ਵਪਾਰ ਮੰਤਰਾਲਾ ਉੱਪ-ਸਹਾਰਾ ਅਫਰੀਕੀ, ਖਾੜ੍ਹੀ ਦੇਸ਼ਾਂ ਵਿੱਚ ਐਕਸਪੋਰਟ ਵਧਾਉਣ ਲਈ ਉਠਾ ਰਿਹੈ ਕਦਮ
Tuesday, Nov 28, 2023 - 02:02 PM (IST)
ਨਵੀਂ ਦਿੱਲੀ (ਭਾਸ਼ਾ)– ਵਪਾਰ ਮੰਤਰਾਲਾ ਉੱਪ-ਸਹਾਰਾ ਅਫਰੀਕੀ ਅਤੇ ਖਾੜ੍ਹੀ ਦੇਸ਼ਾਂ ਵਿਚ ਐਕਸਪੋਰਟ ਵਧਾਉਣ ਲਈ ਕਦਮ ਉਠਾ ਰਿਹਾ ਹੈ। ਇਸ ਦੇ ਤਹਿਤ ਮੰਤਰਾਲਾ ਨਾਈਜ਼ੀਰੀਆ, ਈਥੋਪੀਆ, ਘਾਨਾ ਵਰਗੇ ਉੱਪ-ਸਹਾਰਾ ਅਫਰੀਕੀ ਦੇਸ਼ਾਂ ਅਤੇ ਖਾੜ੍ਹੀ ਦੇਸ਼ਾਂ ਵਿਚ ਘਰੇਲੂ ਉਤਪਾਦਾਂ ਲਈ ਗੈਰ-ਟੈਰਿਫ ਰੁਕਾਵਟਾਂ ਅਤੇ ਬਾਜ਼ਾਰ ਪਹੁੰਚ ਨਾਲ ਸਬੰਧਤ ਮੁੱਦਿਆਂ ਨਾਲ ਨਜਿੱਠਣ ਦੀ ਦਿਸ਼ਾ ’ਚ ਕੰਮ ਕਰ ਰਿਹਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਉੱਪ-ਸਹਾਰਾ ਅਫਰੀਕੀ ਦੇਸ਼ਾਂ ਦੇ ਭਾਰਤੀ ਦੂਤਘਰ ਨਾਲ ਬੈਠਕਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ਨਾਲ ਭਾਰਤ ਦਾ ਦੋਪੱਖੀ ਵਪਾਰ ਚੰਗਾ ਹੈ।
ਇਹ ਵੀ ਪੜ੍ਹੋ - ਦੁਨੀਆ ਦੀਆਂ 20 ਚੋਟੀ ਦੀਆਂ ਕੰਪਨੀਆਂ ਦੀ ਕਮਾਨ ਭਾਰਤੀਆਂ ਦੇ ਹੱਥ, ਵੇਖੋ ਸੂਚੀ 'ਚ ਕਿਸ-ਕਿਸ ਦਾ ਨਾਂ ਹੈ ਸ਼ਾਮਲ
ਵਿੱਤੀ ਸਾਲ 2022-23 ਵਿਚ ਉਸ ਖੇਤਰ ਵਿਚ ਭਾਰਤ ਦਾ ਪ੍ਰਮੁੱਖ ਵਪਾਰ ਭਾਈਵਾਲ ਦੱਖਣੀ ਅਫਰੀਕਾ ਰਿਹਾ, ਜਿਸ ਦੇ ਨਾਲ ਕੁੱਲ ਵਪਾਰ 18.9 ਅਰਬ ਅਮਰੀਕੀ ਡਾਲਰ ਦਾ ਹੋਇਆ, ਜਿਸ ’ਚੋਂ ਬਰਾਮਦ 8.5 ਅਰਬ ਅਮਰੀਕੀ ਡਾਲਰ ਦੀ ਸੀ। ਨਾਈਜ਼ੀਰੀਆ ਨਾਲ ਕੁੱਲ ਵਪਾਰ 11.85 ਅਰਬ ਅਮਰੀਕੀ ਡਾਲਰ ਦਾ ਸੀ। ਇਨ੍ਹਾਂ ’ਚੋਂ ਬਰਾਮਦ 5.15 ਅਰਬ ਅਮਰੀਕੀ ਡਾਲਰ ਦੀ ਰਹੀ। ਟੋਗੋ ਨਾਲ ਕੁੱਲ ਵਪਾਰ 6.6 ਅਰਬ ਅਮਰੀਕੀ ਡਾਲਰ, ਜਿਸ ’ਚ ਬਰਾਮਦ ਛੇ ਅਰਬ ਅਮਰੀਕੀ ਡਾਲਰ ਦੀ ਰਹੀ ਅਤੇ ਤੰਜਾਨੀਆ ਨਾਲ ਕੁੱਲ ਵਪਾਰ 6.5 ਅਰਬ ਅਮਰੀਕੀ ਡਾਲਰ ਹੋਇਆ, ਜਿਸ ’ਚੋਂ ਬਰਾਮਦ 3.93 ਅਰਬ ਅਮਰੀਕੀ ਡਾਲਰ ਦੀ ਹੋਈ।
