ਕਾਂਗਰਸ ਨੇਤਾ ਦਾ ਬਿਆਨ,ਜੀ.ਐੱਸ.ਟੀ ਨੂੰ ਲੈ ਕੇ ਲੋਕਾਂ ''ਚ ਗੁੱਸਾ, ਪ੍ਰਚਾਰ ਬੰਦ ਕਰਨ ਬਿਗ ਬੀ

Wednesday, Jun 21, 2017 - 04:47 PM (IST)

ਕਾਂਗਰਸ ਨੇਤਾ ਦਾ ਬਿਆਨ,ਜੀ.ਐੱਸ.ਟੀ ਨੂੰ ਲੈ ਕੇ ਲੋਕਾਂ ''ਚ ਗੁੱਸਾ, ਪ੍ਰਚਾਰ ਬੰਦ ਕਰਨ ਬਿਗ ਬੀ

ਮੁੰਬਈ— ਮਹਾਰਾਸ਼ਟਰ ਸਰਕਾਰ ਦੇ ਨੇਤਾ ਸੰਜੈ ਨਿਰੂਪਮ ਨੇ ਮਹਾਨਾਇਕ ਅਮਿਤਾਭ ਬੱਚਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਨਿਰੂਪਮ ਨੇ ਬਿਗ ਬੀ ਨੂੰ ਜੀ.ਐੱਸ.ਟੀ ਦਾ ਪ੍ਰਚਾਰ ਨਾ ਕਰਨ ਦੀ ਨਸੀਹਤ ਦਿੱਤੀ ਹੈ।
ਕਾਂਗਰਸ ਨੇਤਾ ਨੇ ਕਿਹਾ ਕਿ ਕੇਂਦਰ ਸਰਕਾਰ ਜਿਸ ਰੂਪ 'ਚ ਜੀ.ਐੱਸ.ਟੀ ਦੀ ਯੋਜਨਾ ਬਣਾ ਰਹੀ ਹੈ, ਉਸ ਨਾਲ ਬਹੁਤ ਲੋਕ ਗੁੱਸੇ 'ਚ ਹਨ, ਉਨ੍ਹਾਂ ਨੇ ਕਿਹਾ ਕਿ ਜੀ.ਐੱਸ.ਟੀ. ਦੇ ਫਾਰਮੈਟ ਨੂੰ ਲੈ ਕੇ ਵਪਾਰੀਆਂ 'ਚ ਗੁੱਸਾ ਹੈ, ਇਸ ਲਈ ਇਸਦੇ ਲਾਗੂ ਹੋਣ 'ਤੇ ਵਿਰੋਧ ਪ੍ਰਦਰਸ਼ਨ ਹੋਵਗਾ। ਇਸ ਲਈ ਅਮਿਤਾਭ ਬੱਚਨ ਜੀ.ਐੱਸ.ਟੀ ਦਾ ਪ੍ਰਚਾਰ ਕਰਨਾ ਬੰਦ ਕਰ ਦੈਣ।
ਤੁਹਾਨੂੰ ਦੱਸ ਦਈਏ ਕਿ ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਨੂੰ ਜੀ.ਐੱਸ.ਟੀ ਦਾ ਬ੍ਰਾਂਡ ਐਂਬੈਸਡਰ ਬਣਾਇਆ ਗਿਆ ਹੈ, ਜੀ.ਐੱਸ.ਟੀ ਨਾਲ ਜੁੜੇ ਕਈ ਸਰਕਾਰੀ ਵਿਗਿਅਪਨਾਂ 'ਚ ਵੀ ਅਮਿਤਾਭ ਉਸਦਾ ਪ੍ਰਮੋਸ਼ਨ ਕਰਦੇ ਨਜ਼ਰ ਆਉਂਦੇ ਹਨ।
- 1ਜੁਲਾਈ ਤੋਂ ਹੋਵੇਗਾ ਲਾਗੂ
ਇੱਕ ਰਾਸ਼ਟਰ ਇੱਕ ਕਰ ਦੇ ਸੁਪਨੇ ਨੂੰ ਪੂਰਾ ਕਰਨ ਵਾਲਾ ਗੁਡਸ ਅਤੇ ਸਰਵਿਸਜ਼ ਟੈਕਸ ਜੀ.ਐੱਸ.ਟੀ 1 ਜੁਲਾਈ ਤੋਂ ਲਾਗੂ ਹੋਣ ਵਾਲਾ ਹੈ, ਪੂਰੇ ਦੇਸ਼ 'ਚ ਇਸ ਨਵੀ ਕਰ ਵਿਵਸਥਾ ਨੂੰ ਲਾਗੂ ਕਰਨ ਦੇ ਲਈ ਮੋਦੀ ਸਰਕਾਰ ਨੇ ਪੂਰੀ ਤਿਆਰੀ ਕਰ ਰੱਖੀ ਹੈ, ਜੀ ਐੱਸ ਟੀ ਲਾਗੂ ਕਰਨ ਦੇ ਲਈ 30 ਜੂਨ ਨੂੰ ਅੱਧੀ ਰਾਤ 'ਚ ਸੰਸਦ 'ਚ ਵਿਸ਼ੇਸ਼ ਅਯੋਜਨ ਕੀਤਾ ਜਾਵੇਗਾ।
ਵਿੱਤ ਮੰਤਰੀ ਅਰੁਣ ਜੇਟਲੀ ਨੇ ਦੱਸਿਆ ਸੀ ਕਿ ਜੀ.ਐੱਸ.ਟੀ. 'ਤੇ ਕਈ ਸਰਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ, ਲਗਭਗ ਸਾਰੇ ਰਾਜਾਂ 'ਚ ਇਸਨੂੰ ਲੈ ਤੇ ਕਾਨੂੰਨ ਪਾਰਿਤ ਹੋ ਚੁੱਕਾ ਹੈ.
-ਰਾਸ਼ਟਰਪਤੀ ਕਰਨਗੇ ਲਾਂਚ
ਜੀ.ਐੱਸ.ਟੀ ਨੇ ਸੈਕੜੇ ਫੈਸਲੇ ਲਈ ਹਨ, 30 ਜੂਨ ਨੂੰ ਇਸ 'ਤੇ ਸੰਸਦ ਦਾ ਵਿਰੋਧ ਸਤਰ ਬੁਲਾਇਆ ਗਿਆ ਹੈ। ਸਰਕਾਰ ਦੇ ਮੁਤਾਬਿਕ 30 ਜੂਨ ਦੀ ਦਰ ਸ਼ਾਮ ਜੀ.ਐੱਸ.ਟੀ. ਨੂੰ ਆਧਿਕਾਰਿਕ ਤੌਰ 'ਤੇ ਲਾਂਚ ਕੀਤਾ ਜਾਵੇਗਾ। ਇਸ ਸਤਰ 'ਚ ਜੀ.ਐੱਸ.ਟੀ. ਕੌਸਲਿੰਗ ਦੇ ਸਾਰੇ ਮੈਂਬਰ, ਸਾਰੇ ਸਾਂਸਦ ਮੌਜੂਦ ਹੋਣਗੇ।


Related News