ਖਪਤਕਾਰਾਂ ਦੇ ਹਿੱਤ 'ਚ ਸਰਕਾਰ ਦਾ ਤੇਲ ਕੰਪਨੀਆਂ 'ਤੇ ਸ਼ਿਕੰਜਾ, ਕਿਹਾ- 'ਪੈਕੇਟ 'ਤੇ ਦੱਸਣੀ ਪਵੇਗੀ ਤੇਲ ਦੀ ਸਹੀ ਮਾਤਰਾ'

Friday, Aug 26, 2022 - 11:41 AM (IST)

ਖਪਤਕਾਰਾਂ ਦੇ ਹਿੱਤ 'ਚ ਸਰਕਾਰ ਦਾ ਤੇਲ ਕੰਪਨੀਆਂ 'ਤੇ ਸ਼ਿਕੰਜਾ, ਕਿਹਾ- 'ਪੈਕੇਟ 'ਤੇ ਦੱਸਣੀ ਪਵੇਗੀ ਤੇਲ ਦੀ ਸਹੀ ਮਾਤਰਾ'

ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਖਾਧ ਤੇਲ ਨਿਰਮਾਤਾਵਾਂ ਅਤੇ ਆਯਾਤਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਪੈਕੇਟ 'ਤੇ ਭਾਰ ਦੀ ਸਹੀ ਮਾਤਰਾ ਘੋਸ਼ਿਤ ਕਰਨ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਤੇਲ ਨਿਰਮਾਤਾ ਬਿਨਾਂ ਤਾਪਮਾਨ ਦਾ ਉਲੇਖ ਕੀਤੇ ਇਸ ਗੱਲ ਦੀ ਸਹੀ-ਸਹੀ ਘੋਸ਼ਣਾ ਕਰਨ ਕਿ ਪੈਕੇਟ 'ਚ ਕਿੰਨਾ ਤੇਲ ਹੈ।

ਇਹ ਵੀ ਪੜ੍ਹੋ-ਅਨਿਲ ਅੰਬਾਨੀ 'ਤੇ 420 ਕਰੋੜ ਦੇ ਟੈਕਸ ਚੋਰੀ ਦਾ ਇਲਜ਼ਾਮ, ਆਮਦਨ ਵਿਭਾਗ ਨੇ ਭੇਜਿਆ ਨੋਟਿਸ
ਖਪਤਕਾਰ ਮਾਮਲਿਆਂ ਦੇ ਵਿਭਾਗ ਵਲੋਂ ਤੇਲ ਉਤਪਾਦਕਾਂ ਅਤੇ ਪੈਕਰਸ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਛੇ ਮਹੀਨੇ ਦੇ ਅੰਦਰ ਭਾਵ 15 ਜਨਵਰੀ 2023 ਤੱਕ ਪੈਕਿੰਗ ਦੇ ਸਮੇਂ ਤਾਪਮਾਨ ਦਾ ਉਲੇਖ ਕੀਤੇ ਬਿਨਾਂ ਹੀ ਇਕਾਈਆਂ 'ਚ ਤੇਲ ਦੀ ਸ਼ੁੱਧ ਮਾਤਰਾ ਘੋਸ਼ਿਤ ਕਰਨ ਵਾਲੀ ਲੇਬਲਿੰਗ ਨੂੰ ਸਹੀ ਕਰ ਲੈਣ। ਲੀਗਲ ਮੈਟਰੋਲੋਜੀ (ਪੈਕੇਜਡ ਕਮੋਡਿਟੀਜ਼) ਰੂਲਸ, 2011 ਦੇ ਤਹਿਤ ਖਪਤਕਾਰਾਂ ਦੇ ਹਿੱਤ 'ਚ ਸਾਰੇ ਪ੍ਰੀ-ਪੈਕੇਜਡ ਕਮੋਡਿਟੀਜ਼ 'ਤੇ ਹੋਰ ਘੋਸ਼ਣਾਵਾਂ ਤੋਂ ਇਲਾਵਾ ਭਾਰ ਜਾਂ ਮਾਪ ਦੀਆਂ ਮਾਨਕ ਇਕਾਈਆਂ ਦੀ ਸ਼ੁੱਧ ਮਾਤਰਾ ਦੱਸਣੀ ਜ਼ਰੂਰੀ ਹੈ। 