ਇਹ ਵੀ ਪੜ੍ਹੋ - ਸੋਨੇ ਨੂੰ ਲੈ ਕੇ ਆਈ ਵੱਡੀ ਖ਼ਬਰ, 6 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚੀਆਂ ਕੀਮਤਾਂ
ਅਧਿਕਾਰੀ ਨੇ ਕਿਹਾ ਕਿ ਸਤੰਬਰ ਵਿਚ ਉੱਪ-ਸਹਾਰਾ ਅਫਰੀਕੀ ਖੇਤਰ ਦੇ ਚੋਟੀ ਦੇ 10 ਦੇਸ਼ਾਂ (ਦੋਪੱਖੀ ਵਪਾਰ ਦੇ ਹਿਸਾਬ ਨਾਲ) ਦੇ ਭਾਰਤੀ ਦੂਤਘਰ ਨਾਲ ਆਨਲਾਈਨ ਬੈਠਕ ਆਯੋਜਿਤ ਕੀਤੀ ਗਈ। ਇਸ ’ਚ ਉਨ੍ਹਾਂ ਦੇਸ਼ਾਂ ਨਾਲ ਸਮੁੱਚੇ ਆਰਥਿਕ ਅਤੇ ਕਮਰਸ਼ੀਅਲ ਸਬੰਧਾਂ, ਬਰਾਮਦ ਪ੍ਰਦਰਸ਼ਨ, ਗੈਰ-ਟੈਰਿਫ ਰੁਕਾਵਟਾਂ ’ਤੇ ਚਰਚਾ ਕੀਤੀ ਗਈ, ਜੋ ਦੋਪੱਖੀ ਵਪਾਰ ਅਤੇ ਐਕਸਪੋਰਟ ਦੇ ਰਾਹ ਵਿਚ ਰੁਕਾਵਟ ਬਣੇ ਹਨ। ਇਸ ਤਰ੍ਹਾਂ ਦੀ ਬੈਠਕ ਜੀ. ਸੀ. ਸੀ. (ਖਾੜ੍ਹੀ ਸਹਿਯੋਗ ਪਰਿਸ਼ਦ) ਦੇਸ਼ਾਂ ਵਿਚ ਭਾਰਤੀ ਮਿਸ਼ਨ ਦੇ ਨਾਲ ਆਯੋਜਿਤ ਕੀਤੀ ਗਈ ਸੀ।
ਇਹ ਵੀ ਪੜ੍ਹੋ - 'ਫੇਫੜਿਆਂ 'ਚ ਸੋਜ' ਦੀ ਸਮੱਸਿਆ ਪਰ ਜਲਵਾਯੂ ਸੰਮੇਲਨ ਲਈ ਦੁਬਈ ਜਾਵਾਂਗਾ: ਪੋਪ ਫਰਾਂਸਿਸ
ਜੀ. ਸੀ. ਸੀ. ਖਾੜ੍ਹੀ ਖੇਤਰ ਦੇ ਛੇ ਦੇਸ਼ਾਂ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ (ਯੂ. ਏ. ਈ.), ਕਤਰ, ਕੁਵੈਤ, ਓਮਾਨ ਅਤੇ ਬਹਿਰੀਨ ਦਾ ਇਕ ਸੰਘ ਹੈ। ਵਿੱਤੀ ਸਾਲ 2022-23 ਵਿਚ ਸਾਊਦੀ ਅਰਬ ਨਾਲ ਦੋਪੱਖੀ ਵਪਾਰ 52.76 ਅਰਬ ਅਮਰੀਕੀ ਡਾਲਰ, ਯੂ. ਏ. ਈ. ਨਾਲ 84.8 ਅਰਬ ਅਮਰੀਕੀ ਡਾਲਰ, ਕਤਰ ਨਾਲ 18.77 ਅਰਬ ਅਮਰੀਕੀ ਡਾਲਰ, ਕੁਵੈਤ ਨਾਲ 13.8 ਅਰਬ ਅਮਰੀਕੀ ਡਾਲਰ ਅਤੇ ਓਮਾਨ ਨਾਲ 12.4 ਅਰਬ ਅਮਰੀਕੀ ਡਾਲਰ ਰਿਹਾ।
ਇਹ ਵੀ ਪੜ੍ਹੋ - ਬ੍ਰਿਟਿਸ਼ ਬੈਂਕ Barclays 'ਚ ਮੁਲਾਜ਼ਮਾਂ ’ਤੇ ਲਟਕੀ ਛਾਂਟੀ ਦੀ ਤਲਵਾਰ, 2000 ਤੋਂ ਵੱਧ ਕਰਮਚਾਰੀਆਂ ਦੀ ਜਾਵੇਗੀ ਨੌਕਰੀ
