Coal India ਨੇ ਦਸੰਬਰ 2024 ’ਚ 72.4 ਮੀਟ੍ਰਿਕ ਟਨ ਕੋਲਾ ਉਤਪਾਦਨ ਕੀਤਾ ਦਰਜ

Thursday, Jan 02, 2025 - 11:58 AM (IST)

Coal India ਨੇ ਦਸੰਬਰ 2024 ’ਚ 72.4 ਮੀਟ੍ਰਿਕ ਟਨ ਕੋਲਾ ਉਤਪਾਦਨ ਕੀਤਾ ਦਰਜ

ਬਿਜ਼ਨੈੱਸ ਡੈਸਕ - ਕੋਲ ਇੰਡੀਆ ਅਨੁਸਾਰ ਦਸੰਬਰ 2024 ’ਚ ਉਸਦਾ ਕੁੱਲ ਉਤਪਾਦਨ 0.7% ਵੱਧ ਕੇ 72.4 ਮਿਲੀਅਨ ਟਨ (MT) ਹੋ ਗਿਆ, ਜਦੋਂ ਕਿ ਦਸੰਬਰ 2023 ’ਚ ਇਹ 71.9 ਮਿਲੀਅਨ ਟਨ ਸੀ। ਸਮੀਖਿਆ ਅਧੀਨ ਮਿਆਦ ਦੇ ਦੌਰਾਨ ਕੁੱਲ ਕੋਲੇ ਦੀ ਖਰੀਦ 68.6 ਮਿਲੀਅਨ ਟਨ ਰਹੀ, ਜੋ ਪਿਛਲੇ ਸਾਲ ਦੇ ਮੁਕਾਬਲੇ 2.45% ਵੱਧ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਪ੍ਰੈਲ 2024 ਤੋਂ ਦਸੰਬਰ 2024 ਦੀ ਮਿਆਦ ਲਈ, ਸੀ.ਆਈ.ਐੱਲ. ਦਾ ਕੋਲਾ ਉਤਪਾਦਨ ਅਤੇ ਕੋਲੇ ਦੀ ਪੈਦਾਵਾਰ 543.4 ਮਿਲੀਅਨ ਟਨ (ਪਿਛਲੇ ਸਾਲ ਨਾਲੋਂ 2.2% ਵੱਧ) ਅਤੇ 561.2 ਮਿਲੀਅਨ ਟਨ (ਪਿਛਲੇ ਸਾਲ ਨਾਲੋਂ 1.6% ਵੱਧ) ਰਹੀ। ਕੋਲ ਇੰਡੀਆ ਇਕ ਕੋਲਾ ਮਾਈਨਿੰਗ ਕੰਪਨੀ ਹੈ ਜੋ ਕੋਲੇ ਦੇ ਉਤਪਾਦਨ ਅਤੇ ਵਿਕਰੀ ’ਚ ਲੱਗੀ ਹੋਈ ਹੈ। 30 ਸਤੰਬਰ 2024 ਤੱਕ, ਭਾਰਤ ਸਰਕਾਰ ਕੋਲ ਕੰਪਨੀ ’ਚ 63.13% ਹਿੱਸੇਦਾਰੀ ਹੈ। ਕੰਪਨੀ ਦਾ ਏਕੀਕ੍ਰਿਤ ਸ਼ੁੱਧ ਲਾਭ Q2FY25 ’ਚ 21.9% ਘੱਟ ਕੇ 6,289.10 ਕਰੋੜ ਰੁਪਏ ਹੋ ਗਿਆ, ਜਦੋਂ ਕਿ Q2FY24 ’ਚ ਇਹ 8048.64 ਕਰੋੜ ਰੁਪਏ ਸੀ। ਵਿੱਤੀ ਸਾਲ 25 ਦੀ ਦੂਜੀ ਤਿਮਾਹੀ 'ਚ ਸ਼ੁੱਧ ਵਿਕਰੀ 9% ਘੱਟ ਕੇ 27,271.30 ਕਰੋੜ ਰੁਪਏ ਰਹੀ। ਬੀ.ਐੱਸ.ਈ. 'ਤੇ ਸਟਾਕ 0.81% ਵਧ ਕੇ 387 ਰੁਪਏ ਹੋ ਗਿਆ।


 


author

Sunaina

Content Editor

Related News