ਪਾਬੰਦੀ ਨਾਲ ਟਿਕਟਾਕ ਦੀ 75 ਅਰਬ ਦੀ ਯੋਜਨਾ ਨੂੰ ਲੱਗਿਆ ਧੱਕਾ

07/01/2020 1:26:48 AM

ਗੈਜੇਟ ਡੈਸਕ—ਭਾਰਤ 'ਚ ਟਿਕਟਾਕ 'ਤੇ ਲੱਗੀ ਪਾਬੰਦੀ ਨਾਲ ਕੰਪਨੀ ਦੇ ਭਾਰਤੀ ਬਾਜ਼ਾਰ 'ਚ ਵਿਸਤਾਰ 'ਤੇ ਹੋਣ ਵਾਲੀ ਇਕ ਬਿਲੀਅਨ ਡਾਲਰ ਭਾਵ ਕਰੀਬ 75 ਅਰਬ ਰੁਪਏ ਤੋਂ ਜ਼ਿਆਦਾ ਦੀ ਯੋਜਨਾ ਹੁਣ ਠੰਡੇ ਬਸਤੇ 'ਚ ਪੈ ਗਈ ਹੈ। ਭਾਰਤ ਸਕਰਾਰ ਨੇ ਸੋਮਵਾਰ ਨੂੰ 59 ਚਾਈਨੀਜ਼ ਐਪਸ 'ਤੇ ਪਾਬੰਦੀ ਲਗਾਈ ਹੈ ਜਿਸ 'ਚ ਟਿਕਟਾਕ, ਯੂ.ਸੀ. ਬ੍ਰਾਊਜਰ ਅਤੇ ਕੈਮ ਸਕੈਨਰ ਵਰਗੇ ਮਸ਼ਹੂਰ ਐਪਸ ਦੇ ਨਾਂ ਸ਼ਾਮਲ ਹਨ। ਸਰਕਾਰ ਦੁਆਰਾ ਪਾਬੰਦੀ ਲਗਾਏ ਜਾਣ ਤੋਂ ਬਾਅਦ ਟਿਕਟਾਕ ਪਲੇਅ-ਸਟੋਰ ਅਤੇ ਐਪਲ ਦੇ ਐਪ ਸਟੋਰ ਤੋਂ ਗਾਇਬ ਹੋ ਗਈ ਹੈ, ਉੱਥੇ ਏਅਰਟੈੱਲ ਵਰਗੀ ਟੈਲੀਕਾਮ ਕੰਪਨੀਆਂ ਨੇ ਵੀ ਆਪਣੇ ਨੈੱਟਵਰਕ 'ਤੇ ਟਿਕਟਾਕ ਨੂੰ ਬਲਾਕ ਕਰ ਦਿੱਤਾ ਹੈ।

