ਚੀਨ ਨੇ ਉਡਾਇਆ PM ਦੀ ਅਪੀਲ ਦਾ ਮਜ਼ਾਕ, ਕਿਹਾ-ਚੀਨੀ LED ਦੇ ਬਿਨਾਂ ਦੀਵਾਲੀ ਹੋਵੇਗੀ 'ਕਾਲੀ'
Friday, Nov 13, 2020 - 05:56 PM (IST)

ਬੀਜਿੰਗ — ਚੀਨ ਦੇ ਅਧਿਕਾਰਤ ਅਖਬਾਰ ਗਲੋਬਲ ਟਾਈਮਜ਼ ਨੇ ਦੀਵਾਲੀ ਤੋਂ ਠੀਕ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਵੋਕਲ ਫਾਰ ਲੋਕਲ' ਦੀ ਅਪੀਲ ਦਾ ਮਜ਼ਾਕ ਉਡਾਇਆ ਹੈ। ਚੀਨੀ ਅਖਬਾਰ ਨੇ ਦਾਅਵਾ ਕੀਤਾ ਹੈ ਕਿ ਰੋਸ਼ਨੀ ਦਾ ਤਿਉਹਾਰ ਦੀਵਾਲੀ ਚੀਨ ਦੀਆਂ ਐਲ.ਈ.ਡੀ. ਲਾਈਟਾਂ ਤੋਂ ਬਿਨਾਂ 'ਕਾਲੀ' ਹੋਵੇਗੀ। ਗਲੋਬਲ ਟਾਈਮਜ਼ ਨੇ ਕਿਹਾ ਕਿ ਭਾਰਤੀ ਅਧਿਕਾਰੀਆਂ ਦੀ ਅਪੀਲ ਦੇ ਬਾਵਜੂਦ ਭਾਰਤ ਵਿਚ ਚੀਨੀ ਐਲ.ਈ.ਡੀ. ਲਾਈਟਾਂ ਦੀ ਜ਼ੋਰਦਾਰ ਮੰਗ ਹੈ ਅਤੇ ਕਈ ਕੰਪਨੀਆਂ ਨੂੰ ਓਵਰਟਾਈਮ ਕੰਮ ਕਰਨਾ ਪੈ ਰਿਹਾ ਹੈ।
ਗਲੋਬਲ ਟਾਈਮਜ਼ ਨੇ ਕਿਹਾ, 'ਭਾਰਤੀ ਅਧਿਕਾਰੀਆਂ ਦੇ ਐਲਈਡੀ ਲਾਈਟਾਂ ਦੇ ਸਥਾਨੀਕਰਨ ਦੀ ਅਪੀਲ ਕਰਨ ਤੋਂ ਬਾਅਦ ਵੀ ਭਾਰਤ ਦੇ ਦੀਵਾਲੀ ਤਿਉਹਾਰ 'ਤੇ ਚੀਨੀ ਬਰਾਮਦਕਾਰ ਭਾਰਤੀ ਉਤਪਾਦਕਤਾਂ ਨੂੰ ਗੁਣਵੱਤਾ, ਸਰਵਿਸ ਅਤੇ ਕੀਮਤ ਦੇ ਮਾਮਲੇ ਵਿਚ ਪਿੱਛੇ ਛੱਡ ਰਹੇ ਹਨ। ਬਹੁਤ ਸਾਰੇ ਚੀਨੀ ਉਤਪਾਦਕਾਂ ਨੂੰ ਤਾਂ ਓਵਰਟਾਈਮ ਕੰਮ ਕਰਨਾ ਪੈਂਦਾ ਹੈ ਜਦੋਂਕਿ ਭਾਰਤ ਦੇ ਪ੍ਰਧਾਨਮੰਤਰੀ ਨੇ ਸੋਮਵਾਰ ਨੂੰ ਲੋਕਾਂ ਨੂੰ ਸਥਾਨਕ ਉਤਪਾਦਾਂ ਦੀ ਮਦਦ ਨਾਲ ਦੀਵਾਲੀ ਮਨਾਉਣ ਲਈ ਕਿਹਾ ਸੀ।'
ਇਹ ਵੀ ਪੜ੍ਹੋ : ਜਿੰਨਾ ਸੋਨਾ ਖ਼ਰੀਦੋਗੇ ਓਨੀ ਚਾਂਦੀ ਮਿਲੇਗੀ ਮੁਫ਼ਤ, ਜਾਣੋ ਇਨ੍ਹਾਂ ਕੰਪਨੀਆਂ ਦੀਆਂ ਵਿਸ਼ੇਸ਼ ਸਹੂਲਤਾਂ ਬਾਰੇ
ਚੀਨੀ ਅਖਬਾਰ ਨੇ ਦਾਅਵਾ ਕੀਤਾ ਕਿ ਚੀਨੀ ਕੰਪਨੀਆਂ ਦੀਵਾਲੀ ਦੇ ਆਰਡਰ ਨੂੰ ਪੂਰਾ ਕਰਨ ਲਈ ਅਕਤੂਬਰ ਤੋਂ ਆਪਣੀ ਪੂਰੀ ਸਮਰੱਥਾ ਅਨੁਸਾਰ ਕੰਮ ਕਰ ਰਹੀਆਂ ਹਨ। ਇਕ ਚੀਨੀ ਬਰਾਮਦਕਾਰ ਵੈਂਗ ਨੇ ਕਿਹਾ, 'ਸਾਨੂੰ ਭਾਰਤ ਸਮੇਤ ਕਰੋੜਾਂ ਯੂਨਿਟਾਂ ਦੇ ਨਿਰਯਾਤ ਦਾ ਆਰਡਰ ਮਿਲਿਆ ਹੈ। ਸਾਡੀ ਉਤਪਾਦਨ ਲਾਈਨ ਵਿਚ ਹਰ ਰੋਜ਼ ਇਕ ਲੱਖ ਐਲ.