ਮਸ਼ਹੂਰ ਕੰਪਨੀ ਸਿਟੀ ਗਰੁੱਪ ਨੇ ਕੀਤੀ ਭਵਿੱਖਬਾਣੀ, ਕਿਹਾ-2025 ਤੱਕ ਕੀਮਤਾਂ ’ਚ ਆਏਗੀ ਭਾਰੀ ਤੇਜ਼ੀ

06/14/2023 11:52:10 AM

ਨਵੀਂ ਦਿੱਲੀ (ਵਿਸ਼ੇਸ਼) – ਦੁਨੀਆ ਦੀ ਮਸ਼ਹੂਰ ਨਿਵੇਸ਼ ਅਤੇ ਬੈਂਕਿੰਗ ਕੰਪਨੀ ਸਿਟੀ ਗਰੁੱਪ ਨੇ ਆਉਣ ਵਾਲੇ ਕੁੱਝ ਸਾਲਾਂ ’ਚ ਕਾਪਰ ਦੀਆਂ ਕੀਮਤਾਂ ’ਚ ਜ਼ਬਰਦਸਤ ਤੇਜ਼ੀ ਦੀ ਭਵਿੱਖਬਾਣੀ ਕੀਤੀ ਹੈ। ਸਿਟੀ ਬੈਂਕ ਦਾ ਮੁਲਾਂਕਣ ਹੈ ਕਿ 2025 ਤੱਕ ਕਾਪਰ ਦੀਆਂ ਕੀਮਤਾਂ 15,000 ਡਾਲਰ ਪ੍ਰਤੀ ਟਨ ਤੱਕ ਪੁੱਜ ਸਕਦੀਆਂ ਹਨ। ਫਿਲਹਾਲ ਕਾਪਰ ਦੀ ਕੀਮਤ 8300 ਡਾਲਰ ਪ੍ਰਤੀ ਟਨ ਹੈ ਅਤੇ ਇਹ ਆਪਣੇ ਅਕਤੂਬਰ 2021 ਦੇ 11300 ਡਾਲਰ ਪ੍ਰਤੀ ਟਨ ਦੀ ਕੀਮਤ ਤੋਂ ਕਰੀਬ 26 ਫ਼ੀਸਦੀ ਹੇਠਾਂ ਚੱਲ ਰਹੀ ਹੈ। 

ਇਹ ਵੀ ਪੜ੍ਹੋ : MRF ਨੇ ਬਣਾਇਆ ਰਿਕਾਰਡ, 1 ਲੱਖ ਰੁਪਏ ਦਾ ਅੰਕੜਾ ਪਾਰ ਕਰਨ ਵਾਲਾ ਭਾਰਤ ਦਾ ਪਹਿਲਾ ਸਟਾਕ ਬਣਿਆ

ਸਿਟੀ ਗਰੁੱਪ ਦੀ ਕਮੋਡਿਟੀ ਰਿਸਰਚ ਦੇ ਮੈਨੇਜਿੰਗ ਡਾਇਰੈਕਟਰ ਮੈਕਸ ਲੇਟਨ ਨੇ ਕਿਹਾ ਕਿ ਫਿਲਹਾਲ ਦਰਮਿਆਨੀ ਮਿਆਦ ’ਚ ਕਾਪਰ ਦੀਆਂ ਕੀਮਤਾਂ ’ਚ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ ਪਰ 6 ਤੋਂ 12 ਮਹੀਨਿਆਂ ਬਾਅਦ ਇਸ ’ਚ ਜ਼ਬਰਦਸਤ ਤੇਜ਼ੀ ਸ਼ੁਰੂ ਹੋਵੇਗੀ, ਜੋ ਦੁਨੀਆ ਭਰ ’ਚ ਇਲੈਕਟ੍ਰਿਕ ਵਾਹਨਾਂ ਅਤੇ ਰਿਨਿਊਏਬਲ ਐਨਰਜੀ ਦਾ ਰੁਝਾਨ ਵਧਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਾਪਰ ਦੀ ਮੰਗ ਅਤੇ ਸਪਲਾਈ ਦਰਮਿਆਨ ਵੱਡਾ ਫ਼ਰਕ ਆਵੇਗਾ, ਕਿਉਂਕਿ ਇਲੈਕਟ੍ਰਿਕ ਵਾਹਨਾਂ ਲਈ ਰਵਾਇਤੀ ਵਾਹਨਾਂ ਦੇ ਮੁਕਾਬਲੇ 3 ਗੁਣਾ ਕਾਪਰ ਦੀ ਲੋੜ ਹੋਵੇਗੀ। 