ਭਾਰਤ-ਚੀਨ ਸਰਹੱਦ ਵਿਵਾਦ ਤੋਂ ਬਾਅਦ ਹੀ ਚਾਈਨੀਜ਼ ਪ੍ਰੋਡਕਟ ਦੇ ਬਾਈਕਾਟ ਦੀ ਗੱਲ ਹੋ ਰਹੀ ਸੀ। ਕੁਝ ਦਿਨ ਪਹਿਲਾਂ ਹੀ ਖੁਫੀਆ ਏਜੰਸੀਆਂ ਨੇ 52 ਚਾਈਨੀਜ਼ ਐਪਸ ਨੂੰ ਲੈ ਕੇ ਅਲਰਟ ਜਾਰੀ ਕੀਤਾ ਸੀ, ਹਾਲਾਂਕਿ ਸਰਕਾਰ ਦੇ 59 ਐਪਸ ਦੇ ਰੋਕ ਵਾਲੇ ਆਦੇਸ਼ 'ਚ ਸਰਹੱਦ ਵਿਵਾਦ ਦੀ ਚਰਚਾ ਨਹੀਂ ਹੈ। ਭਾਰਤ ਸਰਕਾਰ ਨੇ ਇਨ੍ਹਾਂ ਐਪਸ 'ਤੇ ਪ੍ਰਾਈਵੇਸੀ ਅਤੇ ਸਕਿਓਰਟੀ ਨੂੰ ਲੈ ਕੇ ਪਾਬੰਦੀ ਲਗਾਈ ਹੈ। ਬੈਨ ਹੋਈਆਂ ਐਪਸ 'ਚੋਂ ਇਕ ਐਪ ਦੀ ਕੰਪਨੀ ਦੇ ਵਕੀਲ ਨੇ ਇਕ ਸਮਾਚਾਰ ਏਜੰਸੀ ਨੇ ਦੱਸਿਆ ਕਿ ਜੇਕਰ ਸਰਕਾਰ ਇਸ ਆਦੇਸ਼ ਨੂੰ ਵਾਪਸ ਨਹੀਂ ਲੈਂਦੀ ਹੈ ਤਾਂ ਇਨ੍ਹਾਂ ਕੰਪਨੀਆਂ ਨੂੰ ਭਾਰਤ ਤੋਂ ਆਪਣੇ ਕਾਰੋਬਾਰ ਨੂੰ ਖਤਮ ਕਰਨਾ ਹੋਵੇਗਾ ਜਿਸ ਦਾ ਖਮਿਆਜ਼ਾ ਬੇਰੋਜ਼ਗਾਰੀ ਦੇ ਰੂਪ 'ਚ ਭੁਗਤਨਾ ਹੋਵੇਗਾ।

ਸਰਕਾਰ ਦੀ ਪਾਬੰਦੀ ਨਾਲ ਬਾਈਟਡਾਂਸ ਨੂੰ ਵੱਡਾ ਨੁਕਸਾਨ
ਵੈਸੇ ਤਾਂ ਸਰਕਾਰ ਨੇ ਕਈ ਕੰਪਨੀਆਂ ਦੀਆਂ ਐਪਸ 'ਤੇ ਪਾਬੰਦੀ ਲਗਾਈ ਹੈ ਪਰ ਇਸ 'ਚ ਸਭ ਤੋਂ ਜ਼ਿਆਦਾ ਨੁਕਸਾਨ ਬਾਈਟਡਾਂਸ (ByteDance) ਨੂੰ ਹੋਇਆ ਹੈ। ਦੱਸ ਦੇਈਏ ਕਿ ਬਾਈਟਡਾਂਸ ਟਿਕਟਾਕ ਦੀ ਪੈਰੇਂਟ ਕੰਪਨੀ ਹੈ। ਹੈਲੋ ਐਪ ਵੀ ਬਾਈਟਡਾਂਸ ਦੀ ਹੈ। ਪਿਛਲੇ ਸਾਲ ਬਾਈਟਡਾਂਸ ਦੇ ਕਈ ਸੀਨੀਅਰ ਅਧਿਕਾਰੀਆਂ ਨੇ ਆਪਣੇ ਕਾਰੋਬਾਰ ਦੇ ਵਿਸਤਾਰ ਲਈ ਭਾਰਤ 'ਚ ਇਕ ਬਿਲੀਅਨ ਡਾਲਰ ਭਾਵ ਕਰੀਬ 75 ਅਰਬ ਰੁਪਏ ਦੇ ਨਿਵੇਸ਼ ਦੀ ਗੱਲ ਕੀਤੀ ਸੀ ਪਰ ਸਰਕਾਰ ਦੇ ਇਕ ਫੈਸਲੇ ਨਾਲ ਕੰਪਨੀ ਦੀ ਇਹ ਯੋਜਨਾ ਪਟੜੀ ਤੋਂ ਉਤਰ ਗਈ ਹੈ। ਟਿਕਟਾਕ ਦੇ ਪੂਰੀ ਦੁਨੀਆ 'ਚ ਦੋ ਅਰਬ ਯੂਜ਼ਰਸ ਹਨ ਜਿਨ੍ਹਾਂ 'ਚ 30 ਫੀਸਦੀ ਭਾਰਤੀ ਹਨ।


Karan Kumar

Content Editor

Related News