ਈ.ਡੀ. ਲਾਈਟਾਂ ਪੈਦਾ ਕਰਨ ਦੀ ਸਮਰੱਥਾ ਹੈ। ਇਹ ਆਰਡਰ ਨੂੰ ਪੂਰਾ ਕਰਨ ਲਈ ਕਾਫ਼ੀ ਨਹੀਂ ਹੈ ਇਸ ਲਈ ਅਸੀਂ ਆਪਣੀ ਸਮਰੱਥਾ ਵਧਾ ਰਹੇ ਹਾਂ'।
ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਦੁਨੀਆ ਦੀ ਇਸ ਦਿੱਗਜ ਕੰਪਨੀ 'ਚ ਕਰ ਰਹੇ 5 ਕਰੋੜ ਡਾਲਰ ਦਾ ਨਿਵੇਸ਼
ਚੀਨ ਦੀਆਂ ਐਲ.ਈ.ਡੀ. ਲਾਈਟ ਤੋਂ ਬਿਨਾਂ ਇਹ ਰੋਸ਼ਨੀ ਹਨੇਰੇ ਵਿਚ ਬਦਲ ਜਾਵੇਗੀ
ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਅਨੁਸਾਰ, 'ਭਾਰਤ ਨੇ ਪਿਛਲੇ ਸਾਲਾਂ ਵਿਚ ਲਗਭਗ 10 ਅਰਬ ਰੁਪਏ ਦੀਆਂ ਐਲ.ਈ.ਡੀ. ਲਾਈਟਾਂ ਦੀ ਦਰਾਮਦ ਕੀਤੀ ਹੈ। ਗਲੋਬਲ ਟਾਈਮਜ਼ ਨੇ ਚੀਨੀ ਮਾਹਰ ਕੀਨ ਫੈਂਗ ਦੇ ਹਵਾਲੇ ਨਾਲ ਕਿਹਾ ਕਿ ਮੋਦੀ ਸਰਕਾਰ ਚੀਨੀ ਉਤਪਾਦਾਂ 'ਤੇ ਆਪਣੀ ਨਿਰਭਰਤਾ ਨੂੰ ਘਟਾਉਣ ਲਈ ਜਾਣ-ਬੁੱਝ ਕੇ ਦੀਵਾਲੀ ਦੇ ਸਮੇਂ ਸਥਾਨਕ ਉਤਪਾਦਾਂ ਦੀ ਖਰੀਦ ਨੂੰ ਉਤਸ਼ਾਹਤ ਕਰ ਰਹੀ ਹੈ।
ਇਹ ਵੀ ਪੜ੍ਹੋ : ਸਾਵਰੇਨ ਗੋਲਡ ਬਾਂਡ ਸਕੀਮ : ਦੀਵਾਲੀ 'ਤੇ ਸਸਤਾ ਸੋਨਾ ਖਰੀਦਣ ਦਾ ਆਖਰੀ ਮੌਕਾ
ਕਿਆਨ ਫੇਂਗ ਨੇ ਕਿਹਾ ਕਿ ਮੋਦੀ ਸਰਕਾਰ ਦਾ ਇਹ ਦਾਅ ਕੰਮ ਨਹੀਂ ਕਰੇਗਾ ਕਿਉਂਕਿ ਚੀਨੀ ਉਤਪਾਦ ਸਸਤੇ ਹਨ ਅਤੇ ਉਨ੍ਹਾਂ ਦੀ ਗੁਣਵੱਤਾ ਚੰਗੀ ਹੈ। ਉਸਨੇ ਧਮਕੀ ਭਰੇ ਸ਼ਬਦਾਂ ਵਿਚ ਕਿਹਾ, 'ਦੀਵਾਲੀ ਅਸਲ ਵਿਚ ਭਾਰਤ ਵਿਚ ਰੋਸ਼ਨੀ ਦਾ ਪ੍ਰਤੀਕ ਹੈ ਪਰ ਚੀਨ ਦੀਆਂ ਐਲ.ਈ.ਡੀ. ਲਾਈਟ ਤੋਂ ਬਿਨਾਂ ਇਹ ਰੋਸ਼ਨੀ 'ਹਨੇਰੇ' ਵਿਚ ਬਦਲ ਜਾਵੇਗੀ।” ਇਹੀ ਕਾਰਨ ਹੈ ਕਿ ਭਾਰਤੀ ਖਪਤਕਾਰ ਚੀਨੀ ਲਾਈਟ ਨੂੰ ਜ਼ਬਰਦਸਤ ਖਰੀਦ ਰਹੇ ਹਨ।
ਇਹ ਵੀ ਪੜ੍ਹੋ : ਸ਼ੇਅਰ ਬਾਜ਼ਰ ਟ੍ਰੇਡਿੰਗ 2020 : ਜਾਣੋ ਮਹੂਰਤ ਟ੍ਰੇਡਿੰਗ ਦਾ ਸਮਾਂ, ਮਹੱਤਵ ਅਤੇ ਹੋਰ ਜਾਣਕਾਰੀ ਬਾਰੇ