੀਆਂ ਵਿਚਾਲੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਜਾਰੀ ਹੋਇਆ ਸ਼ਡਿਊਲ

ਉਸ ਸਾਲ ਦੇਸ਼ ਤੇਜ਼ੀ ਨਾਲ ਕੋਵਿਡ ਮਹਾਮਾਰੀ ਤੋਂ ਉੱਭਰ ਰਿਹਾ ਸੀ। ਵਿੱਤੀ ਸਾਲ 2022 'ਚ ਖ਼ਪਤਕਾਰ ਖ਼ਰਚ 'ਚ ਵੀ 9.1 ਫ਼ੀਸਦੀ ਦਾ ਵਾਧਾ ਹੋਇਆ ਸੀ। ਕੰਪਨੀ ਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਖ਼ਪਤ ਖ਼ਰਚ ਵਧੇਗਾ, ਜੋ ਚੰਗੇ ਮਾਨਸੂਨ ਕਾਰਨ ਪੇਂਡੂ ਅਤੇ ਸ਼ਹਿਰੀ ਮੰਗ 'ਚ ਆਏ ਸੁਧਾਰ ਕਾਰਨ ਹੋਵੇਗਾ। ਕੰਪਨੀ ਨੂੰ ਲੱਗਦਾ ਹੈ ਕਿ ਚੰਗੇ ਮਾਨਸੂਨ ਨਾਲ ਮਹਿੰਗਾਈ ਸਥਿਰ ਹੋ ਜਾਂਦੀ ਹੈ ਅਤੇ ਕੇਂਦਰੀ ਬਜਟ 'ਚ ਐਲਾਨੇ ਗਏ ਟੈਕਸ ਕਟੌਤੀਆਂ ਨਾਲ ਖ਼ਰਚਯੋਗ ਆਮਦਨ 'ਚ ਵਾਧਾ ਹੁੰਦਾ ਹੈ। ਕਮਜ਼ੋਰ ਮੰਗ ਦੇ ਬਾਵਜੂਦ ਵੀ ਆਈ. ਟੀ. ਸੀ. ਨੇ ਸਿਹਤ ਅਤੇ ਪੋਸ਼ਣ, ਸਫ਼ਾਈ, ਸੁਰੱਖਿਆ ਅਤੇ ਦੇਖਭਾਲ ਸਹੂਲਤ, ਲਗਜ਼ਰੀ ਆਦਿ 'ਚ 100 ਨਵੇਂ ਐੱਫ. ਐੱਮ. ਸੀ. ਜੀ. ਉਤਪਾਦ ਲਾਂਚ ਕੀਤੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News