ਸਸਤੀ ਹੋਈ ਕੋਰੋਨਾ ਦੇ ਇਲਾਜ 'ਚ ਕਾਰਗਰ ਦਵਾਈ, 25 ਫ਼ੀਸਦੀ ਤੋਂ ਜ਼ਿਆਦਾ ਘਟੀ ਕੀਮਤ

07/13/2020 6:56:01 PM

ਨਵੀਂ ਦਿੱਲੀ — ਕੋਵਿਡ-19 ਦੇ ਫੈਲਣ ਤੋਂ ਬਾਅਦ ਵਿਸ਼ਵ ਭਰ ਵਿਚ ਇਸ ਦੇ ਸਥਾਈ ਇਲਾਜ ਦੀ ਦਵਾਈ ਲੱਭਣ ਲਈ ਦੁਨੀਆ ਭਰ ਦੇ ਦੇਸ਼ਾਂ 'ਚ ਮੁਕਾਬਲਾ ਜਾਰੀ ਹੈ। ਦੂਜੇ ਪਾਸੇ ਕੋਰੋਨਾ ਲਾਗ ਦੇ ਇਲਾਜ ਵਿਚ ਕਾਰਗਰ ਮੰਨੀ ਜਾਣ ਵਾਲੀਆਂ ਦਵਾਈਆਂ ਦੀ ਕੀਮਤ ਬਹੁਤ ਜ਼ਿਆਦਾ ਰੱਖ ਦਿੱਤੀ ਗਈ ਹੈ। ਜਿਸ ਕਾਰਨ ਕੋਵਿਡ-19 ਤੋਂ ਪੀੜਤ ਆਮ ਆਦਮੀ 'ਤੇ ਦੋਹਰੀ ਮਾਰ ਪੈ ਰਹੀ ਹੈ। ਪਹਿਲੀ ਬਿਮਾਰੀ ਅਤੇ ਦੂਸਰੀ ਮਾਰ ਵਿੱਤੀ ਸੰਕਟ ਦੀ ਜਿਸ ਨੇ ਲੋਕਾਂ ਲਈ ਮੁਸੀਬਤ ਨੂੰ ਵਧਾ ਦਿੱਤਾ ਹੈ। ਅਜਿਹੀ ਸਥਿਤੀ ਵਿਚ ਗਲੇਨਮਾਰਕ ਫਾਰਮਾਸਿਊਟੀਕਲਜ਼ (ਭਾਰਤ) ਨੇ ਕੋਵਿਡ-19 ਦਵਾਈ ਫੈਬੀਫਲੂ (FabiFlu) ਦੀ ਕੀਮਤ 25 ਫ਼ੀਸਦੀ ਤੋਂ ਜ਼ਿਆਦਾ ਘਟਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਜਦੋਂ ਕੰਪਨੀ ਵਲੋਂ ਇਸ ਦਵਾਈ ਨੂੰ ਲਾਂਚ ਕੀਤਾ ਗਿਆ ਸੀ ਉਸ ਸਮੇਂ ਦਵਾਈ ਯਾਨੀ ਕਿ ਇਕ ਗੋਲੀ ਦੀ ਕੀਮਤ 103 ਰੁਪਏ ਰੱਖੀ ਗਈ ਸੀ। ਕੀਮਤ ਘਟਾਉਣ ਤੋਂ ਬਾਅਦ ਹੁਣ ਇਹ ਗੋਲੀ 80 ਰੁਪਏ ਤੋਂ ਘੱਟ ਦੀ ਕੀਮਤ 'ਤੇ ਮਿਲ ਸਕੇਗੀ।