ਬਰਾਮਦ ਨੂੰ ਉਤਸ਼ਾਹਿਤ ਕਰਨ ਲਈ ਪ੍ਰਮੁੱਖ ਬਾਜ਼ਾਰਾਂ ’ਤੇ ਦਿੱਤਾ ਜਾਵੇ ਧਿਆਨ
ਮੰਤਰਾਲਾ ਨੇ ਬਰਾਮਦਕਾਰਾਂ ਨੂੰ ਬਰਾਮਦ ਨੂੰ ਉਤਸ਼ਾਹਿਤ ਕਰਨ ਲਈ ਖਾਣ-ਪੀਣ ਵਾਲੇ ਪਦਾਰਥਾਂ, ਇਲੈਕਟ੍ਰਾਨਿਕ ਅਤੇ ਇੰਜੀਨੀਅਰਿੰਗ ਵਰਗੇ ਸੰਭਾਵਿਤ ਪ੍ਰਮੁੱਖ ਖੇਤਰਾਂ ਅਤੇ ਪ੍ਰਮੁੱਖ ਬਾਜ਼ਾਰਾਂ ’ਤੇ ਧਿਆਨ ਕੇਂਦਰਿਤ ਕਰਨ ਲਈ ਵੀ ਕਿਹਾ ਹੈ। ਇਸ ’ਚ ਗਲੋਬਲ ਪੱਧਰ ’ਤੇ ਮੇਲਿਆਂ ਅਤੇ ਪ੍ਰਦਰਸ਼ਨੀਆਂ ਦੇ ਆਯੋਜਨ ’ਤੇ ਧਿਆਨ ਦੇਣ ਦਾ ਸੁਝਾਅ ਵੀ ਦਿੱਤਾ ਗਿਆ। ਇਸ ਸਾਲ ਅਕਤੂਬਰ ਵਿਚ ਭਾਰਤ ਦਾ ਵਸਤੂ ਬਰਾਮਦ 6.21 ਫ਼ੀਸਦੀ ਵਧ ਕੇ 33.57 ਅਰਬ ਅਮਰੀਕੀ ਡਾਲਰ ਹੋ ਗਈ, ਜਦ ਕਿ ਇਸ ਮਹੀਨੇ ਵਿਚ ਵਪਾਰਾ ਘਾਟਾ 31.46 ਅਰਬ ਅਮਰੀਕੀ ਡਾਲਰ ਦੇ ਰਿਕਾਰਡ ਉੱਚ ਪੱਧਰ ’ਤੇ ਪੁੱਜ ਗਿਆ।
ਇਹ ਵੀ ਪੜ੍ਹੋ - ਸ਼ਮੀ ਦੀ ਸ਼ਾਨਦਾਰ ਗੇਂਦਬਾਜ਼ੀ ਨੇ ਜਿੱਤਿਆ ਦਿਲ, ਕੰਪਨੀਆਂ ਵਿਚਾਲੇ ਲੱਗੀ ਦੌੜ, ਜਾਣੋ ਇਕ ਡੀਲ ਦੀ ਫ਼ੀਸ
ਸੋਨੇ ਦੀ ਦਰਾਮਦ ਵਿਚ ਉਛਾਲ ਨਾਲ ਇਸ ਮਹੀਨੇ ਵਿਚ ਦਰਾਮਦ 12.3 ਫ਼ੀਸਦੀ ਵਧ ਕੇ 65.03 ਅਰਬ ਅਮਰੀਕੀ ਡਾਲਰ ਰਹੀ। ਸ਼ੁੱਧ ਰੂਪ ਨਾਲ ਚਾਲੂ ਵਿੱਤੀ ਸਾਲ ਵਿਚ ਅਪ੍ਰੈਲ-ਅਕਤੂਬਰ ਵਿਚ ਬਰਾਮਦ 7 ਫ਼ੀਸਦੀ ਘਟ ਕੇ 244.89 ਅਰਬ ਅਮਰੀਕੀ ਡਾਲਰ ਹੋ ਗਈ ਜਦ ਕਿ ਦਰਾਮਦ 8.95 ਫ਼ੀਸਦੀ ਡਿਗ ਕੇ 391.96 ਅਰਬ ਅਮਰੀਕੀ ਡਾਲਰ ਹੋ ਗਈ। ਸੱਤ ਮਹੀਨਿਆਂ ਦੀ ਮਿਆਦ ਵਿਚ ਵਪਾਰ ਘਾਟਾ ਪਿਛਲੇ ਸਾਲ ਦੀ ਆਮ ਮਿਆਦ ਦੇ 167.14 ਅਰਬ ਅਮਰੀਕੀ ਡਾਲਰ ਦੇ ਮੁਕਾਬਲੇ 147.07 ਅਰਬ ਅਮਰੀਕੀ ਡਾਲਰ ਰਿਹਾ।
ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਇਆ ਵਾਧਾ, ਜਾਣੋ ਅੱਜ ਦੇ ਤਾਜ਼ਾ ਭਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8