ਦੇਸ਼ 'ਚ 90 ਫ਼ੀਸਦੀ ਤੱਕ ਸਸਤੀਆਂ ਹੋਈਆਂ 42 ਕੈਂਸਰ ਦੀਆਂ ਦਵਾਈਆਂ

Saturday, Nov 07, 2020 - 05:39 PM (IST)

ਦੇਸ਼ 'ਚ 90 ਫ਼ੀਸਦੀ ਤੱਕ ਸਸਤੀਆਂ ਹੋਈਆਂ 42 ਕੈਂਸਰ ਦੀਆਂ ਦਵਾਈਆਂ

ਨਵੀਂ ਦਿੱਲੀ — ਨੈਸ਼ਨਲ ਡਰੱਗ ਪ੍ਰਾਈਸਿੰਗ ਅਥਾਰਟੀ (ਐਨਪੀਪੀਏ) ਨੇ ਕਿਹਾ ਹੈ ਕਿ ਕੈਂਸਰ ਰੋਕੂ ਦਵਾਈਆਂ ਦੀਆਂ ਕੀਮਤਾਂ ਨੂੰ ਘਟਾਉਣ ਲਈ ਫਰਵਰੀ 2019 ਵਿਚ ਸ਼ੁਰੂ ਕੀਤੀਆਂ ਗਈਆਂ ਕੋਸ਼ਿਸ਼ਾਂ ਉਮੀਦ ਨਾਲੋਂ ਚੰਗੇ ਨਤੀਜੇ ਦੇ ਰਹੀਆਂ ਹਨ। ਜਨਤਕ ਹਿੱਤ ਵਿਚ ਆਪਣੀ ਅਸਾਧਾਰਣ ਸ਼ਕਤੀ ਦੀ ਵਰਤੋਂ ਕਰਦਿਆਂ ਐਨਪੀਪੀਏ ਨੇ 42 ਕੈਂਸਰ ਵਿਰੋਧੀ ਦਵਾਈਆਂ 'ਤੇ ਪਾਇਲਟ ਪ੍ਰੋਜੈਕਟ ਦੇ ਅਧਾਰ ਤਹਿਤ ਵਿਚਾਰ ਕੀਤਾ ਸੀ। ਇਸਦਾ ਉਦੇਸ਼ ਕੈਂਸਰ ਤੋਂ ਪੀੜਤ ਮਰੀਜ਼ਾਂ ਨੂੰ ਸਸਤੀਆਂ ਦਰਾਂ 'ਤੇ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਸੀ।

ਐਨਪੀਪੀਏ ਦੁਆਰਾ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਲਾਗੂ ਕਰਨ ਤੋਂ ਬਾਅਦ ਡਰੱਗ ਨਿਰਮਾਤਾਵਾਂ ਦੁਆਰਾ ਪ੍ਰਾਪਤ ਹੁੰਗਾਰੇ ਦੇ ਅਧਾਰ 'ਤੇ ਇਹ ਸਪੱਸ਼ਟ ਹੋ ਗਿਆ ਹੈ ਕਿ 526 ਬ੍ਰਾਂਡ ਦੀਆਂ 42 ਐਂਟੀ-ਕੈਂਸਰ ਦਵਾਈਆਂ ਦੀ ਕੀਮਤ 90% ਘੱਟ ਗਈ ਹੈ।

