ਕੋਲਾ, ਪੀਣ ਵਾਲੇ ਪਦਾਰਥ, ਆਈਸਕ੍ਰੀਮ ਕੰਪਨੀਆਂ ਨੂੰ ਵਧਦੇ ਤਾਪਮਾਨ ਦਰਮਿਆਨ ਵਿਕਰੀ ’ਚ ਵਾਧੇ ਦੀ ਉਮੀਦ
Friday, Apr 12, 2024 - 11:01 AM (IST)
ਨਵੀਂ ਦਿੱਲੀ (ਭਾਸ਼ਾ) - ਤਾਪਮਾਨ ’ਚ ਹੌਲੀ-ਹੌਲੀ ਵਾਧੇ ਅਤੇ ਲੂ ਦੀ ਸ਼ੁਰੂਆਤ ਨਾਲ, ਕੋਲਾਤੋਂ ਫਿਜ਼ ਪੇਅ, ਜੂਸ, ਮਿਨਰਲ ਵਾਟਰ, ਆਈਸਕ੍ਰੀਮ ਅਤੇ ਦੁੱਧ ਦੇ ਪੀਣ ਵਾਲੇ ਪਦਾਰਥਾਂ ਤੋਂ ਬਣੇ ਫਿਜ਼ ਡ੍ਰਿੰਕਸ ਵੇਚਣ ਵਾਲੇ ਐੱਫ. ਐੱਮ. ਸੀ. ਜੀ. (ਰੋਜ਼ਾਨਾ ਵਰਤੋਂ ਦੀਆਂ ਘਰੇਲੂ ਚੀਜ਼ਾਂ) ਅਤੇ ਡੇਅਰੀ ਕੰਪਨੀਆਂ ਨੂੰ ਵਿਕਰੀ ਵਧਣ ਦੀ ਉਮੀਦ ਹੈ। ਕੰਪਨੀਆਂ ਨੇ ਅਨੁਮਾਨਿਤ ਖਪਤਕਾਰਾਂ ਦੀ ਮੰਗ ਨੂੰ ਪੂਰਾ ਕਰਨ ਲਈ ਆਪਣੇ ਉਤਪਾਦਨ ਅਤੇ ਸਟੋਰੇਜ ਨੂੰ ਵੀ ਵਧਾਇਆ ਹੈ।
ਇਹ ਵੀ ਪੜ੍ਹੋ - ਗਾਜ਼ਾ ਜੰਗ ਹੁਣ ਵੀ ਲਾ ਰਹੀ ਕਰੂਡ ’ਚ ਅੱਗ, ਚੋਣਾਂ ਤੋਂ ਬਾਅਦ ਮਹਿੰਗਾ ਹੋਣ ਵਾਲਾ ਹੈ ਪੈਟਰੋਲ-ਡੀਜ਼ਲ!
ਪੀਣ ਵਾਲੇ ਪਦਾਰਥ ਬਣਾਉਣ ਵਾਲੀ ਮੁੱਖ ਕੰਪਨੀ ਪੈਪਸੀਕੋ ਨੇ ਕਿਹਾ ਕਿ ਗਰਮੀਆਂ ਦੇ ਮਹੀਨੇ ਕੁਦਰਤੀ ਤੌਰ ’ਤੇ ਇਸ ਦੇ ਉਤਪਾਦ ਲਈ ਸਭ ਲਈ ਅਨੁਕੂਲ ਹੁੰਦੇ ਹਨ। ਕੰਪਨੀ ਕੋਲ ਪੇਪਸੀ, 7ਅੱਪ, ਮਿਰਿੰਡਾ, ਮਾਊਂਟੇਨ ਡਿਊ, ਸਲਾਈਸ, ਗੇਟੋਰੇਡ ਅਤੇ ਟ੍ਰਾਪਿਕਾਨਾ ਵਰਗੇ ਬ੍ਰਾਂਡਾਂ ਦੀ ਮਾਲਕੀ ਹੈ। ਡਾਬਰ ਇੰਡੀਆ ਨੂੰ ਉਮੀਦ ਹੈ ਕਿ ਲੰਮੀ ਅਤੇ ਵਧੀ ਹੋਈ ਗਰਮੀ ਦੇ ਨਤੀਜੇ ਵਜੋਂ ਕੰਪਨੀ ਦੇ ਉਤਪਾਦਾਂ, ਖਾਸ ਤੌਰ ’ਤੇ ਇਸ ਦੇ ਪੀਣ ਵਾਲੇ ਪਦਾਰਥਾਂ ਅਤੇ ਗਲੂਕੋਜ਼ ਦੀ ਚੰਗੀ ਵਿਕਰੀ ਹੋਵੇਗੀ। ਡਾਬਰ ਇੰਡੀਆ ਲਿਮਟਿਡ ਦੇ ਸੇਲਜ਼ ਹੈੱਡ ਅੰਸ਼ੁਲ ਗੁਪਤਾ ਨੇ ਕਿਹਾ,‘‘ਅਸੀਂ ਇਸ ਲਈ ਪ੍ਰਚੂਨ ਅਤੇ ਥੋਕ ਪੱਧਰ ’ਤੇ ਸਟਾਕ ਕਰਨਾ ਸ਼ੁਰੂ ਕਰ ਦਿੱਤਾ ਹੈ।’’
ਇਹ ਵੀ ਪੜ੍ਹੋ - ਗਰਮੀਆਂ ਦੀਆਂ ਛੁੱਟੀਆਂ 'ਚ ਹਵਾਈ ਸਫ਼ਰ ਕਰਨ ਵਾਲੇ ਲੋਕਾਂ ਨੂੰ ਝਟਕਾ, 25 ਫ਼ੀਸਦੀ ਵਧੇ ਕਿਰਾਏ
