ਚੀਨ ''ਚ ਕੋਰੋਨਾ ਵਾਇਰਸ ਦਾ ਖੌਫ, ਕੈਂਸਲ ਕਰਵਾਈ ਜਾ ਰਹੀ ਹੈ ਟ੍ਰੈਵਲਸ ਬੁਕਿੰਗ

01/23/2020 4:35:03 PM

ਨਵੀਂ ਦਿੱਲੀ—ਭਾਰਤ 'ਚ ਟ੍ਰੈਵਲਸ ਨੇ ਕੋਰੋਨਾ ਵਾਇਰਸ ਦੇ ਖਦਸ਼ੇ ਦੇ ਕਾਰਨ ਚੀਨ ਦੀ ਬੁਕਿੰਗ ਰੱਦ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ। ਟ੍ਰੈਵਲ ਆਪਰੇਟਰਸ ਅਤੇ ਆਨਲਾਈਨ ਏਜੰਟਸ ਨੇ ਦੱਸਿਆ ਕਿ ਚੀਨ ਦੇ ਸ਼ੰਘਾਈ ਅਤੇ ਬੀਜਿੰਗ ਵਰਗੇ ਸ਼ਹਿਰਾਂ ਲਈ ਕਵੇਰੀ ਵੀ ਘੱਟ ਹੋ ਗਈ ਹੈ।  ਦੇ ਮੈਨੇਜਿੰਗ ਡਾਇਰੈਕਟਰ ਕਪਿਲ ਗੋਸਵਾਮੀ ਨੇ ਕਿਹਾ ਕਿ ਅਸੀਂ ਬਿਜ਼ਨੈੱਸ ਟ੍ਰੈਵਲਸ ਨਾਲ ਕੈਂਸਲੇਸ਼ਨ ਮਿਲ ਰਹੀ ਹੈ। ਇਹ ਭਾਰਤ ਤੋਂ ਚੀਨ 'ਚ ਛੁੱਟੀਆਂ ਬਿਤਾਉਣ ਦਾ ਸੀਜ਼ਨ ਨਹੀਂ ਹੈ।
ਹੋਰ ਟ੍ਰੈਵਲਸ ਵੀ ਬਾਅਦ ਦੀ ਬੁਕਿੰਗ ਕਰਵਾਉਣ ਤੋਂ ਬਚ ਰਹੇ ਹਨ।
ਕਲੀਅਰਟਰਿੱਪ ਦੇ ਸੀਨੀਅਰ ਵਾਈਸ ਪ੍ਰੈਸੀਡੈਂਟ ਬਾਲੂ ਰਾਮਚੰਦਰ ਨੇ ਕਿਹਾ ਕਿ ਵਾਇਰਸ ਫੈਲਾਉਣ ਦੀ ਜਾਣਕਾਰੀ ਮਿਲਣ ਦੇ ਬਾਅਦ ਟ੍ਰੈਵਲਸ ਨੇ ਚੀਨ ਦੀ ਬੁਕਿੰਗ ਕਰਵਾਉਣ ਤੋਂ ਬਚਣਾ ਸ਼ੁਰੂ ਕਰ ਦਿੱਤਾ ਹੈ। ਹੈਲਪ ਮਿਨਿਸਟਰੀ ਵਲੋਂ ਇਸ ਬਾਰੇ 'ਚ ਐਡਵਾਈਜ਼ਰੀ ਜਾਰੀ ਹੋਣ ਦੇ ਬਾਅਦ ਟ੍ਰੈਵਲਸ ਸਾਵਧਾਨ ਹੋ ਗਏ ਹਨ। ਕਲੀਅਰਟਰਿੱਪ ਨੇ ਪਿਛਲੇ ਹਫਤੇ ਚੀਨ ਦੀ ਬੁਕਿੰਗ 'ਚ 31 ਫੀਸਦੀ ਦੀ ਕਮੀ ਦਰਜ ਕੀਤੀ।
ਕੁਝ ਮੀਡੀਆ ਰਿਪੋਰਟ ਅਨੁਮਾਨ ਚੀਨ 'ਚ ਕੋਰੋਨਾ ਵਾਇਰਸ ਨਾਲ ਹੁਣ ਤੱਕ 17 ਲੋਕਾਂ ਦੀ ਮੌਤ ਹੋਈ ਹੈ। ਇਸ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 400 ਤੱਕ ਪਹੁੰਚ ਗਈ ਹੈ। ਥਾਮਸ ਕੁਕ (ਇੰਡੀਆ) ਦੇ ਪ੍ਰੈਸੀਡੈਂਟ ਰਾਜੀਵ ਕਾਲੇ ਨੇ ਦੱਸਿਆ ਕਿ ਚੀਨ ਦੀ ਯਾਤਰਾ ਨੂੰ ਲੈ ਕੇ ਕਸਟਮਰ ਡਰ ਜਤਾ ਰਹੇ ਹਨ। ਸਾਡੇ ਬਹੁਤ ਸਾਰੇ ਕਸਟਮਰ ਚੀਨ ਦੀ ਯਾਤਰਾ ਟਾਲ ਰਹੇ ਹਨ। ਬੁਕਿੰਗ ਕੈਂਸਲ ਕਰਵਾਉਣ ਵਾਲਿਆਂ ਨੂੰ ਹੋਰ ਡੈਸਟੀਨੇਸ਼ਨ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।
ਹੈਲਥ ਮਿਨਿਸਟਰੀ ਨੇ ਪਿਛਲੇ ਹਫਤੇ ਇਕ ਐਡਵਾਈਜ਼ਰੀ ਜਾਰੀ ਕਰਕੇ ਚੀਨ ਦੀ ਯਾਤਰਾ ਕਰਨ ਵਾਲੇ ਭਾਰਤੀਆਂ ਨੂੰ ਸਿਹਤਮੰਦ ਨੂੰ ਲੈ ਕੇ ਸਾਵਧਾਨ ਰਹਿਣ ਅਤੇ ਬੀਮਾਰ ਲੋਕਾਂ ਦੇ ਨੇੜੇ ਜਾਣ ਤੋਂ ਬਚਣ ਨੂੰ ਕਿਹਾ ਸੀ। ਸਿਵਿਲ ਐਵੀਏਸ਼ਨ ਮਿਨਿਸਟਰੀ ਨੇ ਉਸ ਲਿਸਟ 'ਚ ਚੀਨ ਅਤੇ ਹਾਂਗਕਾਂਗ ਤੋਂ ਆਉਣ ਵਾਲੇ ਯਾਤਰੀਆਂ ਦੀ ਕੁਝ ਏਅਰਪੋਰਟ 'ਤੇ ਇੰਫੈਕਸ਼ਨ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਏਅਰਪੋਰਟ 'ਚ ਦਿੱਲੀ, ਮੁੰਬਈ, ਕੋਲਕਾਤਾ, ਚੇਨਈ, ਬੰਗਲੁਰੂ, ਹੈਦਰਾਬਾਦ ਅਤੇ ਕੋਚੀ ਸ਼ਾਮਲ ਹੈ।


Aarti dhillon

Content Editor

Related News