ਚੀਨ ’ਚ ਮਚਿਆ ਹਾਹਾਕਾਰ, ਸਭ ਤੋਂ ਵੱਡੀ ਰੀਅਲ ਅਸਟੇਟ ਕੰਪਨੀ ਐਵਰਗ੍ਰਾਂਡੇ ਹੋਈ ਦਿਵਾਲੀਆ

Saturday, Aug 19, 2023 - 10:19 AM (IST)

ਨਵੀਂ ਦਿੱਲੀ (ਇੰਟ.)– ਦੁਨੀਆ ਦੀ ਫੈਕਟਰੀ ਅਤੇ ਆਰਥਿਕ ਮਹਾਸ਼ਕਤੀ ਕਹੇ ਜਾਣ ਵਾਲੇ ਚੀਨ ਦਾ ਦੀਵਾ ਬੁੱਝਦਾ ਹੋਇਆ ਦਿਖਾਈ ਦੇ ਰਿਹਾ ਹੈ। ਆਰਥਿਕ ਸੁਸਤੀ ਦਰਮਿਆਨ ਚੀਨ ਦੀ ਸਭ ਤੋਂ ਵੱਡੀ ਰੀਅਲ ਅਸਟੇਟ ਕੰਪਨੀ ਚਾਈਨਾ ਐਵਰਗ੍ਰਾਂਡੇ ਦੇ ਦਿਵਾਲੀਆ ਹੋਣ ਨਾਲ ਦੇਸ਼ ’ਚ ਹੰਗਾਮਾ ਮਚ ਗਿਆ ਹੈ। ਇਸ ਦਿੱਗਜ ਕੰਪਨੀ ਨੇ ਅਮਰੀਕਾ ਦੀ ਇਕ ਅਦਾਲਤ ਵਿੱਚ ਬੈਂਕਰਪਸੀ ਲਈ ਅਰਜ਼ੀ ਦਾਖਲ ਕੀਤੀ ਹੈ। ਦੱਸ ਦੇਈਏ ਕਿ ਪਿਛਲੇ ਸਾਲ ਐਵਰਗ੍ਰਾਂਡੇ ਦੇ ਡਿਫਾਲਟ ਕਰਨ ਤੋਂ ਬਾਅਦ ਉੱਥੋਂ ਦੇ ਰੀਅਲ ਸੈਕਟਰ ਦੇ ਢਹਿਣ ਦੀ ਸ਼ੁਰੂਆਤ ਹੋ ਗਈ ਸੀ ਪਰ ਹੁਣ ਇਸ ਦੇ ਦਿਵਾਲੀਆ ਹੋਣ ਤੋਂ ਬਾਅਦ ਚੀਨ ’ਚ ਹਾਹਾਕਾਰ ਮਚ ਗਿਆ ਹੈ।

ਇਹ ਵੀ ਪੜ੍ਹੋ : McDonald's ਤੇ Subway ਮਗਰੋਂ ਟਮਾਟਰਾਂ ਦੀ ਵਧਦੀ ਕੀਮਤ ਨੇ ਚਿੰਤਾ 'ਚ ਪਾਇਆ ਬਰਗਰ ਕਿੰਗ, ਲਿਆ ਇਹ ਫ਼ੈਸਲਾ