ਇਸ ਕਾਰਨ ਘਟਾਈ ਗਈ  ਹੈ ਕੀਮਤ

ਗਲੇਨਮਾਰਕ ਨੇ ਐਲਾਨ ਕੀਤਾ ਹੈ ਕਿ ਉਸਨੇ ਕੋਰੋਨਾ ਵਿਸ਼ਾਣੂ ਦੇ ਇਲਾਜ ਵਿਚ ਵਰਤੀ ਜਾਣ ਵਾਲੀ ਦਵਾਈ ਫੈਬੀਫਲੂ ਦੀ ਕੀਮਤ ਵਿਚ 27 ਪ੍ਰਤੀਸ਼ਤ ਦੀ ਕਮੀ ਕੀਤੀ ਹੈ। ਹੁਣ ਇਸ ਦੀ ਇਕ ਗੋਲੀ ਸਿਰਫ 75 ਰੁਪਏ ਵਿਚ ਉਪਲਬਧ ਹੋਵੇਗੀ। ਇਹ ਦਵਾਈ ਕੋਵਿਡ-19 ਦੇ ਮਾਮੂਲੀ ਲੱਛਣਾਂ ਵਾਲੇ ਮਰੀਜ਼ਾਂ ਦੇ ਇਲਾਜ ਲਈ ਵਰਤੀ ਜਾ ਰਹੀ ਹੈ। ਕੰਪਨੀ ਨੇ ਕਿਹਾ “ਵਧੇਰੇ ਲਾਭ ਅਤੇ ਵੱਡੇ ਪੱਧਰ 'ਤੇ ਉਤਪਾਦਨ ਹੋਣ ਕਾਰਨ ਦਵਾਈ ਦੀ ਕੀਮਤ ਘਟਾ ਦਿੱਤੀ ਗਈ ਹੈ। ਦਵਾਈ ਦਾ ਸਰਗਰਮ ਫਾਰਮਾਸਿਊਟੀਕਲ ਸਮੱਗਰੀ (ਏਪੀਆਈ) ਅਤੇ ਉਤਪਾਦ ਤਿਆਰ ਕੀਤਾ ਜਾ ਰਿਹਾ ਹੈ। ਹੁਣ ਇਸ ਸਭ ਦਾ ਲਾਭ ਭਾਰਤ ਵਿਚ ਕੋਰੋਨਾ ਦੇ ਮਰੀਜ਼ਾਂ ਨੂੰ ਵੀ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ਰਿਲਾਇੰਸ ਨੇ ਸ਼ੇਅਰ ਮਾਰਕੀਟ 'ਚ ਰਚਿਆ ਨਵਾਂ ਇਤਿਹਾਸ,ਅਜਿਹਾ ਕਰਨ ਵਾਲੀ ਭਾਰਤ ਦੀ ਪਹਿਲੀ 

ਇਸ ਦਵਾਈ ਦੀ ਕੀਮਤ ਦੂਜੇ ਦੇਸ਼ਾਂ ਦੇ ਮੁਕਾਬਲੇ ਘੱਟ

ਗਲੇਨਮਾਰਕ ਫਾਰਮਾ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ ਹੈਡ (ਇੰਡੀਆ ਬਿਜ਼ਨਸ) ਅਸ਼ੋਕ ਮਲਿਕ ਨੇ ਕਿਹਾ, 'ਕੰਪਨੀ ਨੇ ਫੈਬੀਫਲੂ ਦੇ ਨਾਂ ਨਾਲ ਭਾਰਤੀ ਬਾਜ਼ਾਰ ਵਿਚ ਸਭ ਤੋਂ ਸਸਤੀ ਦਵਾਈ ਪੇਸ਼ ਕੀਤੀ ਹੈ। ਦੂਜੇ ਦੇਸ਼ਾਂ ਵਿਚ ਇਹ ਦਵਾਈ ਜਿਸ ਨੂੰ ਫੈਵੀਪੀਰਾਵੀਰ(Favipiravir) ਨਾਮ ਨਾਲ ਉਤਾਰਿਆ ਗਿਆ ਹੈ ਅਤੇ ਇਹ ਦਵਾਈ ਕਾਫ਼ੀ ਮਹਿੰਗੀ ਵਿਕ ਰਹੀ ਹੈ। ਹੁਣ ਭਾਰਤ ਦੀ ਇਸ ਦਵਾਈ ਦੀ ਕੀਮਤ ਵਿਚ ਕਮੀ ਆਉਣ ਤੋਂ ਬਾਅਦ ਸਾਨੂੰ ਉਮੀਦ ਹੈ ਕਿ ਫੈਬੀਫਲੂ ਭਾਰਤ ਵਿਚ ਕੋਵਿਡ-19 ਦੇ ਹਰ ਮਰੀਜ਼ ਲਈ ਅਸਾਨੀ ਨਾਲ ਉਪਲਬਧ ਹੋ ਜਾਵੇਗੀ। ਕੰਪਨੀ ਨੇ ਇੱਕ ਪੋਸਟ ਮਾਰਕੀਟਿੰਗ ਨਿਗਰਾਨੀ ਅਧਿਐਨ ਦੁਆਰਾ ਫੈਬੀਫਲੂ ਦੇ ਕੋਵਿਡ -19 ਮਰੀਜ਼ਾਂ 'ਤੇ ਦਵਾਈ ਦੇ ਪ੍ਰਭਾਵਾਂ ਅਤੇ ਸੁਰੱਖਿਆ ਦਾ ਅਧਿਐਨ ਕੀਤਾ। ਇਸ ਦੇ ਲਈ ਅਜਿਹੇ 1000 ਮਰੀਜ਼ਾਂ ਦਾ ਅਧਿਐਨ ਕੀਤਾ ਗਿਆ, ਜਿਨ੍ਹਾਂ ਨੂੰ ਇਲਾਜ ਦੌਰਾਨ ਫੈਬੀਫਲੂ ਦਿੱਤਾ ਗਿਆ।

