ਚੀਨ ਦਾ ਚਿੱਪ ਇੰਪੋਰਟ 23 ਫ਼ੀਸਦੀ ਘਟਿਆ, ਭਾਰਤ ’ਚ ਸੈਮੀਕੰਡਕਟਰ ਨਿਰਮਾਣ ’ਚ ਆਈ ਤੇਜ਼ੀ
Saturday, Apr 15, 2023 - 12:34 PM (IST)

ਪੇਈਚਿੰਗ–ਅਮਰੀਕਾ ਅਤੇ ਭਾਰਤ ਦੇ ਸਥਾਨਕ ਸੈਮੀਕੰਡਕਟਰ ਨਿਰਮਾਣ ਨੂੰ ਬੜ੍ਹਾਵਾ ਦੇਣ ਤੋਂ ਬਾਅਦ ਚੀਨ ਦੇ ਚਿੱਪ ਇੰਪੋਰਟ 2023 ਦੀ ਪਹਿਲੀ ਤਿਮਾਹੀ ’ਚ 23 ਫ਼ੀਸਦੀ ਡਿੱਗ ਗਿਆ ਹੈ। ਮੀਡੀਆ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ। ਜਨਰਲ ਐਡਮਿਨਿਸਟ੍ਰੇਸ਼ਨ ਆਫ ਕਸਟਮਸ ਦੇ ਅੰਕੜਿਆਂ ਮੁਤਾਬਕ ਚੀਨ ਨੇ ਇਸ ਸਾਲ ਜਨਵਰੀ ਤੋਂ ਮਾਰਚ ਦਰਮਿਆਨ 108.2 ਅਰਬ ਇੰਟੀਗ੍ਰੇਟੇਡ ਸਰਕਟ (ਆਈ. ਸੀ.) ਦਾ ਇੰਪੋਰਟ ਕੀਤਾ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਣਾ ’ਚ 22.9 ਫ਼ੀਸਦੀ ਘੱਟ ਹੈ।
ਇਹ ਵੀ ਪੜ੍ਹੋ- ਯਾਤਰੀ ਵਾਹਨਾਂ ਦੀ ਵਿਕਰੀ ਮਾਰਚ ’ਚ 4.7 ਫੀਸਦੀ ਵਧ ਕੇ 2,92,030 ਇਕਾਈ ’ਤੇ
ਅੰਕੜਿਆਂ ਮੁਤਾਬਕ ਚਿੱਪ ਇੰਪੋਰਟ ਦਾ ਕੁੱਲ ਮੁੱਲ ਪਿਛਲੇ ਸਾਲ ਦੇ 107.1 ਅਰਬ ਡਾਲਰ ਤੋਂ 26.7 ਫ਼ੀਸਦੀ ਘਟ ਕੇ 78.5 ਅਰਬ ਡਾਲਰ ਰਹਿ ਗਿਆ। ਕਸਟਮ ਡਾਟਾ ਦਾ ਹਵਾਲਾ ਦਿੰਦੇ ਹੋਏ ਰਿਪੋਰਟ ’ਚ ਕਿਹਾ ਗਿਆ ਹੈ ਕਿ 2023 ਦੇ ਪਹਿਲੇ ਤਿੰਨ ਮਹੀਨਿਆਂ ’ਚ ਚੀਨ ਦਾ ਆਈ. ਸੀ. ਐਕਸਪੋਰਟ ਸਾਲ-ਦਰ-ਸਾਲ 13.5 ਫ਼ੀਸਦੀ ਡਿੱਗ ਕੇ 60.9 ਅਰਬ ਯੂਨਿਟ ਹੋ ਗਿਆ ਜਦ ਕਿ ਇਕ ਸਾਲ ਪਹਿਲਾਂ ਇਸ ’ਚ 4.6 ਫ਼ੀਸਦੀ ਦੀ ਗਿਰਾਵਟ ਆਈ ਹੈ। ਐਕਸਪੋਰਟ ਦਾ ਕੁੱਲ ਮੁੱਲ 17.6 ਫ਼ੀਸਦੀ ਡਿੱਗਿਆ। ਇਹ ਅਹਿਮ ਗਿਰਾਵਟ ਦਰਸਾਉਂਦੀ ਹੈ ਕਿ ਕਿਵੇਂ ਭੂ-ਸਿਆਸੀ ਤਨਾਅ ਅਤੇ ਚੀਨ ’ਤੇ ਵਧਦੀਆਂ ਅਮਰੀਕੀ ਪਾਬੰਦੀਆਂ ਨੇ ਦੇਸ਼ ਅਤੇ ਬਾਕੀ ਦੁਨੀਆ ਦਰਮਿਆਨ ਸੈਮੀਕੰਡਕਟਰ ਕਾਰੋਬਾਰ ਨੂੰ ਪ੍ਰਭਾਵਿਤ ਕੀਤਾ ਹੈ।
ਇਹ ਵੀ ਪੜ੍ਹੋ- ਪਾਕਿਸਤਾਨ 'ਚ ਮਹਿੰਗਾਈ ਨੇ ਤੋੜਿਆ ਰਿਕਾਰਡ, 450 ਰੁਪਏ ਦਰਜਨ ਹੋਏ ਕੇਲੇ, ਗੰਢਿਆਂ ਨੇ ਵੀ ਕਢਾਏ ਹੰਝੂ
ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਹਾਲ ਹੀ ’ਚ ਪਿਛਲੇ ਸਾਲ ਚਿੱਪਸ ਅਤੇ ਵਿਗਿਆਨ ਐਕਟ ਨੂੰ ਲਾਗੂ ਕੀਤਾ ਸੀ, ਜੋ ਅਮਰੀਕਾ ਨੂੰ ਦੇਸ਼ ’ਚ ਵਧੇਰੇ ਚਿੱਪ ਨਿਰਮਾਣ ਨੂੰ ਆਕਰਸ਼ਿਤ ਕਰਨ ਲਈ ਸਮਰੱਥ ਬਣਾਉਂਦਾ ਹੈ। ਇਸ ਦਰਮਿਆਨ ਭਾਰਤ ਸਰਕਾਰ ਨੇ ਸੈਮੀਕੰਡਕਟਰਸ ਅਤੇ ਡਿਸਪਲੇ ਮੈਨੂਫੈਕਚਰਿੰਗ ਦੇ ਖੇਤਰ ’ਚ ਨਿਵੇਸ਼ ਆਕਰਸ਼ਿਤ ਕਰਨ ਲਈ 76,000 ਕਰੋੜ ਰੁਪਏ (10 ਅਰਬ ਡਾਲਰ) ਨੂੰ ਮਨਜ਼ੂਰੀ ਦਿੱਤੀ। ਭਾਰਤ ਅਤੇ ਅਮਰੀਕਾ ਨੇ ਪਿਛਲੇ ਮਹੀਨੇ ਭਾਰਤ-ਅਮਰੀਕਾ ਵਪਾਰਕ ਸੰਚਾਰ ਦੇ ਢਾਂਚੇ ਦੇ ਤਹਿਤ ਸੈਮੀਕੰਡਕਟਰ ਸਪਲਾਈ ਚੇਨ ਅਤੇ ਇਨੋਵੇਸ਼ਨ ਸਾਂਝੇਦਾਰੀ ਸਥਾਪਤ ਕਰਨ ਲਈ ਇਕ ਸਮਝੌਤੇ ’ਤੇ ਹਸਤਾਖ਼ਰ ਕੀਤੇ।
ਇਹ ਵੀ ਪੜ੍ਹੋ- ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 6.30 ਅਰਬ ਡਾਲਰ ਵਧ ਕੇ 584.75 ਅਰਬ ਡਾਲਰ ’ਤੇ ਆਇਆ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।