Indigo ਚੈੱਕ-ਇਨ ਲਗੇਜ ’ਤੇ ਚਾਰਜ ਲੈਣ ਬਾਰੇ ਕਰ ਰਹੀ ਵਿਚਾਰ, ਜਾਣੋ ਵਜ੍ਹਾ

Thursday, Nov 18, 2021 - 01:11 PM (IST)

Indigo ਚੈੱਕ-ਇਨ ਲਗੇਜ ’ਤੇ ਚਾਰਜ ਲੈਣ ਬਾਰੇ ਕਰ ਰਹੀ ਵਿਚਾਰ, ਜਾਣੋ ਵਜ੍ਹਾ

ਮੁੰਬਈ (ਇੰਟ.) – ਏਸ਼ੀਆ ਦੀ ਸਭ ਤੋਂ ਵੱਡੀ ਬਜਟ ਏਅਰਲਾਈਨਜ਼ ’ਚੋਂ ਇਕ ਇੰਡੀਗੋ ਹੁਣ ਚੈੱਕ-ਇਨ ਲਗੇਜ ਲਈ ਮੁਸਾਫਰਾਂ ਤੋਂ ਚਾਰਜ ਲੈਣ ’ਤੇ ਵਿਚਾਰ ਕਰ ਰਹੀ ਹੈ। ਇੰਡੀਗੋ ਭਾਰਤ ਦੇ ਸਖਤ ਮੁਕਾਬਲੇ ਵਾਲੀ ਹਵਾਈ ਯਾਤਰਾ ਮਾਰਕੀਟ ’ਚ ਪ੍ਰਾਈਜ ਵਾਰ ਲਈ ਖੁਦ ਨੂੰ ਤਿਆਰ ਕਰ ਰਹੀ ਹੈ।

ਘੱਟ ਹੋ ਚੁੱਕੈ ਕੋਰੋਨਾ ਮਹਾਮਾਰੀ ਦਾ ਅਸਰ

ਦਰਅਸਲ ਕੋਰੋਨਾ ਮਹਾਮਾਰੀ ਦਾ ਅਸਰ ਘੱਟ ਹੋ ਚੁੱਕਾ ਹੈ। ਹਵਾਈ ਮੁਸਾਫਰਾਂ ਦੀ ਗਿਣਤੀ ਕੋਰੋਨਾ ਤੋਂ ਪਹਿਲਾਂ ਦੇ ਪੱਧਰ ’ਤੇ ਆ ਗਈ ਹੈ। ਫਲਾਈਟ ਦੇ ਟਿਕਟ ਕਿਰਾਏ ਦੀ ਲਿਮਿਟ ਹੁਣ ਖਤਮ ਹੋ ਚੁੱਕੀ ਹੈ, ਇਸ ਲਈ ਹੁਣ ਏਅਰਲਾਈਨਜ਼ ਕੰਪਨੀਆਂ ਕਮਾਈ ਦਾ ਰਸਤਾ ਨਵੇਂ ਸਿਰੇ ਤੋਂ ਲੱਭ ਰਹੀਆਂ ਹਨ। ਹਾਲਾਂਕਿ ਕੋਰੋਨਾ ’ਚ ਵੀ ਇਨ੍ਹਾਂ ਕੰਪਨੀਆਂ ਨੇ ਕਮਾਈ ਦਾ ਰਸਤਾ ਬਣਾ ਲਿਆ ਸੀ।

ਇਹ ਵੀ ਪੜ੍ਹੋ : Nykaa ਨੂੰ  ਸਤੰਬਰ ਤਿਮਾਹੀ 'ਚ ਲੱਗਾ ਵੱਡਾ ਝਟਕਾ, ਕੰਪਨੀ ਦਾ ਮੁਨਾਫਾ 96% ਘਟਿਆ

