ਸ਼ੇਅਰਪ੍ਰੋ ਸਰਵਿਸਿਜ਼ ਮਾਮਲੇ ’ਚ ਸੇਬੀ ਨੇ 13 ਲੋਕਾਂ ’ਤੇ ਲਾਇਆ 33 ਕਰੋੜ ਦਾ ਜੁਰਮਾਨਾ
Sunday, Oct 29, 2023 - 04:02 PM (IST)
ਨਵੀਂ ਦਿੱਲੀ (ਭਾਸ਼ਾ) – ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਨੇ ਰੈਗੂਲੇਟਰੀ ਮਾਪਦੰਡਾਂ ਦੀ ਉਲੰਘਣਾ ਕਰਨ ’ਤੇ ਸ਼ੇਅਰਪ੍ਰੋ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਦੇ ਸੀਨੀਅਰ ਅਧਿਕਾਰੀਆਂ ਸਮੇਤ 13 ਲੋਕਾਂ ’ਤੇ ਕੁੱਲ 33 ਕਰੋੜ ਦਾ ਜੁਰਮਾਨਾ ਲਗਾਇਆ ਹੈ।
ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, 20 ਕਰੋੜ ਦੀ ਮੰਗੀ ਫਿਰੌਤੀ
ਮਾਰਕੀਟ ਰੈਗੂਲੇਟਰੀ ਸੇਬੀ ਨੇ ਇਨ੍ਹਾਂ ਲੋਕਾਂ ’ਤੇ 1 ਲੱਖ ਤੋਂ ਲੈ ਕੇ 15 ਕਰੋੜ ਰੁਪਏ ਤੱਕ ਜੁਰਮਾਨਾ ਲਗਾਇਆ ਹੈ। ਇਨ੍ਹਾਂ ’ਚ ਸ਼ੇਅਰਪ੍ਰੋ ਦੀ ਉੱਪ-ਪ੍ਰਧਾਨ ਇੰਦਰਾ ਕਰਕੇਰਾ ’ਤੇ 15.08 ਕਰੋੜ ਅਤੇ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਗੋਵਿੰਦ ਰਾਜ ਰਾਵ ’ਤੇ 5.16 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਨ੍ਹਾਂ ਤੋਂ ਇਲਾਵਾ ਸੇਬੀ ਨੇ ਬਲਰਾਮ ਮੁਖਰਜੀ, ਪ੍ਰਦੀਪ ਰਾਠੌਰ, ਸ਼੍ਰੀਕਾਂਤ ਭਲਕੀਆ, ਅਨਿਲ ਜਾਠਾਨ, ਚੇਤਨ ਸ਼ਾਹ, ਸੁਜੀਤ ਕੁਮਾਰ ਅਮਰਨਾਥ ਗੁਪਤਾ, ਭਵਾਨੀ ਜਾਠਾਨ, ਆਨੰਦ ਐੱਸ. ਭਲਕੀਆ, ਦਯਾਨੰਦ ਜਾਟਾਨ, ਮੋਹਿਤ ਕਰਕੇਰਾ ਅਤੇ ਰਾਜੇਸ਼ ਭਗਤ ’ਤੇ ਵੀ ਜੁਰਮਾਨਾ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ 'ਚ ਛੁੱਟੀਆਂ ਦੀ ਭਰਮਾਰ, ਨਵੰਬਰ ਮਹੀਨੇ ਦੇਸ਼ 'ਚ 15 ਦਿਨ ਬੰਦ ਰਹਿਣਗੇ ਬੈਂਕ
ਸੇਬੀ ਨੇ ਆਪਣੇ 200 ਪੰਨਿਆਂ ਦੇ ਆਦੇਸ਼ ’ਚ ਕਿਹਾ ਕਿ ਧੋਖਾਦੇਹੀ ’ਚ ਅਸਲ ਸ਼ੇਅਰਧਾਰਕਾਂ ਦੀਆਂ ਘੱਟੋ-ਘੱਟ 60.45 ਕਰੋੜ ਰੁਪਏ ਦੀਆਂ ਸਕਿਓਰਿਟੀਜ਼ (ਅਕਤੂਬਰ 2016 ’ਚ ਸਬੰਧਤ ਸ਼ੇਅਰ ਦੇ ਮੁੱਲ ਦੇ ਆਧਾਰ ’ਤੇ) ਅਤੇ 1.41 ਕਰੋੜ ਰੁਪਏ ਦੇ ਲਾਭ ਅੰਸ਼ ਦੀ ਦੁਰਵਰਤੋਂ ਕੀਤੀ ਗਈ ਸੀ। ਇਸ ਤੋਂ ਇਲਾਵਾ ਧੋਖਾਦੇਹੀ ’ਚ ਅਸਲ ਸ਼ੇਅਰਧਾਰਕਾਂ ਦੀਆਂ ਕੁੱਝ ਗੈਰ-ਸੂਚੀਬੱਧ ਸਕਿਓਰਿਟੀਜ਼ ਦੀ ਦੁਰਵਰਤੋਂ ਵੀ ਕੀਤੀ ਗਈ ਸੀ।
ਇਹ ਵੀ ਪੜ੍ਹੋ : ਵਿਦੇਸ਼ਾਂ 'ਚ ਵਧੀ ਭਾਰਤੀ ਅੰਬ ਦੀ ਮੰਗ, 19 ਫ਼ੀਸਦੀ ਵਧਿਆ ਭਾਰਤ ਤੋਂ ਨਿਰਯਾਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8