ਸਭ ਤੋਂ ਵੱਧ ਕਰਜ਼ੇ ਵਾਲੀ ਰੀਅਲ ਅਸਟੇਟ ਕੰਪਨੀ
ਐਵਰਗ੍ਰਾਂਡੇ ਦੁਨੀਆ ਵਿੱਚ ਸਭ ਤੋਂ ਵੱਧ ਕਰਜ਼ੇ ਵਾਲੀ ਰੀਅਲ ਅਸਟੇਟ ਕੰਪਨੀ ਹੈ। ਇਸ ਕੰਪਨੀ ’ਤੇ 330 ਅਰਬ ਡਾਲਰ ਦਾ ਕਰਜ਼ਾ ਹੈ। ਐਵਰਗ੍ਰਾਂਡੇ ਨੇ 2021 ਦੇ ਅਖੀਰ ’ਚ ਕਰਜ਼ੇ ਦੇ ਭੁਗਤਾਨ ’ਚ ਧੋਖਾਦੇਹੀ ਕੀਤੀ ਸੀ। ਐਵਰਗ੍ਰਾਂਡੇ ਦੇ ਨਾਲ ਹੀ ਇਸ ਦੀ ਸਹਿਯੋਗੀ ਕੰਪਨੀ ਤਿਆਨਜੀ ਹੋਲਡਿੰਗਸ ਨੇ ਵੀ ਬੈਂਕਰਪਸੀ ਲਈ ਅਰਜ਼ੀ ਦਾਖਲ ਕੀਤੀ ਹੈ। ਕੰਪਨੀ ਨੇ ਅਮਰੀਕਾ ਦੀ ਅਦਾਲਤ ਤੋਂ ਬੈਂਕਰਪਸੀ ਕੋਰਡ ਦੇ ਚੈਪਟਰ-15 ਦੇ ਤਹਿਤ ਰਾਹਤ ਦੀ ਮੰਗ ਕੀਤੀ ਹੈ। ਇਸ ਨਾਲ ਲੈਣਦਾਰ ਕੰਪਨੀ ਦੇ ਖ਼ਿਲਾਫ਼ ਮੁਕੱਦਮਾ ਦਰਦ ਨਹੀਂ ਕਰ ਸਕਦੇ ਹਨ ਅਤੇ ਨਾ ਹੀ ਉਸ ਦੇ ਐਸੇਟਸ ਨੂੰ ਅਟੈਚ ਕਰ ਸਕਦੇ ਹਨ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਦੇਸ਼ ਦੇ 100 ਸ਼ਹਿਰਾਂ 'ਚ ਚਲਾਈਆਂ ਜਾਣਗੀਆਂ 10,000 ਇਲੈਕਟ੍ਰਿਕ ਬੱਸਾਂ

ਦੱਸ ਦੇਈਏ ਕਿ ਐਵਰਗ੍ਰਾਂਡੇ ਦੀ ਸਥਾਪਨਾ 1996 ’ਚ ਹੋਈ ਸੀ। ਇਹ ਚੀਨ ਦੀਆਂ ਸਭ ਤੋਂ ਵੱਡੀਆਂ ਰੀਅਲ ਅਸਟੇਟ ਕੰਪਨੀਆਂ ’ਚੋਂ ਇਕ ਹੈ। ਉਸ ਦੇ ਫਾਊਂਡਰ ਸ਼ੂ ਜਿਆਯਿਨ ਸਾਲ 2017 ਵਿੱਚ ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਸਨ। ਰੀਅਲ ਅਸਟੇਟ ’ਚ ਸਫਲਤਾ ਤੋਂ ਬਾਅਦ ਕੰਪਨੀ ਨੇ ਇਲੈਕਟ੍ਰਿਕ ਵ੍ਹੀਕਲ, ਹੈਲਥ ਕਲੀਨਿਕ, ਮਿਨਰਲ ਵਾਟਰ ਸਮੇਤ ਕਈ ਦੂਜੇ ਕਾਰੋਬਾਰਾਂ ’ਚ ਐਂਟਰੀ ਕੀਤੀ। ਹਾਂਗਕਾਂਗ ਦੇ ਸ਼ੇਅਰ ਬਾਜ਼ਾਰ ਵਿੱਚ 2021 ਤੋਂ ਬਾਅਦ ਕੰਪਨੀ ਦੇ ਸ਼ੇਅਰਾਂ ’ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਹੁਣ ਇਹ ਕੰਪਨੀ ਦਿਵਾਲੀਆ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਟਮਾਟਰ ਦੀਆਂ ਕੀਮਤਾਂ ਨੂੰ ਨੱਥ ਪਾਉਣ ਲਈ ਭਾਰਤ ਦਾ ਅਹਿਮ ਕਦਮ, ਭਲਕੇ ਤੋਂ ਵਿਕਣਗੇ 50 ਰੁ. ਕਿਲੋ