ਦੱਸ ਦੇਈਏ ਕਿ ਇੱਥੇ ਅਸਲ ਚੁਣੌਤੀ ਪੈਦਾ ਹੋਣ ਵਾਲੀ ਹੈ, ਕਿਉਂਕਿ ਕਾਪਰ ਦੇ ਨਵੇਂ ਮਿਲਣ ਵਾਲੇ ਭੰਡਾਰਾਂ ਦੀ ਗਿਣਤੀ ’ਚ ਘਾਟ ਹੋ ਰਹੀ ਹੈ। ਇਸ ਲਈ ਨਵੇਂ ਹੋਰ ਭੰਡਾਰ ਲੱਭਣ ਅਤੇ ਉਤਪਾਦਨ ਕਰਨ ’ਚ ਹਾਲੇ ਸਮਾਂ ਲੱਗ ਸਕਦਾ ਹੈ, ਕਿਉਂਕਿ ਇਸ ’ਚ ਭਾਰੀ ਨਿਵੇਸ਼ ਹੁੰਦਾ ਹੈ। ਇਸ ਦੌਰਾਨ ਐੱਸ. ਐਂਡ ਪੀ. ਗਲੋਬਲ ਦੀ ਰਿਪੋਰਟ ਮੁਤਾਬਕ 1990 ਤੋਂ ਲੈ ਕੇ 2019 ਦੇ ਅੱਧ 224 ਕਾਪਰ ਭੰਡਾਰ ਲੱਭੇ ਗਏ ਸਨ, ਜਦ ਕਿ ਪਿਛਲੇ ਇਕ ਦਹਾਕੇ ’ਚ ਸਿਰਫ਼ 16 ਨਵੇਂ ਕਾਪਰ ਭੰਡਾਰਾਂ ਦੀ ਖੋਜ ਹੋਈ ਹੈ।

ਇਹ ਵੀ ਪੜ੍ਹੋ : ਵਿਦੇਸ਼ਾਂ ਤੱਕ ਪਹੁੰਚੇਗੀ ਅੰਮ੍ਰਿਤਸਰ ਦੀ ਬਾਸਮਤੀ ਦੀ ਮਹਿਕ, 80 ਪਿੰਡਾਂ ਦੇ ਕਿਸਾਨਾਂ ਨੇ ਲਿਆ ਵੱਡਾ ਅਹਿਦ

ਇਸ ਦਰਮਿਆਨ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ ਸਾਲ 10.5 ਮਿਲੀਅਨ ਇਲੈਕਟ੍ਰਿਕ ਵਾਹਨ ਵੇਚੇ ਗਏ ਹਨ ਅਤੇ ਬਲੂਮਬਰਗ ਨਿਊ ਐਨਰਜੀ ਫਾਈਨਾਂਸ ਦੀ ਰਿਪੋਰਟ ਮੁਤਾਬਕ 2026 ਤੱਕ ਇਹ ਅੰਕੜਾ 27 ਮਿਲੀਅਨ ਤੱਕ ਪੁੱਜ ਸਕਦਾ ਹੈ। ਰਵਾਇਤੀ ਇੰਜਣ ਵਾਲੇ ਵਾਹਨਾਂ ਦੀ ਵਿਕਰੀ ਅਗਲੇ ਦੋ ਸਾਲਾਂ ’ਚ ਆਪਣੇ ਉੱਚ ਪੱਧਰ ਨੂੰ ਛੂਹ ਲਵੇਗੀ। ਇਸ ਤੋਂ ਬਾਅਦ ਦੁਨੀਆ ਭਰ ’ਚ ਇਲੈਕਟ੍ਰਿਕ ਵਾਹਨਾਂ ਦਾ ਬੋਲਬਾਲਾ ਹੋਵੇਗਾ। 2030 ਤੱਕ ਕੁੱਲ ਵਿਕਣ ਵਾਲੇ ਵਾਹਨਾਂ ’ਚੋਂ 44 ਫ਼ੀਸਦੀ ਗਿਣਤੀ ਇਲੈਕਟ੍ਰਿਕ ਵਾਹਨਾਂ ਦੀ ਹੋ ਸਕਦੀ ਹੈ ਅਤੇ 2040 ਤੱਕ ਕੁੱਲ ਵਿਕਰੀ ਦੇ ਦੋ ਤਿਹਾਈ ਵਾਹਨ ਇਲੈਕਟ੍ਰਿਕ ਵਾਹਨ ਹੋਣਗੇ। ਇਲੈਕਟ੍ਰਿਕ ਵਾਹਨਾਂ ਦੀ ਵਧਦੀ ਮੰਗ ਕਾਰਣ ਹੀ ਕਾਪਰ ਦੀ ਮੰਗ-ਸਪਲਾਈ ’ਚ ਵੱਡਾ ਫ਼ਰਕ ਆ ਜਾਏਗਾ, ਜਿਸ ਕਾਰਣ ਕਾਪਰ ਦੀਆਂ ਕੀਮਤਾਂ ਵਧਣਗੀਆਂ।

