ਕੌਫੀ ਡੇਅ ਐਂਟਰਪ੍ਰਾਈਜਿਜ਼ ਨੇ 434 ਕਰੋੜ ਰੁਪਏ ਦੇ ਭੁਗਤਾਨ ’ਚ ਕੀਤੀ ਧੋਖਾਦੇਹੀ

Friday, Jan 05, 2024 - 10:30 AM (IST)

ਨਵੀਂ ਦਿੱਲੀ (ਭਾਸ਼ਾ)– ਕੌਫੀ ਡੇਅ ਐਂਟਰਪ੍ਰਾਈਜਿਜ਼ ਲਿਮ. ਨੇ ਬੈਂਕਾਂ, ਵਿੱਤੀ ਸੰਸਥਾਨਾਂ ਅਤੇ ਗੈਰ-ਸੂਚੀਬੱਧ ਸਕਿਓਰਿਟੀਜ਼ ਦੇ ਸਬੰਧ ਵਿਚ ਦਿੱਤੇ ਜਾਣ ਵਾਲੇ 433.91 ਕਰੋੜ ਰੁਪਏ ਦੇ ਵਿਆਜ ਅਤੇ ਮੂਲ ਰਾਸ਼ੀ ਨੂੰ ਮੋੜਨ ’ਚ ਧੋਖਾਦੇਹੀ ਕੀਤੀ ਹੈ। ਕੌਫੀ ਡੇਅਰ ਐਂਟਰਪ੍ਰਾਈਜਿਜ਼ ਲਿਮ. (ਸੀ. ਡੀ. ਈ. ਐੱਲ.) ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਕਿਹਾ ਕਿ ਨਕਦੀ ਸੰਕਟ ਕਾਰਨ ਵਿਆਜ ਅਤੇ ਮੂਲ ਰਾਸ਼ੀ ਮੋੜਨ ’ਚ ਧੋਖਾਦੇਹੀ ਕੀਤੀ ਹੈ। 

ਇਹ ਵੀ ਪੜ੍ਹੋ - ਨਵੇਂ ਸਾਲ 'ਤੇ ਗੈਸ ਸਿਲੰਡਰ ਸਸਤਾ, ਕਾਰ ਖਰੀਦਣੀ ਹੋਈ ਮਹਿੰਗੀ, ਜਾਣੋ ਹੋਰ ਕੀ-ਕੀ ਬਦਲਿਆ...

ਦੱਸ ਦੇਈਏ ਕਿ ਸੀ. ਡੀ. ਈ. ਐੱਲ. ਨੂੰ ਕਰਜ਼ੇ ’ਤੇ ਮੂਲ ਰਾਸ਼ੀ ਮੋੜਨ ਨੂੰ ਲੈ ਕੇ 183.36 ਕਰੋੜ ਰੁਪਏ ਦੇਣੇ ਸਨ ਪਰ ਉਹ ਇਸ ਦੀ ਅਦਾਇਗੀ ਨਹੀਂ ਕਰ ਸਕੀ। ਇਸ ਤੋਂ ਇਲਾਵਾ ਉਹ ਇਸ ’ਤੇ 5.78 ਕਰੋੜ ਰੁਪਏ ਦੇ ਵਿਆਜ ਦਾ ਭੁਗਤਾਨ ਵੀ ਨਹੀਂ ਕਰ ਸਕੀ। ਗੈਰ-ਸੂਚੀਬੱਧ ਕਰਜ਼ਾ ਸਕਿਓਰਿਟੀਜ਼ ਦੇ ਮਾਮਲੇ ਵਿਚ ਡਿਫਾਲਟ ਰਕਮ 200 ਕਰੋੜ ਰੁਪਏ ਹੈ, ਜਦ ਕਿ ਵਿਆਜ 44.77 ਕਰੋੜ ਰੁਪਏ ਹੈ। ਇਹ ਰਾਸ਼ੀ 31 ਦਸੰਬਰ ਨੂੰ ਦਿੱਤੀ ਜਾਣੀ ਸੀ ਪਰ ਕੰਪਨੀ ਨਹੀਂ ਦੇ ਸਕੀ। ਕੰਪਨੀ ਨੇ ਕਿਹਾ ਕਿ ਵਿਆਜ ਅਤੇ ਮੂਲ ਰਾਸ਼ੀ ਦੇ ਭੁਗਤਾਨ ਵਿਚ ਡਿਫਾਲਟ ਕਾਰਨ ਬੈਂਕਾਂ ਅਤੇ ਵਿੱਤੀ ਸੰਸਥਾਨਾਂ ਨੇ ਕੰਪਨੀ ਨੂੰ ਕਰਜ਼ਾ ਵਾਪਸ ਲੈਣ ਦਾ ਨੋਟਿਸ ਭੇਜਿਆ ਹੈ।

ਇਹ ਵੀ ਪੜ੍ਹੋ - ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਹੋ ਸਕਦੈ 450 ਕਰੋੜ ਦਾ ਨੁਕਸਾਨ, ਇਹ ਚੀਜ਼ਾਂ ਹੋਣਗੀਆਂ ਮਹਿੰਗੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News