ਇਹ ਵੀ ਪੜ੍ਹੋ-ਕਣਕ ਤੋਂ ਬਾਅਦ ਦੇਸ਼ ’ਚ ਚੌਲਾਂ ਦੀਆਂ ਕੀਮਤਾਂ 'ਚ ਵਾਧਾ, ਜਾਣੋ ਕਿੰਨੇ ਫੀਸਦੀ ਵਧੇ ਭਾਅ


ਦੱਸਣੀ ਹੋਵੇਗੀ ਸਹੀ ਮਾਤਰਾ
ਨਿਯਮ 'ਚ ਕੀਤੇ ਗਏ ਪ੍ਰਬੰਧਾਂ ਮੁਤਾਬਕ ਖਾਧ ਤੇਲ, ਬਨਸਪਤੀ ਘਿਓ ਆਦਿ ਦੀ ਸ਼ੁੱਧ ਮਾਤਰਾ ਨੂੰ ਜਾਂ ਤਾਂ ਭਾਰ ਜਾਂ ਮਾਤਰਾ 'ਚ ਘੋਸ਼ਿਤ ਕੀਤਾ ਜਾਣਾ ਚਾਹੀਦੈ। ਜੇਕਰ ਮਾਤਰਾ 'ਚ ਘੋਸ਼ਿਤ ਕੀਤਾ ਜਾਂਦਾ ਹੈ ਤਾਂ ਜ਼ਰੂਰੀ ਤੌਰ 'ਤੇ ਇਸ ਦੇ ਬਰਾਬਰ ਭਾਰ ਵੀ ਬਣਾਇਆ ਜਾਣਾ ਚਾਹੀਦਾ ਹੈ। ਉਪਭੋਗਤਾ ਮਾਮਲਿਆਂ ਦੇ ਮੰਤਰਾਲਾ ਨੇ ਕਿਹਾ ਕਿ ਇਹ ਦੇਖਿਆ ਗਿਆ ਹੈ ਕਿ ਤੇਲ ਨਿਰਮਾਤਾ ਲਗਾਤਾਰ ਸ਼ੁੱਧ ਮਾਤਰਾ ਦਾ ਐਲਾਨ ਕਰਦੇ ਹੋਏ ਤਾਪਮਾਨ ਦਾ ਉਲੇਖ ਵੀ ਕਰ ਰਹੇ ਹਨ। ਕੁਝ ਨਿਰਮਾਤਾ ਤਾਪਮਾਨ ਨੂੰ 600 ਡਿਗਰੀ ਸੈਲਸੀਅਸ ਤੱਕ ਵਧਾ ਰਹੇ ਹਨ। ਜਦਕਿ ਖਾਧ ਤੇਲ, ਬਨਸਪਤੀ ਘਿਓ ਆਦਿ ਦੀ ਸ਼ੁੱਧ ਮਾਤਰਾ ਵੱਖ-ਵੱਖ ਤਾਪਮਾਨ 'ਤੇ ਵੱਖ-ਵੱਖ ਹੁੰਦੀ ਹੈ। ਸੋਇਆਬੀਨ ਖਾਧ ਤੇਲ ਦਾ ਭਾਰ ਵੀ ਵੱਖ-ਵੱਖ ਤਾਪਮਾਨ 'ਤੇ ਵੱਖ-ਵੱਖ ਹੋ ਸਕਦਾ ਹੈ।
ਵੱਖ-ਵੱਖ ਤਾਪਮਾਨ 'ਤੇ ਖਾਧ ਤੇਲ ਦਾ ਭਾਰ ਵੱਖ-ਵੱਖ ਹੁੰਦਾ ਹੈ। ਇਸ ਲਈ ਇਹ ਸੁਨਿਸ਼ਚਿਤ ਕਰਨ ਲਈ ਕਿ ਖਰੀਦ ਦੇ ਸਮੇਂ ਖਪਤਕਾਰ ਨੂੰ ਪੈਕੇਜ 'ਚ ਉਤਪਾਦ ਦੀ ਸਹੀ ਮਾਤਰਾ ਮਿਲੇ, ਕੇਂਦਰ ਸਰਕਾਰ ਨੇ ਹੁਣ ਇਸ ਉਮੀਦ ਦਾ ਆਦੇਸ਼ ਜਾਰੀ ਕੀਤਾ ਹੈ। ਪੈਕੇਜ 'ਚ ਮਾਤਰਾ ਅਤੇ ਪਦਾਰਥ  ਸਹੀ ਹੋਣੇ ਚਾਹੀਦੇ ਹਨ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।


author

Aarti dhillon

Content Editor

Related News