ਕੋਰੋਨਾ ਦੌਰਾਨ ਲੱਗਾ ਸੀ ਨਵਾਂ ਚਾਰਜ

ਕੋਰੋਨਾ ਦੇ ਸਮੇਂ ਆਨਲਾਈਨ ਵੈੱਬ ਚੈੱਕ ’ਤੇ ਹਰ ਸੀਟ ਲਈ 99 ਰੁਪਏ ਤੋਂ 2000 ਰੁਪਏ ਤੱਕ ਚਾਰਜ ਕੀਤੇ ਜਾ ਰਹੇ ਹਨ। ਨਾਲ ਹੀ ਜੇ ਕਿਸੇ ਨੇ ਏਅਰਪੋਰਟ ਦੇ ਕਾਊਂਟਰ ’ਤੇ ਬੋਰਡਿੰਗ ਪਾਸ ਲਿਆ ਤਾਂ ਉਸ ਤੋਂ ਵੀ 100 ਰੁਪਏ ਲਏ ਜਾ ਰਹੇ ਸਨ। ਇੰਡੀਗੋ ਦਰਅਸਲ ਫਰਵਰੀ ’ਚ ਕਿਰਾਏ ਨਾਲ ਵੱਖ ਤੋਂ ਚਾਰਜ ਲਗਾਉਣ ਦੀ ਯੋਜਨਾ ਬਣਾਈ ਸੀ ਪਰ ਕੋਰੋਨਾ ਕਾਰਨ ਇਹ ਯੋਜਨਾ ਸਫਲ ਨਹੀਂ ਹੋਈ। ਉਸ ਸਮੇਂ ਡਾਇਰੈਕਟੋਰੇਟ ਜਨਰਲ ਆਫ ਸਿਵਿਲ ਐਵੀਏਸ਼ਨ (ਡੀ. ਜੀ. ਸੀ. ਏ.) ਨੇ ਕਿਹਾ ਸੀ ਕਿ ਜੇ ਏਅਰਲਾਈਨਜ਼ ਚਾਹੁਣ ਤਾਂ ਮੁਸਾਫਰਾਂ ਨੂੰ ਜ਼ੀਰੋ ਲਗੇਜ ਕਹਿ ਸਕਦੇ ਹਨ ਅਤੇ ਚੈੱਕ-ਇਨ ਬੈਗੇਜ ’ਤੇ ਕੋਈ ਕਿਰਾਇਆ ਲਾਗੂ ਨਹੀਂ ਹੋਵੇਗਾ।

ਇਹ ਵੀ ਪੜ੍ਹੋ : BCCI ਨਹੀਂ ਭਰੇਗਾ IPL ਤੋਂ ਹੋਣ ਵਾਲੀ ਕਮਾਈ 'ਤੇ ਟੈਕਸ, ਕ੍ਰਿਕਟ ਬੋਰਡ ਦੇ ਹੱਕ 'ਚ ਆਇਆ ITAT ਦਾ ਫ਼ੈਸਲਾ

ਅਕਾਸਾ ਦੀ ਵੀ ਹੋਵੇਗੀ ਐਂਟਰੀ

ਭਾਰਤ ਦੇ ਲੋਅ ਬਜਟ ਵਾਲੇ ਏਅਰਲਾਈਨਜ਼ ਸੈਕਟਰ ’ਚ ਸ਼ੇਅਰ ਬਾਜ਼ਾਰ ਦੇ ਵੱਡੇ ਨਿਵੇਸ਼ਕ ਰਾਕੇਸ਼ ਝੁਨਝੁਨਵਾਲਾ ਦੀ ਅਕਾਸਾ ਵੀ ਛੇਤੀ ਹੀ ਉਤਰਨ ਦੀ ਤਿਆਰੀ ’ਚ ਹੈ। ਏਅਰ ਇੰਡੀਆ ਜਨਵਰੀ ਤੋਂ ਟਾਟਾ ਗਰੁੱਪ ਕੋਲ ਚਲੀ ਜਾਵੇਗੀ। ਅਜਿਹੇ ’ਚ ਅਗਲੇ ਸਾਲ ਤੋਂ ਏਅਰਲਾਈਨਜ਼ ਸੈਕਟਰ ’ਚ ਬਹੁਤ ਕੁੱਝ ਨਵਾਂ ਦੇਖਣ ਨੂੰ ਮਿਲ ਸਕਦਾ ਹੈ। ਹੋ ਸਕਦਾ ਹੈ ਕਿ ਟਿਕਟ ਕਿਰਾਏ ਦੀ ਕਮੀ ਵੀ ਹੋ ਜਾਵੇ ਅਤੇ ਇਸ ਨਾਲ ਮੁਸਾਫਰਾਂ ਨੂੰ ਫਾਇਦਾ ਹੋ ਜਾਵੇ। ਜੈੱਟ ਏਅਰਵੇਜ਼ ਦੇ ਬੰਦ ਹੋਣ ਤੋਂ ਬਾਅਦ ਬਾਜ਼ਾਰ ’ਚ ਏਅਰ ਇੰਡੀਆ, ਸਪਾਈਸਜੈੱਟ, ਗੋ ਏਅਰ ਅਤੇ ਇੰਡੀਗੋ ਹੀ ਮੁੱਖ ਏਅਰਲਾਈਨਜ਼ ਹਨ। ਹਾਲਾਂਕਿ ਵਿਸਤਾਰ ਅਤੇ ਏਅਰ ਏਸ਼ੀਆ ਵੀ ਹਨ ਪਰ ਉਨ੍ਹਾਂ ਦਾ ਮਾਰਕੀਟ ਸ਼ੇਅਰ ਕਾਫੀ ਘੱਟ ਹੈ।