ਕੋਕਾ-ਕੋਲਾ ਇੰਡੀਆ ਨੇ ਕਿਹਾ,‘‘ਇਹ ਹਮੇਸ਼ਾ ਬਾਜ਼ਾਰ ਦੀ ਗਤੀਸ਼ੀਲਤਾ ਅਤੇ ਖਪਤਕਾਰਾਂ ਦੀਆਂ ਤਰਜੀਹਾਂ ਦੇ ਮੁਤਾਬਕ ਕੰਮ ਕਰ ਰਿਹਾ ਹੈ ਅਤੇ ਉਤਪਾਦਨ ਨੂੰ ਵੀ ਵਧਾ ਰਿਹਾ ਹੈ।’’ ਕੋਕਾ-ਕੋਲਾ ਇੰਡੀਆ ਦੇ ਬੁਲਾਰੇ ਨੇ ਕਿਹਾ, ‘‘ਜਿਵੇਂ-ਜਿਵੇਂ ਗਰਮੀ ਦਾ ਮੌਸਮ ਨੇੜੇ ਆ ਰਿਹਾ ਹੈ, ਅਸੀਂ ਸਾਡੇ ਖਪਤਕਾਰਾਂ ਨਾਲ ਜੁੜੇ ਰਹਿਣ ਲਈ ਰਣਨੀਤਕ ਤੌਰ ’ਤੇ ਵੰਡ ਨੂੰ ਵਧਾ ਰਹੇ ਹਾਂ।’’ ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ. ਐੱਮ. ਡੀ.) ਨੇ ਇਸ ਗਰਮੀ ’ਚ ਖਾਸ ਤੌਰ ’ਤੇ ਅਪ੍ਰੈਲ ਅਤੇ ਜੂਨ ਦੇ ਵਿਚਕਾਰ ਲੰਬੇ ਸਮੇਂ ਤੱਕ ਗਰਮੀ ਦੀ ਲਹਿਰ ਦੀ ਚਿਤਾਵਨੀ ਦਿੱਤੀ ਹੈ।
ਇਹ ਵੀ ਪੜ੍ਹੋ - ਅਕਸ਼ੈ ਤ੍ਰਿਤੀਆ ਤੱਕ ਨਵਾਂ ਰਿਕਾਰਡ ਕਾਇਮ ਕਰੇਗਾ 'ਸੋਨਾ'! ਧਨਤੇਰਸ ਤੱਕ ਅਸਮਾਨੀ ਪਹੁੰਚ ਜਾਵੇਗੀ ਕੀਮਤ
ਕਾਰਖਾਨਿਆਂ ’ਚ ਉਤਪਾਦਨ ਸਮਰੱਥਾ ’ਚ ਵਾਧਾ
ਹੈਵਮੋਰ ਆਈਸਕ੍ਰੀਮ ਦੇ ਮੈਨੇਜਿੰਗ ਡਾਇਰੈਕਟਰ ਕੋਮਲ ਆਨੰਦ, ਨੇ ਕਿਹਾ,“ਵਧਦੀ ਮੰਗ ਨੂੰ ਪੂਰਾ ਕਰਨ ਲਈ, ਅਸੀਂ ਮੌਜੂਦਾ ਕਾਰਖਾਨਿਆਂ ’ਚ ਉਤਪਾਦਨ ਸਮਰੱਥਾ ਵਧਾ ਦਿੱਤੀ ਹੈ। ਜੁਲਾਈ-ਅਗਸਤ, 2024 ਤੋਂ ਪੁਣੇ ’ਚ ਜਲਦ ਹੀ ਸ਼ੁਰੂ ਹੋਣ ਵਾਲੇ ਸਾਡੇ ਕਾਰਖਾਨੇ ਦੀ ਵੱਡੀ ਮੰਗ ਨੂੰ ਪੂਰਾ ਕਰਨ ਲਈ ਤਿਆਰ ਹੋਵਾਂਗੇ।” ਇਸ ਦੇ ਨਾਲ ਹੀ ਕੰਪਨੀ ਇਸ ਸਾਲ ਆਈਸਕ੍ਰੀਮ ਦੇ 12 ਨਵੇਂ ਫਲੇਵਰ ਲੈ ਕੇ ਆ ਰਹੀ ਹੈ। ਇਕ ਨਿਰਮਾਤਾ ਬਾਸਕਿਨ ਰੌਬਿਨਸ ਇੰਡੀਆ ਨੇ ਕਿਹਾ ਕਿ ਉੱਚ ਗੁਣਵੱਤਾ ਅਤੇ ਵਿਸ਼ੇਸ਼ ਆਈਸਕ੍ਰੀਮ ਉਤਪਾਦਾਂ ਦੀ ਵਧਦੀ ਮੰਗ ਅਤੇ ਦੇਸ਼ ਭਰ ’ਚ ਵੱਧ ਰਹੇ ਤਾਪਮਾਨ ਦੇ ਵਿਚਕਾਰ ਖਪਤਕਾਰਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਯੋਗ ਹਾਂ।
ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8