ਸੇਬੀ ਦੇ ਨਿਯਮਾਂ ਦੀ ਪਾਲਣ ਨਾ ਕਰਨ ’ਤੇ ਕੋਲ ਇੰਡੀਆ ’ਤੇ ਲੱਗਾ ਜੁਰਮਾਨਾ

Tuesday, Sep 02, 2025 - 12:48 AM (IST)

ਸੇਬੀ ਦੇ ਨਿਯਮਾਂ ਦੀ ਪਾਲਣ ਨਾ ਕਰਨ ’ਤੇ ਕੋਲ ਇੰਡੀਆ ’ਤੇ ਲੱਗਾ ਜੁਰਮਾਨਾ

ਨਵੀਂ ਦਿੱਲੀ, (ਭਾਸ਼ਾ)-ਜਨਤਕ ਖੇਤਰ ਦੀ ਕੋਲ ਇੰਡੀਆ ਲਿ. (ਸੀ. ਆਈ. ਐੱਲ.) ਨੇ ਕਿਹਾ ਕਿ ਬੀ. ਐੱਸ. ਈ. ਅਤੇ ਐੱਨ. ਐੱਸ. ਈ. ਨੇ ਉਸ ’ਤੇ ਕੁੱਲ 10.72 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਕੰਪਨੀ ਨੇ ਦੱਸਿਆ ਕਿ ਇਹ ਜੁਰਮਾਨਾ ਬੋਰਡ ’ਚ ਲੋੜੀਂਦੀ ਗਿਣਤੀ ’ਚ ਸੁਤੰਤਰ ਨਿਰਦੇਸ਼ਕਾਂ ਦੀ ਨਿਯੁਕਤੀ ਨਾ ਕਰਨ ਕਾਰਨ ਲਾਇਆ ਗਿਆ।

ਬੀ. ਐੱਸ. ਈ. ਅਤੇ ਐੱਨ. ਐੱਸ. ਈ. ਦੋਹਾਂ ਨੇ ਕੋਲਾ ਖੇਤਰ ਦੀ ਇਸ ਪ੍ਰਮੁੱਖ ਕੰਪਨੀ ’ਤੇ ਵੱਖਰੇ-ਵੱਖਰੇ ਤੌਰ ’ਤੇ 5.36-5.36 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਕੋਲ ਇੰਡੀਆ ਲਿਮਟਿਡ (ਸੀ. ਆਈ. ਐੱਲ.) ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਕੰਪਨੀ ਨੂੰ 30 ਜੂਨ, 2025 ਨੂੰ ਖ਼ਤਮ ਤਿਮਾਹੀ ’ਚ ਸੇਬੀ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਸਬੰਧ ’ਚ ਨੋਟਿਸ ਮਿਲਿਆ ਹੈ। ਨਿਯਮਾਂ ਦੀ ਪਾਲਣਾ ਨਾ ਕਰਨਾ ਉਸ ਦੀ ਕਿਸੇ ਲਾਪਰਵਾਹੀ ਜਾਂ ਕੋਤਾਹੀ ਕਾਰਨ ਨਹੀਂ ਸੀ ਅਤੇ ਪਾਲਣਾ ਲੋੜਾਂ ਨੂੰ ਪੂਰਾ ਕਰਨ ਲਈ ਲਗਾਤਾਰ ਯਤਨ ਵੀ ਕੀਤੇ ਗਏ ਸਨ।


author

Hardeep Kumar

Content Editor

Related News