ਸੋਨੇ ''ਤੇ ਲੱਗ ਸਕਦਾ ਹੈ ਕੈਪੀਟਲ ਗੇਨ ਟੈਕਸ, ਸਰਕਾਰ ਕਰ ਰਹੀ ਹੈ ਵਿਚਾਰ

11/30/2022 5:02:41 PM

ਬਿਜਨੈੱਸ ਡੈਸਕ- ਸੋਨੇ ਨੂੰ ਭਾਰਤ 'ਚ ਭਵਿੱਖ ਲਈ ਸੁਰੱਖਿਅਤ ਨਿਵੇਸ਼ ਦੇ ਤੌਰ 'ਤੇ ਦੇਖਿਆ ਜਾਂਦਾ ਹੈ। ਸੋਨਾ ਨਾ ਸਿਰਫ਼ ਸਰੀਰ ਦੀ ਖ਼ੂਬਸੂਰਤੀ ਨੂੰ ਵਧਾਉਂਦਾ ਹੈ, ਸਗੋਂ ਔਰਤਾਂ ਲਈ ਇਸ ਨੂੰ ਉਨ੍ਹਾਂ ਦੀ ਬੁਢਾਪੇ ਦਾ ਸਹਾਰਾ ਵੀ ਮੰਨਿਆ ਜਾਂਦਾ ਹੈ। ਇਸ ਦਾ ਕਾਰਨ ਪੁਰਾਣਾ ਸੋਨਾ ਵੇਚਣ 'ਤੇ ਮਿਲਣ ਵਾਲਾ ਚੰਗਾ ਰਿਟਰਨ ਹੈ ਪਰ ਹੁਣ ਜਲਦ ਹੀ ਸਰਕਾਰ ਸੋਨੇ ਨੂੰ ਲੈ ਕੇ ਵੱਡਾ ਕਦਮ ਚੁੱਕਣ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸਰਕਾਰ ਸੋਨੇ ਤੋਂ ਹੋਣ ਵਾਲੀ ਕਮਾਈ 'ਤੇ ਲੱਗਣ ਵਾਲੀ ਟੈਕਸ ਕੈਟੇਗਿਰੀ ਨੂੰ ਬਦਲ ਸਕਦੀ ਹੈ।
ਸੋਨੇ 'ਤੇ ਕੈਪੀਟਲ ਗੇਨ ਟੈਕਸ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਰਤ ਕੁਝ ਸੰਪਤੀਆਂ ਦੀ ਕੈਟੇਗਿਰੀ ਨੂੰ ਟੈਕਸ ਨਿਯਮਾਂ ਦੇ ਹਿਸਾਬ ਨਾਲ ਬਦਲ ਸਕਦਾ ਹੈ, ਇਸ 'ਚ ਸੋਨਾ ਵੀ ਸ਼ਾਮਲ ਹੈ, ਜਿਸ ਨੂੰ ਹੁਣ ਕੈਪੀਟਲ ਗੇਨ ਟੈਕਸ ਦੀ ਸ਼੍ਰੇਣੀ 'ਚ ਰੱਖਿਆ ਜਾ ਸਕਦਾ ਹੈ। ਇਸ ਬਾਰੇ 'ਚ ਆਈ.ਟੀ.ਐੱਫ.ਐੱਲ ਦੇ ਅਨੁਜ ਗੁਪਤਾ ਦਾ ਕਹਿਣਾ ਹੈ ਕਿ ਅਜੇ ਭਾਰਤ 'ਚ ਸੋਨੇ ਦੀ ਜ਼ਿਆਦਾਤਰ ਖਰੀਦ ਨਕਦੀ 'ਚ ਹੁੰਦੀ ਹੈ। ਅਜਿਹੇ 'ਚ ਲੋਕ ਸੋਨੇ ਨਾਲ ਹੋਣ ਵਾਲੀ ਆਪਣੀ ਕਮਾਈ ਨੂੰ ਨੈੱਟ ਇਨਕਮ ਦੇ ਤੌਰ 'ਤੇ ਹੀ ਦਿਖਾਉਂਦੇ ਹਨ।
ਸੰਭਵ ਹੈ ਕਿ ਨਵੀਂ ਵਿਵਸਥਾ 'ਚ ਸੋਨੇ ਨੂੰ ਕੈਪੀਟਲ ਗੇਨ ਟੈਕਸ ਗੁੱਡਸ ਦੇ ਰੂਪ 'ਚ ਦਿਖਾਉਣਾ ਪਏ। ਇਸ ਨਾਲ ਸਰਕਾਰ ਲਈ ਸੋਨੇ 'ਤੇ ਨਿਵੇਸ਼ ਨੂੰ ਟਰੈਕ ਕਰਨਾ ਆਸਾਨ ਹੋਵੇਗਾ।
ਕੀ ਹੈ ਕੈਪੀਟਲ ਗੇਨ ਟੈਕਸ
ਕੈਪੀਟਲ ਗੇਨ ਟੈਕਸ, ਇੱਕ ਅਜਿਹਾ ਟੈਕਸ ਹੁੰਦਾ ਹੈ ਜਿਸ ਨੂੰ ਕਿਸੇ ਇੱਕ ਨਿਸ਼ਚਿਤ ਸਮੇਂ 'ਚ ਕਿਸੇ ਸੰਪਤੀ ਨਾਲ ਹੋਣ ਵਾਲੀ ਕਮਾਈ 'ਤੇ ਲਗਾਇਆ ਜਾਂਦਾ ਹੈ। ਇਸ ਨਾਲ ਸ਼ੇਅਰ ਬਾਜ਼ਾਰ ਜਾਂ ਜ਼ਮੀਨ ਜ਼ਾਇਦਾਦ ਨਾਲ ਹੋਣ ਵਾਲੀ ਕਮਾਈ ਸ਼ਾਮਲ ਹੈ।


Aarti dhillon

Content Editor

Related News