ਚੀਨ ਨੂੰ ਹੋਵੇਗੀ ਤੰਬਾਕੂ ਪੱਤਿਆਂ ਦੀ ਬਰਾਮਦ
Monday, Jan 28, 2019 - 05:22 PM (IST)
ਨਵੀਂ ਦਿੱਲੀ— ਭਾਰਤ ਤੇ ਚੀਨ 'ਚ ਭਾਰਤੀ ਉਤਪਾਦਾਂ ਨੂੰ ਚੀਨ ਦੇ ਬਾਜ਼ਾਰ 'ਚ ਪ੍ਰਵੇਸ਼ ਦੇਣ ਸਮੇਤ ਵੱਖ-ਵੱਖ ਮੁੱਦਿਆਂ 'ਤੇ ਗੱਲਬਾਤ ਹੋਈ ਹੈ। ਵਣਜ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ।
ਇਹ ਬੈਠਕ ਪਿਛਲੇ ਹਫਤੇ ਪੇਈਚਿੰਗ 'ਚ ਵਣਜ ਸਕੱਤਰ ਅਨੂਪ ਵਾਧਵਨ ਅਤੇ ਚੀਨ ਦੇ ਕਸਟਮਜ਼ ਜਨਰਲ ਪ੍ਰਸ਼ਾਸਨ (ਜੀ. ਏ. ਸੀ. ਸੀ.) ਦੇ ਉਪ ਮੰਤਰੀ ਝਾਂਗ ਜਿਵੇਨ 'ਚ ਹੋਈ। ਦੋਵਾਂ ਪੱਖਾਂ 'ਚ ਭਾਰਤ ਵੱਲੋਂ ਗੈਰ-ਬਾਸਮਤੀ ਚੌਲ, ਮੱਛੀ ਦੇ ਚਾਰੇ ਅਤੇ ਮੱਛੀ ਦੇ ਤੇਲ ਦੀ ਬਰਾਮਦ ਦੇ ਪ੍ਰੋਟੋਕੋਲ ਨੂੰ ਲੈ ਕੇ ਸਮਝੌਤਾ ਹੋਇਆ ਹੈ। ਜੀ. ਏ. ਸੀ. ਸੀ. ਨੇ 6 ਭਾਰਤੀ ਮਿੱਲਾਂ ਨੂੰ ਚੀਨ ਨੂੰ ਰੈਪਸੀਡ ਮੀਲ ਦੀ ਬਰਾਮਦ ਦੀ ਵੀ ਆਗਿਆ ਦਿੱਤੀ ਹੈ। ਇਸ ਤੋਂ ਇਲਾਵਾ ਦੋਵਾਂ ਦੇਸ਼ਾਂ ਨੇ ਭਾਰਤ ਵੱਲੋਂ ਤੰਬਾਕੂ ਦੇ ਪੱਤਿਆਂ ਨੂੰ ਚੀਨ ਨੂੰ ਬਰਾਮਦ ਕੀਤੇ ਜਾਣ ਦੀਆਂ ਵਿਵਸਥਾਵਾਂ ਦੇ ਬਾਰੇ ਵੀ ਇਕ ਸਮਝੌਤਾ ਕੀਤਾ।