ਇਨ੍ਹਾਂ ਦਵਾਈਆਂ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ

ਉਦਾਹਰਣ ਦੇ ਤੌਰ 'ਤੇ ਬਿਰਲੋਟੀਬ ਬ੍ਰਾਂਡ ਦੇ ਤਹਿਤ ਨਿਰਮਿਤ 150 ਮਿਲੀਗ੍ਰਾਮ ਇਰਲੋਟੀਨੀਬ ਦਵਾਈ ਦੀ ਕੀਮਤ 9,999 ਰੁਪਏ ਤੋਂ ਡਿੱਗ ਕੇ 891.79 ਰੁਪਏ ਰਹਿ ਗਈ, ਜੋ ਕਿ 91.08% ਦੀ ਗਿਰਾਵਟ ਹੈ। ਇਸੇ ਤਰ੍ਹਾਂ 500 ਐਮ.ਜੀ. ਦਾ Pemetrexed ਇੰਜੈਕਸ਼ਨ ਜਿਸ ਨੂੰ ਪੇਮੇਸਟਾਰ 500 ਦੇ ਬ੍ਰਾਂਡ ਨਾਲ ਵੇਚਿਆ ਜਾਂਦਾ ਸੀ ਉਸਦੀ ਕੀਮਤ 25,400 ਰੁਪਏ ਤੋਂ ਘਟ ਕੇ 2509 ਰੁਪਏ ਕੀਤੀ ਗਈ, ਜੋ 90% ਦੀ ਇੱਕ ਗਿਰਾਵਟ ਹੈ। 20,000 ਰੁਪਏ ਤੋਂ ਉਪਰ ਦੀ ਕੀਮਤ ਵਾਲੀਆਂ 124 ਦਵਾਈਅÎਾਂ ਵਿੱਚੋਂ ਸਿਰਫ 62 'ਚ ਹੀ ਤਬਦੀਲੀਆਂ ਕੀਤੀਆਂ ਹਨ।

ਇਹ ਵੀ ਪੜ੍ਹੋ: ਸਟਾਕ ਮਾਰਕੀਟ ਦੇ ਨਿਵੇਸ਼ਕਾਂ ਲਈ ਵੱਡੀ ਰਾਹਤ, ਸਿਰਫ 15 ਦਿਨਾਂ 'ਚ ਹੋਵੇਗਾ ਸ਼ਿਕਾਇਤਾਂ ਦਾ ਨਿਪਟਾਰਾ

ਕੈਂਸਰ ਦੇ ਮਰੀਜ਼ਾਂ ਨੂੰ 984 ਕਰੋੜ ਦੀ ਬਚਤ ਵਿਚ ਸਹਾਇਤਾ ਮਿਲੇਗੀ

ਇਸ ਪਾਇਲਟ ਸਕੀਮ ਦੇ ਲਾਗੂ ਹੋਣ ਨਾਲ ਕੈਂਸਰ ਦੇ ਮਰੀਜ਼ਾਂ ਦੇ 984 ਕਰੋੜ ਰੁਪਿਆ ਨੂੰ ਬਚਾਇਆ ਜਾ ਸਕਦਾ ਹੈ। ਆਲ ਇੰਡੀਆ ਡਰੱਗ ਐਕਸ਼ਨ ਨੈਟਵਰਕ (ਏਆਈਡੀਏਐਨ) ਨੇ ਵੀ ਐਨਪੀਪੀਏ ਦੁਆਰਾ ਕੈਂਸਰ ਵਿਰੋਧੀ ਦਵਾਈਆਂ ਦੇ ਮੁਨਾਫਿਆਂ ਨੂੰ ਲੋਕ ਹਿੱਤ ਵਿਚ ਸੀਮਤ ਕਰਨ ਲਈ ਲਏ ਗਏ ਫੈਸਲੇ ਦੀ ਪ੍ਰਸ਼ੰਸਾ ਕੀਤੀ ਹੈ। ਐਨਪੀਪੀਏ ਨੇ ਕਿਹਾ ਕਿ ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂਐਚਓ) ਦੇ ਅਨੁਸਾਰ ਕੈਂਸਰ ਵਿਸ਼ਵ ਵਿਚ ਸਭ ਤੋਂ ਵੱਧ ਮੌਤਾਂ ਦੇ ਮਾਮਲੇ ਵਿਚ ਦੂਜੇ ਨੰਬਰ 'ਤੇ ਆਉਂਦਾ ਹੈ। 
ਇਹ ਵੀ ਪੜ੍ਹੋ:

ਇਹ ਵੀ ਪੜ੍ਹੋ:  SBI ਦਾ ਈ-ਮਾਰਕੀਟ 'ਚ ਨਵਾਂ ਉਪਰਾਲਾ, ਕਿਸਾਨਾਂ ਨੂੰ ਮਿਲਣਗੀਆਂ ਕਈ ਸਹੂਲਤਾਂ


author

Harinder Kaur

Content Editor

Related News