ਹੁਣ ਹੈਲਮੇਟ ਪਾਉਣ ਦੇ ਬਾਵਜੂਦ ਕੱਟ ਸਕਦੈ 2 ਹਜ਼ਾਰ ਰੁਪਏ ਦਾ ਚਾਲਾਨ, ਜਾਣੋ ਕੀ ਹੈ ਨਵਾਂ ਨਿਯਮ

05/21/2022 3:31:08 PM

ਨਵੀਂ ਦਿੱਲੀ- ਭਾਰਤੀ ਸੜਕਾਂ 'ਤੇ ਹਾਦਸੇ 'ਚ ਹੋਣ ਵਾਲੀਆਂ ਮੌਤਾਂ ਦਾ ਅੰਕੜਾਂ ਸਭ ਤੋਂ ਜ਼ਿਆਦਾ ਹੈ। ਇਸ ਅੰਕੜੇ 'ਤੇ ਗੌਰ ਕਰਦੇ ਹੋਏ ਸਰਕਾਰ ਨੇ 1998 ਮੋਟਰ ਵਾਹਨ ਐਕਟ 'ਚ ਬਦਲਾਅ ਕੀਤਾ, ਜਿਸ 'ਚ ਦੋ-ਪਹੀਆ ਸਵਾਰਾਂ 'ਤੇ ਠੀਕ ਤਰ੍ਹਾਂ ਨਾਲ ਹੈਲਮੇਟ ਨਹੀਂ ਪਾਉਣ 'ਤੇ 2,000 ਰੁਪਏ ਦਾ ਤੁਰੰਤ ਜ਼ੁਰਮਾਨਾ ਲਗਾਇਆ ਗਿਆ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਹੈਲਮੇਟ ਨਾ ਪਾਉਣ 'ਤੇ ਤਾਂ ਜ਼ੁਰਮਾਨਾ ਪਹਿਲੇ ਹੀ ਲਗਾਇਆ ਜਾਂਦਾ ਹੈ, ਤਾਂ ਇਸ 'ਚ ਖ਼ਾਸ ਕੀ ਹੈ। ਦੱਸ ਦੇਈਏ ਕਿ ਕਿ ਪਹਿਲੇ ਹੈਲਮੇਟ ਸਿਰਫ ਜ਼ਰੂਰੀ ਹੁੰਦਾ ਸੀ ਪਰ ਹੁਣ ਇਸ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜ਼ਰੂਰੀ ਹਨ। ਆਓ ਦੱਸਦੇ ਹਾਂ, ਕੀ?
ਕਦੋਂ ਕੱਟੇਗਾ ਚਾਲਾਨ
ਦਰਅਸਲ ਜੇਕਰ ਬਾਈਕ ਸਵਾਰ ਨੇ ਹੈਲਮੇਟ ਪਾਇਆ ਹੈ ਪਰ ਉਹ ਖੁੱਲ੍ਹਿਆ ਹੋਇਆ ਹੈ ਤਾਂ ਇਸ 'ਤੇ 1,000 ਰੁਪਏ ਦਾ ਜ਼ੁਰਮਾਨਾ ਲਗਾਇਆ ਜਾਵੇਗਾ। ਉਹ ਜੇਕਰ ਹੈਲਮੇਟ ਦੇ ਕੋਲ ਬੀ.ਆਈ.ਐੱਸ. (ਭਾਰਤੀ ਮਾਨਕ ਬਿਊਰੋ) ਪ੍ਰਮਾਣਨ ਨਹੀਂ ਹੈ ਤਾਂ ਤੁਹਾਡੇ 'ਤੇ 1,000 ਦਾ ਜ਼ੁਰਮਾਨਾ ਲਗਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਗਲਤ ਦਿਸ਼ਾ 'ਚ ਗੱਡੀ ਚਲਾਉਣਾ, ਰੈੱਡ ਲਾਈਟ ਨੂੰ ਕਰੋਸ ਕਰਨਾ ਆਦਿ 'ਤੇ ਹੈਲਮੇਟ ਪਾਉਣ ਦੇ ਬਾਵਜੂਦ 2,000 ਰੁਪਏ ਦਾ ਜ਼ੁਰਮਾਨਾ ਲਗਾਇਆ ਜਾਂਦਾ ਹੈ। ਇੰਨਾ ਹੀ ਨਹੀਂ ਮੰਤਰਾਲੇ ਦੇ ਨਿਯਮਾਂ ਮੁਤਾਬਕ ਦੇਸ਼ 'ਚ ਦੋ-ਪਹੀਆ ਵਾਹਨਾਂ ਲਈ ਸਿਰਫ ਬੀ.ਆਈ.ਐੱਸ-ਪ੍ਰਮਾਣਿਤ ਹੈਲਮੇਟ ਦੇ ਨਿਰਮਾਣ ਅਤੇ ਵਿਕਰੀ ਦੀ ਆਗਿਆ ਹੈ। ਭਾਵ ਜੇਕਰ ਤੁਹਾਨੂੰ ਬਾਈਕ-ਸਕੂਟਰ ਚਲਾਉਂਦੇ ਸਮੇਂ ਸਿਰਫ ਆਈ.ਐੱਸ.ਆਈ. ਮਾਰਕ ਵਾਲਾ ਹੈਲਮੇਟ ਹੀ ਪਾਉਣਾ ਹੋਵੇਗਾ। ਤਾਂ ਮੋਟਰ ਵ੍ਹੀਕਲ ਐਕਟ ਦੀ ਧਾਰਾ 194ਡੀ ਐੱਮ.ਵੀ.ਏ. ਦੇ ਤਹਿਤ ਤੁਹਾਡੇ 'ਤੇ 1 ਹਜ਼ਾਰ ਰੁਪਏ ਦਾ ਚਾਲਾਨ ਕੀਤਾ ਜਾ ਸਕਦਾ ਹੈ। 