ਢਹਿ ਰਿਹਾ ਹੈ ਚੀਨ ਦਾ ਕਿਲ੍ਹਾ
ਚੀਨ ’ਚ ਰੀਅਲ ਅਸਟੇਟ ਸੈਕਟਰ ਨੂੰ ਉੱਥੋਂ ਦੀ ਅਰਥਵਿਵਸਥਾ ਦਾ ਮਜ਼ਬੂਤ ਥੰਮ ਮੰਨਿਆ ਜਾਂਦਾ ਹੈ ਪਰ ਬੀਤੇ ਕਈ ਸਾਲ ਤੋਂ ਉੱਥੇ ਰੀਅਲ ਅਸਟੇਟ ਸੈਕਟਰ ਕਮਜ਼ੋਰ ਮੰਗ ਨਾਲ ਜੂਝ ਰਿਹਾ ਹੈ। ਚੀਨ ਵਿੱਚ ਕਈ ਸ਼ਹਿਰ ਖਾਲੀ ਪਈਆਂ ਗਗਨਚੁੰਮੀ ਇਮਾਰਤਾਂ ਨਾਲ ਭਰੇ ਹੋਏ ਹਨ। ਇਹ ਘੋਸਟ ਟਾਊਨ ਉੱਥੋਂ ਦੀ ਰੀਅਲ ਅਸਟੇਟ ਸੈਕਟਰ ਦੀ ਬਦਹਾਲੀ ਪਹਿਲਾਂ ਤੋਂ ਹੀ ਦੱਸ ਰਹੇ ਸਨ, ਕੋਰੋਨਾ ਕਾਲ ’ਚ ਇਹ ਸੰਕਟ ਹੋਰ ਵੀ ਵਧ ਗਿਆ, ਜਿਸ ਤੋਂ ਬਾਅਦ 2021 ਦੇ ਅੱਧ ਵਿਚ ਚੀਨ ਦਾ ਰੀਅਲ ਅਸਟੇਟ ਦਾ ਸੰਕਟ ਸ਼ੁਰੂ ਹੋਇਆ। 2021 ਤੋਂ ਹੁਣ ਤੱਕ ਕਈ ਵੱਡੀਆਂ ਕੰਪਨੀਆਂ ਡਿਫਾਲਟ ਕਰ ਚੁੱਕੀਆਂ ਹਨ।

ਇਹ ਵੀ ਪੜ੍ਹੋ : ਮਾਨਸੂਨ ਕਮਜ਼ੋਰ ਹੋਣ ਤੋਂ ਬਾਅਦ ਵੀ ਸਸਤੇ ਨਹੀਂ ਹੋਏ ਮਸਾਲੇ, 1400 ਰੁਪਏ ਪ੍ਰਤੀ ਕਿਲੋ ਹੋਇਆ ਜੀਰਾ

ਬੈਂਕਿੰਗ ਸੈਕਟਰ ’ਤੇ ਵੀ ਸੰਕਟ ਦੇ ਬੱਦਲ
ਚੀਨ ਦਾ ਰੀਅਲ ਅਸਟੇਟ ਸੈਕਟਰ ਦਾ ਸੰਕਟ ਦੂਜੇ ਸੈਕਟਰਾਂ ਨੂੰ ਵੀ ਲਪੇਟ ’ਚ ਲੈ ਰਿਹਾ ਹੈ। ਹਾਲ ਹੀ ’ਚ ਚੀਨ ਦਾ ਇਕ ਸ਼ੈਡੋ ਬੈਂਕ ਡਿਫਾਲਟ ਕਰ ਚੁੱਕਾ ਹੈ। ਦੇਸ਼ ਦੀ ਸਭ ਤੋਂ ਵੱਡੀ ਪ੍ਰਾਈਵੇਟ ਡਿਵੈੱਲਪਰ ਕੰਟਰੀ ਗਾਰਡਨ ਦੀ ਹਾਲਤ ਵੀ ਦਿਨ-ਪ੍ਰਤੀ ਦਿਨ ਖਰਾਬ ਹੋ ਰਹੀ ਹੈ। ਕੰਪਨੀ ਨੇ ਇਸ ਮਹੀਨੇ ਵਿਆਜ ਦੇ ਭੁਗਤਾਨ ਵਿਚ ਡਿਫਾਲਟ ਕੀਤਾ ਹੈ। ਇਸ ਨਾਲ ਨਿਵੇਸ਼ਕ ਕਾਫ਼ੀ ਘਬਰਾਏ ਹੋਏ ਹਨ। ਰੀਅਲ ਅਸਟੇਟ ਸੰਕਟ ਕਾਰਨ ਚੀਨ ’ਚ ਕਈ ਹਾਊਸਿੰਗ ਪ੍ਰਾਜੈਕਟ ਅਟਕੇ ਹੋਏ ਹਨ।

ਇਹ ਵੀ ਪੜ੍ਹੋ : 70 ਰੁਪਏ ਕਿਲੋ ਵਿਕੇਗਾ ਟਮਾਟਰ! ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਚੁੱਕ ਰਹੀ ਇਹ ਵੱਡਾ ਕਦਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News