ਕੋਲੀਅਰਜ਼ ਇੰਡੀਆ ਇਸ ਸਾਲ 400 ਕਰਮਚਾਰੀਆਂ ਨੂੰ ਨਿਯੁਕਤ ਕਰਨ ਦੀ ਬਣਾ ਰਹੀ ਹੈ ਯੋਜਨਾ

Thursday, May 11, 2023 - 02:56 PM (IST)

ਕੋਲੀਅਰਜ਼ ਇੰਡੀਆ ਇਸ ਸਾਲ 400 ਕਰਮਚਾਰੀਆਂ ਨੂੰ ਨਿਯੁਕਤ ਕਰਨ ਦੀ ਬਣਾ ਰਹੀ ਹੈ ਯੋਜਨਾ

ਨਵੀਂ ਦਿੱਲੀ (ਭਾਸ਼ਾ) - ਰੀਅਲ ਅਸਟੇਟ ਸਲਾਹਕਾਰ ਕੋਲੀਅਰਜ਼ ਇੰਡੀਆ ਇਸ ਸਾਲ ਲਗਭਗ 400 ਕਰਮਚਾਰੀਆਂ ਨੂੰ ਨਿਯੁਕਤ ਕਰਨ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਨੇ ਵੀਰਵਾਰ ਨੂੰ ਕਿਹਾ ਕਿ ਉਹ ਨਵੀਆਂ ਸੇਵਾਵਾਂ ਜੋੜਨ ਅਤੇ ਆਪਣੀ ਵਿਕਾਸ ਰਣਨੀਤੀ ਦੇ ਹਿੱਸੇ ਵਜੋਂ ਦੂਸਰੀ ਸ਼੍ਰੈਣੀ ਦੇ ਸ਼ਹਿਰਾਂ ਵਿੱਚ ਦਾਖਲ ਹੋਣ ਦੀ ਤਿਆਰੀ ਕਰ ਰਹੀ ਹੈ। ਫਿਲਹਾਲ ਬਾਰਤ ਵਿੱਚ ਕੋਲੀਅਰਜ਼ ਇੰਡੀਆ ਦੇ 3,000 ਕਰਮਚਾਰੀ ਹਨ। ਇਸ ਹਫ਼ਤੇ ਦੇ ਸ਼ੁਰੂ ਵਿੱਚ ਕੋਲੀਅਰਜ਼ ਦੀ ਗਲੋਬਲ ਲੀਡਰਸ਼ਿਪ ਕ੍ਰਿਸ ਮੈਕਲਾਰੇਨ, ਸੀਈਓ - ਗਲੋਬਲ, ਰੀਅਲ ਅਸਟੇਟ ਸਰਵਿਸਿਜ਼ ਅਤੇ ਜੌਨ ਕੈਨੀ, ਸੀਈਓ - ਏਸ਼ੀਆ ਪੈਸੀਫਿਕ ਦੀ ਅਗਵਾਈ ਵਿੱਚ ਭਾਰਤ ਦਾ ਦੌਰਾ ਕੀਤਾ। 

ਇਸ ਸਬੰਧ ਵਿੱਚ ਕੋਲੀਅਰਜ਼ ਇੰਡੀਆ ਨੇ ਕਿਹਾ ਕਿ ਇਹ ਉਨ੍ਹਾਂ ਦੇ ਭਾਰਤ ਦੇ ਵਿਕਾਸ ਦੀ ਕਹਾਣੀ ਅਤੇ ਸਮਰੱਥਾ ਵਿੱਚ ਭਰੋਸੇ ਨੂੰ ਦਰਸਾਉਂਦਾ ਹੈ। ਕੋਲੀਅਰਜ਼ ਇੰਡੀਆ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸਨਕੇ ਪ੍ਰਸਾਦ ਨੇ ਕਿਹਾ, “ਅਸੀਂ ਇਸ ਸਾਲ 350-400 ਲੋਕਾਂ ਨੂੰ ਜੋੜਨ ਦੀ ਯੋਜਨਾ ਬਣਾ ਰਹੇ ਹਾਂ। ਕੋਲੀਅਰਜ਼ ਇੰਡੀਆ ਨੇ 2022 ਵਿੱਚ 1,000 ਤੋਂ ਵੱਧ ਕਰਮਚਾਰੀਆਂ ਨੂੰ ਕੰਮ 'ਤੇ ਰੱਖਿਆ ਹੈ। ਸਾਡੀ 2023 ਵਿੱਚ ਆਪਣੀ ਟੀਮ ਨੂੰ 15 ਫ਼ੀਸਦੀ ਤੱਕ ਵਧਾਉਣ ਦੀ ਯੋਜਨਾ ਹੈ।
 


author

rajwinder kaur

Content Editor

Related News