ਹੈਲਮੇਟ ਦੀ ਪੱਟੀ ਨਾ ਲਗਾਉਣ 'ਤੇ ਵੀ ਜ਼ੁਰਮਾਨਾ
ਜ਼ੁਰਮਾਨੇ ਦਾ ਇਹ ਪ੍ਰਬੰਧ ਇਥੇ ਖਤਮ ਨਹੀਂ ਹੁੰਦਾ ਹੈ, ਜੇਕਰ ਤੁਸੀਂ ਹੈਲਮੇਟ ਪਾਇਆ ਹੋਇਆ ਹੈ ਅਤੇ ਸਿਰ ਨੂੰ ਬੰਨ੍ਹੇ ਰੱਖਣ ਵਾਲੀ ਪੱਟੀ ਟਾਈਟ ਕਰਕੇ ਨਹੀਂ ਪਹਿਨੀ ਹੈ ਤਾਂ ਵੀ ਤੁਹਾਡੇ 'ਤੇ 1 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਜਾਵੇਗਾ। ਕੁਲ ਮਿਲਾ ਕੇ ਗੱਲ ਦਾ ਸਿੱਟਾ ਇਹ ਨਿਕਲਿਆ ਹੈ ਕਿ ਤੁਸੀਂ ਬਿਨਾਂ ਆਈ.ਐੱਸ.ਆਈ. ਮਾਰਕ ਵਾਲਾ ਹੈਲਮੇਟ ਪਾ ਕੇ ਘਰ 'ਚੋਂ ਨਿਕਲਦੇ ਹੋ, ਅਤੇ ਉਸ ਹੈਲਮੇਟ ਦੀ ਪੱਟੀ ਵੀ ਨਹੀਂ ਬੰਨ੍ਹਦੇ ਹੋ ਤਾਂ ਸਿਰ 'ਤੇ ਹੈਲਮੇਟ ਹੋਣ ਦੇ ਬਾਵਜੂਦ ਤੁਹਾਡਾ 2 ਹਜ਼ਾਰ ਰੁਪਏ ਦਾ ਚਾਲਾਨ ਕੱਟ ਜਾਵੇਗਾ। ਧਿਆਨ ਦੇਣਯੋਗ ਹੈ ਕਿ ਬੀਤੇ ਕੁਝ ਸਮੇਂ ਤੋਂ ਸੜਕ ਸੁਰੱਖਿਆ ਨੂੰ ਲੈ ਕੇ ਲਗਾਤਾਰ ਸਰਕਾਰ ਸਖ਼ਤ ਰਵੱਈਆ ਅਪਣਾ ਰਹੀ ਹੈ, ਨਿਯਮ ਨੂੰ ਤੋੜਣ ਤੋਂ ਬਾਅਦ ਟ੍ਰੈਫਿਕ ਪੁਲਸ ਮੁਲਾਜ਼ਮਾਂ ਨੂੰ ਚਾਹੇ ਕਿੰਨੀ ਵੀ ਦਲੀਲ ਦਿਓ ਪਰ ਕੁਝ ਹੀ ਸੈਕਿੰਡ 'ਚ ਤੁਹਾਡਾ ਚਾਲਾਨ ਕੱਟ ਜਾਵੇਗਾ।
ਬੱਚਿਆਂ ਦੇ ਲਈ ਨਿਯਮ 
ਹਾਲ ਹੀ 'ਚ ਕੇਂਦਰੀ ਸੜਕ ਟਰਾਂਸਪੋਰਟ ਮੰਤਰਾਲੇ ਨੇ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਕੁਝ ਨਿਯਮਾਂ 'ਚ ਬਦਲਾਅ ਵੀ ਕੀਤੇ ਹਨ। ਨਵੇਂ ਨਿਯਮਾਂ ਦੇ ਮੁਤਾਬਕ ਹੁਣ ਦੋ ਪਹੀਆ 'ਤੇ ਬੱਚਿਆਂ ਨੂੰ ਲਿਜਾਂਦੇ ਸਮੇਂ ਉਨ੍ਹਾਂ ਨੂੰ ਸਪੈਸ਼ਲ ਹੈਲਮੇਟ ਅਤੇ ਹਾਰਨੈੱਸ ਬੈਲਟ ਦਾ ਇਸਤੇਮਾਲ ਕਰਨਾ ਜ਼ਰੂਰੀ ਹੋਵੇਗਾ। ਇਸ ਦੇ ਨਾਲ ਹੀ ਬੱਚਿਆਂ ਦੇ ਨਾਲ ਟ੍ਰੈਵਲ ਕਰਨ 'ਤੇ ਵਾਹਨਾਂ ਦੀ ਸਪੀਡ 40 ਕਿਲੋਮੀਟਰ ਪ੍ਰਤੀ ਘੰਟਾ ਸਥਿਰ ਕਰ ਦਿੱਤੀ ਗਈ ਹੈ, ਅਜਿਹਾ ਨਾ ਕਰਨ 'ਤੇ ਡਰਾਈਵਿੰਗ ਲਾਈਸੈਂਸ 3 ਮਹੀਨੇ ਤੱਕ ਸਸਪੈਂਡ ਕੀਤਾ ਜਾ ਸਕਦਾ ਹੈ।


Aarti dhillon

Content Editor

Related News