190 ਕਰੋੜ ਦਾ ਬੈਂਕ ਧੋਖਾਧੜੀ ਮਾਮਲਾ: ਦਿੱਲੀ ਅਤੇ ਨੋਇਡਾ ''ਚ 3 ਟਿਕਾਣਿਆਂ ''ਤੇ CBI ਦੀ ਛਾਪੇਮਾਰੀ
Saturday, Jul 25, 2020 - 12:20 AM (IST)

ਨਵੀਂ ਦਿੱਲੀ : ਸੀ.ਬੀ.ਆਈ. ਨੇ 190 ਕਰੋੜ ਰੁਪਏ ਦੇ ਕਥਿਤ ਬੈਂਕ ਲੋਨ ਧੋਖਾਧੜੀ ਮਾਮਲੇ 'ਚ ਸ਼ੁੱਕਰਵਾਰ ਨੂੰ ਦਿੱਲੀ ਅਤੇ ਨੋਇਡਾ 'ਚ 3 ਥਾਵਾਂ 'ਤੇ ਤਲਾਸ਼ੀ ਲਈ। ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਨੇ ਬੈਂਕ ਆਫ ਬੜੌਦਾ ਦੀ ਸ਼ਿਕਾਇਤ 'ਤੇ ਸ਼੍ਰੀ ਸਿੱਧਦਾਤਾ ਇਸਪਾਤ ਪ੍ਰਾਈਵੇਟ ਲਿਮਟਿਡ, ਗੋਵਰਧਨ ਇੰਡਸਟਰੀਜ ਪ੍ਰਾਈਵੇਟ ਲਿਮਟਿਡ, ਸ਼੍ਰੀ ਸਿੱਧਦਾਤਾ ਸਟੀਲ ਟਿਊਬਸ, ਸੁਦਰਸ਼ਨ ਟਿਊਬਸ ਅਤੇ ਹੋਰਾਂ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਗਈ।
ਸੀ.ਬੀ.ਆਈ. ਬੁਲਾਰਾ ਆਰ.ਕੇ. ਗੌਰ ਨੇ ਕਿਹਾ ਕਿ ਸ਼ਿਕਾਇਤ 'ਚ ਇਲਜ਼ਾਮ ਸੀ ਕਿ ਦੋਸ਼ੀਆਂ ਨੇ ਬੈਂਕ ਆਫ ਬੜੌਦਾ ਨਾਲ ਫਰਜ਼ੀ ਦਸਤਾਵੇਜ਼ ਜਮਾਂ ਕਰਨ ਦੇ ਆਧਾਰ 'ਤੇ ਕਈ ਲੋਨ ਸਹੂਲਤਾਂ ਦਾ ਲਾਭ ਲੈ ਕੇ 190.76 ਕਰੋੜ ਰੁਪਏ (ਵਿਆਜ ਸਮੇਤ) ਦੀ ਧੋਖਾਧੜੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਵੀ ਇਲਜ਼ਾਮ ਹੈ ਕਿ ਉਨ੍ਹਾਂ ਨੇ ਜਿਸ ਮਕਸਦ ਨਾਲ ਕਰਜ਼ ਲਿਆ ਸੀ, ਉਸ ਦੌਰਾਨ ਪੈਸੇ ਦਾ ਇਸਤੇਮਾਲ ਕਿਤੇ ਹੋਰ ਕੀਤਾ। ਗੌਰ ਨੇ ਕਿਹਾ ਕਿ ਨੋਇਡਾ 'ਚ 2 ਸਥਾਨਾਂ ਅਤੇ ਦਿੱਲੀ 'ਚ ਇੱਕ ਸਥਾਨ 'ਤੇ ਤਲਾਸ਼ੀ ਲਈ ਗਈ, ਜਿਸ 'ਚ ਦੋਸ਼ ਵੱਲ ਇਸ਼ਾਰਾ ਕਰਨ ਵਾਲੇ ਦਸਤਾਵੇਜ਼/ਸਮੱਗਰੀ ਮਿਲੇ ਹਨ।