ਇਹ ਵੀ ਪੜ੍ਹੋ- ਲਿਬਰਟੀ ਸ਼ੂਜ਼ ਦੇ ਕਾਰੋਬਾਰ 'ਤੇ ਕੋਵਿਡ -19 ਦੀ ਮਾਰ, ਵਾਇਰਸ ਕਾਰਨ ਬਦਲੀ ਗਾਹਕਾਂ ਦੀ ਪਸੰਦ

ਫੈਬੀਫਲੂ ਦਾ ਤੀਜਾ ਪੜਾਅ ਦਾ ਕਲੀਨਿਕਲ ਟ੍ਰਾਇਲ ਵੀ ਹੋਇਆ ਪੂਰਾ 

ਮਲਿਕ ਨੇ ਕਿਹਾ ਕਿ ਸਾਡਾ ਅਧਿਐਨ ਡਾਕਟਰਾਂ ਨੂੰ ਕੋਵਿਡ-19 ਦੇ ਇਲਾਜ ਵਿਚ ਫੈਬੀਫਲੂ ਨੂੰ ਵੱਡੇ ਪੱਧਰ 'ਤੇ ਇਸਤੇਮਾਲ ਕਰਨ ਵਿਚ ਬਹੁਤ ਮਦਦ ਕਰੇਗਾ। ਜ਼ਿਕਰਯੋਗ ਹੈ ਕਿ ਗਲੇਨਮਾਰਕ ਨੇ 20 ਜੂਨ 2020 ਨੂੰ ਦੱਸਿਆ ਸੀ ਕਿ ਉਸਨੂੰ ਭਾਰਤੀ ਡਰੱਗ ਰੈਗੂਲੇਟਰ ਤੋਂ ਫੈਬੀਫਲੂ ਦੇ ਨਿਰਮਾਣ ਅਤੇ ਮਾਰਕੀਟਿੰਗ ਦੀ ਇਜਾਜ਼ਤ ਮਿਲ ਗਈ ਹੈ। ਇਸ ਤੋਂ ਬਾਅਦ ਉਸਨੇ ਭਾਰਤ ਵਿਚ ਕੋਵਿਡ-19 ਦੇ ਦਰਮਿਆਨੇ ਲੱਛਣਾ ਵਾਲੇ ਮਰੀਜ਼ਾਂ ਦੇ ਇਲਾਜ ਲਈ ਵਰਤੀ ਜਾਣ ਵਾਲੀ ਇਸ ਦਵਾਈ ਦਾ ਉਤਪਾਦਨ ਸ਼ੁਰੂ ਕੀਤਾ। ਗਲੇਨਮਾਰਕ ਨੇ ਭਾਰਤ ਵਿਚ ਕੋਰੋਨਾ ਮਰੀਜ਼ਾਂ 'ਤੇ ਫੈਵੀਪੀਰਾਵੀਰ (ਫੈਬੀਫਲੂ) ਦਾ ਤੀਜੇ ਪੜਾਅ ਦਾ ਕਲੀਨਿਕਲ ਟਰਾਇਲ ਵੀ ਪੂਰਾ ਕਰ ਲਿਆ ਹੈ। ਇਸ ਦੇ ਨਤੀਜੇ ਜਲਦੀ ਜਨਤਕ ਕਰ ਦਿੱਤੇ ਜਾਣਗੇ।

ਇਹ ਵੀ ਪੜ੍ਹੋ-  ਜਾਣੋ ਫਸਲਾਂ ਦੇ ਨੁਕਸਾਨ ਦੀ ਭਰਪਾਈ ਕਿਵੇਂ ਕੀਤੀ ਜਾਵੇ ਤੇ ਕਿਵੇਂ ਲੈ ਸਕਦੇ ਹੋ ਸਰਕਾਰੀ ਬੀਮੇ ਦਾ ਲਾਭ


Harinder Kaur

Content Editor

Related News