ਇਹ ਵੀ ਪੜ੍ਹੋ : ਬਰੇਲੀ 'ਚ ਖੁੱਲ੍ਹਿਆ ਦੇਸ਼ ਦਾ ਪਹਿਲਾ ਦੋ ਕੋਚ ਵਾਲਾ ਰੇਲ ਕੈਫੇ, 24 ਘੰਟੇ ਲੈ ਸਕੋਗੇ ਸੁਆਦੀ ਭੋਜਨ ਦਾ ਆਨੰਦ (ਤਸਵੀਰਾਂ)

ਕਾਪਰ ਦੀ ਭਾਲ ’ਚ ਮੰਗੋਲੀਆ ਦੇ ਪੀ. ਐੱਮ. ਨੂੰ ਮਿਲੇ ਐਲਨ ਮਸਕ
ਦੁਨੀਆ ਦੀ ਸਭ ਤੋਂ ਵੱਡੀ ਇਲੈਕਟ੍ਰਿਕ ਵਾਹਨ ਕੰਪਨੀ ਟੈਸਲਾ ਵੀ ਕਾਪਰ ਦੇ ਆਉਣ ਵਾਲੇ ਸੰਕਟ ਨੂੰ ਲੈ ਕੇ ਚਿੰਤਾ ’ਚ ਹੈ। ਦੱਸਿਆ ਜਾ ਰਿਹਾ ਹੈ ਕਿ ਕੰਪਨੀ ਦੇ ਚੇਅਰਮੈਨ ਐਲਨ ਮਸਕ ਨੇ ਪਿਛਲੇ ਮਹੀਨੇ ਮੰਗੋਲੀਆ ਦੇ ਪ੍ਰਧਾਨ ਮੰਤਰੀ ਐੱਲ. ਓਯੂਨ ਐਰਡਨ ਨਾਲ ਮੁਲਾਕਾਤ ਕੀਤੀ ਹੈ। ਹਾਲਾਂਕਿ ਇਸ ਮੁਲਾਕਾਤ ਦਾ ਵਿਸ਼ਾ ਹਾਲੇ ਜਨਤਕ ਨਹੀਂ ਹੋਇਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਐਲਨ ਮਸਕ ਕਾਪਰ ਦੇ ਭਾਰੀ ਸੰਕਟ ਨੂੰ ਲੈ ਕੇ ਚਿੰਤਾ ’ਚ ਹਨ। ਮੰਗੋਲੀਆ ’ਚ ਭਾਰੀ ਮਾਤਰਾ ’ਚ ਕਾਪਰ ਪਾਇਆ ਜਾਂਦਾ ਹੈ ਅਤੇ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਕਾਪਰ ਦੀ ਖਾਨ ਮੰਗੋਲੀਆ ’ਚ ਹੀ ਹੈ। ਇਸ ਨੂੰ ਰੀਓ ਟਿੰਟੋ ਅਤੇ ਮੰਗੋਲੀਆ ਦੀ ਸਰਕਾਰ ਮਿਲ ਕੇ ਚਲਾਉਂਦੀ ਹੈ। ਰੀਓ ਟਿੰਟੋ ਨੇ ਮਈ ’ਚ ਇਹ ਐਲਾਨ ਕੀਤਾ ਹੈ ਕਿ ਉਸ ਨੇ ਇਸ ਖਾਨ ’ਚ ਕਾਪਰ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਟੈਸਲਾ ਮੰਗੋਲੀਆ ’ਚ ਹੀ ਮੈਟਲ ਪ੍ਰੋਸੈਸਿੰਗ ਪਲਾਂਟ ਲਗਾਉਣ ਦੀ ਯੋਜਨਾ ਬਣਾ ਰਹੀ ਹੈ ਅਤੇ ਇੱਥੋਂ ਪ੍ਰੋਸੈੱਸ ਹੋਣ ਵਾਲਾ ਮੈਟਲ ਚੀਨ ਦੇ ਸ਼ੰਘਾਈ ’ਚ ਸਥਿਤ ਕੰਪਨੀ ਦੀ ਫੈਕਟਰੀ ’ਚ ਇਸਤੇਮਾਲ ਹੋ ਸਕੇਗਾ।

ਇਹ ਵੀ ਪੜ੍ਹੋ : ਅਮਰੀਕਾ ’ਚ ਮੰਦੀ ਦਾ ਕਹਿਰ! 2 ਮਹੀਨਿਆਂ ’ਚ ਕਰੀਬ ਡੇਢ ਲੱਖ ਲੋਕ ਹੋਏ ਬੇਰੁਜ਼ਗਾਰ

ਨੋਟ - ਇਸ ਖ਼ਬਰ ਦੇ ਸਬੰਧ ਵਿੱਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਆਪਣਾ ਜਵਾਬ

 


rajwinder kaur

Content Editor

Related News