ਕੇਂਦਰ ਸਰਕਾਰ ਨਹੀਂ ਕਰੇਗੀ ਕਿਸਾਨਾਂ ਦਾ ਕਰਜ਼ਾ ਮਾਫ : ਜੇਤਲੀ

Wednesday, Jun 21, 2017 - 11:31 PM (IST)

ਕੇਂਦਰ ਸਰਕਾਰ ਨਹੀਂ ਕਰੇਗੀ ਕਿਸਾਨਾਂ ਦਾ ਕਰਜ਼ਾ ਮਾਫ : ਜੇਤਲੀ

ਨਵੀਂ ਦਿੱਲੀ — ਵਿੱਤ ਮੰਤਰੀ ਅਰੁਣ ਜੇਤਲੀ ਨੇ ਇਹ ਸਾਫ ਕਰ ਦਿੱਤਾ ਹੈ ਕਿ ਕਿਸੇ ਵੀ ਹਾਲ 'ਚ ਕੇਂਦਰ ਸਰਕਾਰ ਕਿਸਾਨਾਂ ਦਾ ਕਰਜ਼ਾ ਮਾਫ ਨਹੀਂ ਕਰੇਗੀ। ਜੇਤਲੀ ਨੇ ਕਿਹਾ ਹੈ ਕਿ ਕੇਂਦਰ ਖੇਤੀ ਕਰਜ਼ਾ ਮਾਫ ਕਰਨ ਦੇ ਕਿਸੇ ਵੀ ਪ੍ਰਸਤਾਵ 'ਤੇ ਵਿਚਾਰ ਨਹੀਂ ਕਰ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਕਰਜ਼ਾ ਮਾਫ ਕਰਨ ਦੀ ਬਜਾਏ ਰੈਵੇਨਿਊ ਘਾਟੇ ਨੂੰ ਕਾਬੂ 'ਚ ਰੱਖਣ 'ਤੇ ਜ਼ੋਰ ਦੇਵੇਗੀ। ਦੱਸਣਯੋਗ ਹੈ ਕਿ ਇਕ ਦੋ ਦਿਨ ਪਹਿਲਾਂ ਹੀ ਪੰਜਾਬ ਨੇ 10 ਲੱਖ ਕਿਸਾਨਾਂ ਦਾ ਖੇਤੀ ਕਰਜ਼ਾ ਮਾਫ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਉੱਤਰ-ਪ੍ਰਦੇਸ਼ ਅਤੇ ਮਹਾਰਾਸ਼ਟਰ ਵੀ ਕਿਸਾਨਾਂ ਦਾ ਖੇਤੀ ਕਰਜ਼ਾ ਮਾਫ ਕਰਨ ਦੀ ਘੋਸ਼ਣਾ ਕਰ ਚੁੱਕੇ ਹਨ। 
ਜੇਤਲੀ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਖੇਤੀ ਕਰਜ਼ਾ ਮਾਫ ਕਰਨ ਦਾ ਪ੍ਰਸਤਾਵ ਨਹੀਂ ਹੈ। ਸਰਕਾਰ ਸਾਹਮਣੇ ਰੈਵੇਨਿਊ ਜ਼ਿੰਮੇਵਾਰੀ ਅਤੇ ਬੱਜਟ ਪ੍ਰਬੰਧਨ (ਐੱਫ.ਆਰ.ਬੀ.ਐੱਮ) ਕਾਨੂੰਨ ਦਾ ਟੀਚਾ ਹੈ। ਉਸ ਨੂੰ ਹਾਸਿਲ ਕਰਨਾ ਹੈ। ਹਾੜ੍ਹੀ ਮੌਸਮ 'ਚ ਬੰਪਰ ਫਸਲ ਉਤਪਾਦਨ ਦੇ ਬਾਵਜੂਦ ਕਈ ਹਿੱਸਿਆਂ 'ਚ ਕਿਸਾਨ ਕਠਿਨਾਈਆਂ ਦਾ ਸਾਹਮਣਾ ਕਰ ਰਹੇ ਹਨ। ਕਿਸਾਨਾਂ ਦੀਆਂ ਕਠਿਨਾਈਆਂ ਦਾ ਕਾਰਨ ਘਰੇਲੂ ਅਤੇ ਗਲੋਬਲ ਬਾਜ਼ਾਰ 'ਚ ਖੇਤੀ ਉਤਪਾਦਾਂ ਦੀਆਂ ਕੀਮਤਾਂ 'ਚ ਗਿਰਾਵਟ ਆਉਣਾ ਹੈÎ। ਇਹੀ ਕਾਰਨ ਹੈ ਕਿ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ 'ਚ ਕਿਸਾਨ ਕਰਜ਼ਾ ਮਾਫੀ ਦੀ ਮੰਗ ਕਰ ਰਹੇ ਹਨ।


Related News