ਇਹ ਵੀ ਪੜ੍ਹੋ : ONGC ਦੀ ਗਲਤੀ ਕਾਰਨ ਦੇਸ਼ ਨੂੰ ਹੋਵੇਗਾ 18,000 ਕਰੋੜ ਦਾ ਵਿਦੇਸ਼ੀ ਮੁਦਰਾ ਦਾ ਨੁਕਸਾਨ

ਅਕਾਸਾ ਨੇ ਆਪਣੇ ਬੋਇੰਗ ਜਹਾਜ਼ਾਂ ਲਈ ਸੀ. ਐੱਫ. ਐੱਮ. ਇੰਜਣ ਖਰੀਦ ਦਾ ਸਮਝੌਤਾ ਕੀਤਾ

ਰਾਕੇਸ਼ ਝੁਨਝੁਵਾਲਾ ਦੇ ਸਮਰਥਨ ਵਾਲੀ ਹਵਾਬਾਜ਼ੀ ਕੰਪਨੀ ਅਕਾਸਾ ਏਅਰ ਨੇ ਆਪਣੇ ਬੋਇੰਗ 737 ਮੈਕਸ ਜਹਾਜ਼ਾਂ ਲਈ ਸੀ. ਐੱਫ. ਐੱਮ. ਐੱਲ. ਈ. ਏ. ਪੀ.-1ਬੀ ਇੰਜਣ ਖਰੀਦਣ ਲਈ ਸਮਝੌਤਾ ਕਰਨ ਦਾ ਐਲਾਨ ਕੀਤਾ ਹੈ। ਇਹ ਸਮਝੌਤਾ ਕਰੀਬ 4.5 ਅਰਬ ਡਾਲਰ ਦਾ ਮੰਨਿਆ ਜਾ ਰਿਹਾ ਹੈ। ਕੰਪਨੀ ਵਲੋਂ ਇਹ ਐਲਾਨ ਬੋਇੰਗ ਤੋਂ 72 ਬੋਇੰਗ 737 ਮੈਕਸ ਜਹਾਜ਼ ਖਰੀਦਣ ਦੇ ਐਲਾਨ ਤੋਂ ਇਕ ਦਿਨ ਬਾਅਦ ਕੀਤਾ ਗਿਆ ਹੈ।

ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਇਸ ਖਰੀਦ ਅਤੇ ਸੇਵਾਵਾਂ ਦੇ ਸਮਝੌਤੇ ਨਾਲ ਅਕਾਸਾ ਏਅਰ ਦੇ ਸੰਚਾਲਨ ਦੇ ਪਹਿਲੇ ਦਿਨ ਤੋਂ ਸੀ. ਐੱਫ. ਐੱਮ. ਵਲੋਂ ਇਕ ਨਵਾਂ ਅਤੇ ਵਿਆਪਕ ਰੱਖ-ਰਖਾਅ ਪ੍ਰੋਗਰਾਮ ਹੋਵੇਗਾ। ਦੁਬਈ ’ਚ ਚੱਲ ਰਹੇ ਏਅਰਸ਼ੋਅ ਦੌਰਾਨ ਸੀ. ਐੱਫ. ਐੱਮ. ਨਾਲ ਸਮਝੌਤਾ ਕੀਤਾ ਗਿਆ। ਇਸ ਸਮਝੌਤੇ ’ਚ ਵਾਧੂ ਇੰਜਣ ਅਤੇ ਲੰਮੇ ਸਮੇਂ ਲਈ ਸੇਵਾ ਸ਼ਾਮਲ ਹੈ ਅਤੇ ਇਹ ਸਮਝੌਤਾ 4.5 ਅਰਬ ਡਾਲਰ ਦਾ ਹੋਣ ਦਾ ਅਨੁਮਾਨ ਹੈ ਜੋ ਮੌਜੂਦਾ ਸਮੇਂ ’ਚ ਭਾਰਤੀ ਮੁਦਰਾ ’ਚ ਲਗਭਗ 33,000 ਕਰੋੜ ਰੁਪਏ ਦਾ ਹੈ।

ਇਹ ਵੀ ਪੜ੍ਹੋ : ਗੁਪਤ ਰਿਪੋਰਟ 'ਚ ਵੱਡਾ ਖੁਲਾਸਾ : ਅਮਰੀਕੀ ਮਦਦ ਦੇ ਖਿਲਾਫ ਨੇਪਾਲ 'ਚ ਪ੍ਰਚਾਰ ਕਰ ਰਹੇ ਚੀਨੀ ਜਾਸੂਸ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News