Zomato-Swiggy ਵਿਰੁੱਧ CCI ਪਹੁੰਚਿਆ ਰੈਸਟੋਰੈਂਟ ਸੰਗਠਨ
Tuesday, Jul 06, 2021 - 05:07 PM (IST)
ਨਵੀਂ ਦਿੱਲੀ : ਨੈਸ਼ਨਲ ਰੈਸਟੋਰੈਂਟ ਐਸੋਸੀਏਸ਼ਨ ਆਫ ਇੰਡੀਆ (ਐਨ.ਆਰ.ਏ.ਏ.ਆਈ.) ਨੇ ਜ਼ੋਮੈਟੋ ਅਤੇ ਸਵਿੱਗੀ 'ਤੇ ਗੈਰ-ਪ੍ਰਤੀਯੋਗੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ। ਸੰਗਠਨ ਨੇ ਸੋਮਵਾਰ ਨੂੰ ਕਿਹਾ ਕਿ ਉਸਨੇ ਖਾਣੇ ਦੇ ਆਨਲਾਈਨ ਆਰਡਰ ਲੈਣ ਵਾਲੇ ਦੋਵਾਂ ਪਲੇਟਫਾਰਮਾਂ ਦੇ ਖਿਲਾਫ ਪੂਰੀ ਜਾਂਚ ਲਈ ਭਾਰਤ ਦੇ ਪ੍ਰਤੀਯੋਗੀ ਕਮਿਸ਼ਨ (ਸੀਸੀਆਈ) ਨੂੰ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: Amazon ਦੇ ਫਾਊਂਡਰ ਜੇਫ ਬੇਜ਼ੋਸ ਅੱਜ ਛੱਡਣਗੇ CEO ਦਾ ਅਹੁਦਾ, ਜਾਣੋ ਕੀ ਹੋਵੇਗਾ ਅਗਲਾ ਪਲਾਨ
ਨੈਸ਼ਨਲ ਰੈਸਟੋਰੈਂਟ ਐਸੋਸੀਏਸ਼ਨ ਆਫ ਇੰਡੀਆ(ਐਨ.ਆਰ.ਏ.ਏ.ਆਈ.) ਨੇ ਇਕ ਬਿਆਨ ਵਿਚ ਕਿਹਾ ਕਿ ਜ਼ੋਮੈਟੋ ਅਤੇ ਸਵਿੱਗੀ ਦੀ ਗੈਰ-ਪ੍ਰਤੀਯੋਗੀ ਗਤੀਵਿਧੀਆਂ ਨਾਲ ਰੈਸਟੋਰੈਂਟ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਸੀਸੀਆਈ ਨੇ ਇਸ ਮਾਮਲੇ ਵਿਚ ਇਕ ਜੁਲਾਈ ਨੂੰ ਅਰਜੀ ਦਿੱਤੀ। ਸੰਗਠਨ ਨੇ ਕਿਹਾ ਕਿ ਅਸੀਂ ਆਪਣੀ ਅਰਜ਼ੀ ਵਿਚ ਆਂਕੜਿਆਂ ਦੀ ਸਹੀ ਜਾਣਕਾਰੀ ਨਾ ਦੇਣ, ਜ਼ਿਆਦਾ ਕਮਿਸ਼ਨ ਲੈਣ ਅਤੇ ਜ਼ਿਆਦਾ ਛੋਟ ਦੇਣ , ਪਲੇਟਫਾਰਮ ਉੱਤੇ ਨਿਰਪੱਖ ਹੋਣ ਦੇ ਨਿਯਮਾਂ ਦੀ ਉਲੰਘਣਾ ਅਤੇ ਪਾਰਦਰਸ਼ਿਤਾ ਦੀ ਕਮੀ ਵਰਗੇ ਮੁੱਦਿਆਂ ਨੂੰ ਰੱਖਿਆ ਹੈ।
ਐੱਨ.ਆਰ.ਏ.ਆਈ. ਨੇ ਪ੍ਰਧਾਨ ਅਨੁਰਾਗ ਕਤਿਆਰ ਨੇ ਕਿਹਾ ਕਿ ਅਸੀਂ ਆਪਣੇ ਖ਼ੇਤਰ ਨੂੰ ਪ੍ਰਭਾਵਿਤ ਕਰਨ ਵਾਲੀਆਂ ਸਮੱਸਿਆਵਾਂ ਨੂੰ ਸੁਝਾਉਣ ਲਈ ਪਿਛਲੇ 15-18 ਮਹੀਨਿਆਂ ਤੋਂ ਜ਼ੋਮੈਟੋ ਅਤੇ ਸਵਿੱਗੀ ਨਾਲ ਲਗਾਤਾਰ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਹਾਲਾਂਕਿ ਸਮੱਸਿਆਵਾਂ ਨੂੰ ਸੁਲਝਾਉਣ ਲਈ ਸਾਡੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਸੀਂ ਸਮੱਸਿਆਵਾਂ ਨੂੰ ਸੁਝਾਉਣ 'ਚ ਅਸਮਰੱਥ ਰਹੇ ਹਾਂ...।' ਕਤਿਆਰ ਨੇ ਕਿਹਾ ਇਸ ਲਈ ਅਸੀਂ ਹੁਣ ਸੀਸੀਆਈ ਵਿਚ ਅਰਜ਼ੀ ਦੇ ਕੇ ਮਾਮਲੇ ਵਿਚ ਵਿਸਥਾਰ ਨਾਲ ਜਾਂਚ ਦੀ ਬੇਨਤੀ ਕੀਤੀ ਹੈ। ਇਸ ਬਾਰੇ ਵਿਚ ਜ਼ੋਮੈਟੋ ਅਤੇ ਸਵਿੱਗੀ ਨੂੰ ਈ-ਮੇਲ ਭੇਜ ਕੇ ਉਨ੍ਹਾਂ ਦੀ ਪ੍ਰਤਿਕਿਰਿਆ ਮੰਗੀ ਹੈ ਪਰ ਅਜੇ ਤੱਕ ਉਨ੍ਹਾਂ ਵਲੋਂ ਕੋਈ ਜਵਾਬ ਨਹੀਂ ਆਇਆ ਹੈ।
ਇਹ ਵੀ ਪੜ੍ਹੋ: ICICI Bank ਦੇ ਖ਼ਾਤਾਧਾਰਕਾਂ ਲਈ ਜ਼ਰੂਰੀ ਖ਼ਬਰ, 1 ਅਗਸਤ ਤੋਂ ਹੋਣ ਜਾ ਰਹੇ ਮਹੱਤਵਪੂਰਨ ਬਦਲਾਅ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।